08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਰੇਲਵੇ ਦਾ ਸਫ਼ਰ ਹੋਵੇਗਾ ਮਹਿੰਗਾ

Ad Position 21
No active advertisement
ਅਜੀਤ ਡੈਸਕ 22-12-2025

26 ਤੋਂ ਵਧਣਗੀਆਂ ਟਿਕਟਾਂ ਦੀਆਂ ਕੀਮਤਾਂ
ਨਵੀਂ ਦਿੱਲੀ, 21 ਦਸੰਬਰ (ਉਪਮਾ ਡਾਗਾ ਪਾਰਥ)-ਰੇਲ ਦਾ ਸਫ਼ਰ ਕਰਨ ਵਾਲੇ ਮੁਸਾਫ਼ਿਰਾਂ ਨੂੰ ਵੱਡਾ ਝਟਕਾ ਦਿੰਦਿਆਂ ਭਾਰਤੀ ਰੇਲਵੇ ਨੇ ਟਿਕਟਾਂ ਦੀ ਕੀਮਤ ਵਧਾਉਣ ਦਾ ਫ਼ੈਸਲਾ ਕੀਤਾ ਹੈ | ਜਿਸ ਤਹਿਤ ਜਨਰਲ, ਸਲੀਪਰ ਅਤੇ ਏ. ਸੀ. ਵਰਗ ਦੇ ਟਿਕਟ ਮਹਿੰਗੇ ਹੋ ਜਾਣਗੇ | ਕਿਰਾਏ ਦੀਆਂ ਵਧੀਆਂ ਹੋਈਆਂ ਦਰਾਂ 26 ਦਸੰਬਰ ਤੋਂ ਲਾਗੂ ਹੋਣਗੀਆਂ | ਜਾਣਕਾਰੀ ਮੁਤਾਬਿਕ ਮੇਲ, ਐਕਸਪ੍ਰੈੱਸ ਅਤੇ ਬਿਨਾਂ ਏ. ਸੀ. ਵਾਲੀ ਕੈਟਾਗਰੀ 'ਚ 2 ਪੈਸਾ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਇਆ ਗਿਆ ਹੈ | ਜਿਸ ਮੁਤਾਬਿਕ 500 ਕਿਲੋਮੀਟਰ 'ਤੇ 10 ਰੁਪਏ ਜ਼ਿਆਦਾ ਖ਼ਰਚ ਕਰਨੇ ਜਾਣਗੇ, ਹਾਲਾਂਕਿ ਪੈਸੇਂਜਰ ਟਰੇਨਾਂ ਦੀਆਂ ਟਿਕਟਾਂ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ | ਰੇਲਵੇ ਮੁਤਾਬਿਕ ਸਧਾਰਨ ਕਲਾਸ 'ਚ 215 ਕਿਲੋਮੀਟਰ ਤੋਂ ਘੱਟ ਦੇ ਰੇਲ ਸਫ਼ਰ 'ਤੇ ਕਿਰਾਏ 'ਚ ਕੋਈ ਵਾਧਾ ਨਹੀਂ ਕੀਤਾ ਗਿਆ | ਪਰ 215 ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਲਈ ਸਧਾਰਨ ਕਲਾਸ 'ਚ 1 ਪੈਸੇ ਪ੍ਰਤੀ ਕਿਲੋਮੀਟਰ ਜਦਕਿ ਮੇਲ/ਐਕਸਪ੍ਰੈੱਸ ਨਾਨ ਏ. ਸੀ. ਅਤੇ ਏ. ਸੀ. ਕਲਾਸ ਲਈ 2 ਪੈਸੇ ਪ੍ਰਤੀ ਕਿਲੋਮੀਟਰ ਕਿਰਾਏ 'ਚ ਵਾਧਾ ਲਾਗੂ ਕੀਤਾ ਗਿਆ ਹੈ | ਰੇਲਵੇ ਮੁਤਾਬਿਕ ਇਸ ਬਦਲਾਅ ਰਾਹੀਂ ਭਾਰਤੀ ਰੇਲਵੇ ਨੂੰ ਤਕਰੀਬਨ 600 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਹੋਣ ਦੀ ਉਮੀਦ ਹੈ | ਰੇਲਵੇ ਦਾ ਕਹਿਣਾ ਹੈ ਕਿ ਹੇਠਲੀ ਆਮਦਨ ਵਾਲੇ ਪਰਿਵਾਰਾਂ ਦਾ ਧਿਆਨ ਰੱਖਦਿਆਂ ਲੋਕਲ ਟਰੇਨਾਂ ਦੇ ਕਿਰਾਏ 'ਚ ਵਾਧਾ ਨਹੀਂ ਕੀਤਾ ਗਿਆ | ਰੇਲਵੇ ਮੁਤਾਬਿਕ ਪਿਛਲੇ 10 ਸਾਲਾਂ 'ਚ ਟਰੇਨਾਂ ਦੀ ਗਿਣਤੀ 'ਚ ਕਾਫ਼ੀ ਇਜ਼ਾਫਾ ਹੋਇਆ ਹੈ, ਨਾਲ ਹੀ ਟਰੇਨਾਂ ਦਾ ਵੀ ਵਿਸਥਾਰ ਕੀਤਾ ਗਿਆ | ਸੁਰੱਖਿਆ ਅਤੇ ਚੰਗੇ ਸੰਚਾਲਨ ਲਈ ਜ਼ਿਆਦਾ ਮੁਲਾਜ਼ਮਾਂ ਨੂੰ ਵੀ ਤਾਇਨਾਤ ਕੀਤਾ ਗਿਆ | ਰੇਲਵੇ ਤੇ ਹੁਣ ਮਨੁੱਖੀ ਵਸੀਲਿਆਂ ਦਾ 1.15 ਲੱਖ ਕਰੋੜ ਦਾ ਖਰਚਾ ਹੈ | ਇਸ ਤੋਂ ਇਲਾਵਾ ਪੈਨਸ਼ਨ ਦਾ ਵੀ ਪਹਿਲਾਂ ਤੋਂ ਹੀ ਭਾਰ ਹੈ | ਇਸ ਲਈ ਸੰਤੁਲਨ ਲਈ ਕਿਰਾਏ 'ਚ ਵਾਧਾ ਜ਼ਰੂਰੀ ਸੀ | ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਵਲੋਂ ਟਿਕਟਾਂ ਦੀਆਂ ਕੀਮਤਾਂ 'ਚ ਇਸ ਸਾਲ 'ਚ ਦੂਜੀ ਵਾਰ ਵਾਧਾ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੀ ਪਹਿਲੀ ਤਰੀਕ ਨੂੰ ਰੇਲ ਕਿਰਾਇਆ ਵਧਾਇਆ ਗਿਆ ਸੀ | ਉਸ ਵੇਲੇ ਵੀ ਕਿਰਾਏ ਦੇ ਢਾਂਚੇ 'ਚ ਏਨਾ ਹੀ ਵਾਧਾ ਕੀਤਾ ਗਿਆ ਸੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਚੋਣ ਕਮਿਸ਼ਨਰ ਕੁਰੈਸ਼ੀ ਤੇ ਯੋਗੇਂਦਰ ਯਾਦਵ ਨੇ ਚੁੱਕੇ ਐਸ.ਆਈ.ਆਰ. 'ਤੇ ਸਵਾਲ ਅਗਲੀ ਖ਼ਬਰ ਉੱਤਰੀ ਭਾਰਤ 'ਚ ਸੀਤ ਲਹਿਰ ਨੇ ਫੜਿਆ ਜ਼ੋਰ
Ad Position 24