14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਬੰਗਲਾਦੇਸ਼ 'ਚ ਇਕ ਹੋਰ ਵਿਦਿਆਰਥੀ ਆਗੂ ਦੇ ਸਿਰ 'ਚ ਗੋਲੀ ਮਾਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਢਾਕਾ, 22 ਦਸੰਬਰ (ਪੀ.ਟੀ.ਆਈ.)-ਅਣਪਛਾਤੇ ਬੰਦੂਕਧਾਰੀਆਂ ਨੇ ਸੋਮਵਾਰ ਨੂੰ ਬੰਗਲਾਦੇਸ਼ ਦੇ 2004 ਦੇ ਹਿੰਸਕ ਵਿਦਿਆਰਥੀ ਅੰਦੋਲਨ ਦੇ ਇੱਕ ਹੋਰ ਆਗੂ ਮੋਤਾਲੇਬ ਸ਼ਿਕਦਰ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ | ਇਹ ਹਮਲਾ ਦੱਖਣ-ਪੱਛਮੀ ਸ਼ਹਿਰ ਖੁਲਨਾ ਵਿੱਚ ਹੋਇਆ, ਜੋ ਕਿ ਪ੍ਰਮੁੱਖ ਨÏਜਵਾਨ ਆਗੂ ਸ਼ਰੀਫ ਉਸਮਾਨ ਹਾਦੀ ਦੀ ਹੱਤਿਆ ਤੋਂ ਕੁਝ ਦਿਨ ਬਾਅਦ ਹੋਇਆ ਹੈ¢ ਐੱਨ.ਸੀ.ਪੀ. (ਨੈਸ਼ਨਲ ਸਿਟੀਜ਼ਨ ਪਾਰਟੀ) ਦੀ ਸੰਯੁਕਤ ਮੁੱਖ ਕੋਆਰਡੀਨੇਟਰ ਮਹਿਮੂਦਾ ਮਿਤੂ ਨੇ ਇੱਕ ਫੇਸਬੁੱਕ ਪੋਸਟ ਵਿਚ ਕਿਹਾ ਕਿ ਐੱਨ.ਸੀ.ਪੀ. ਦੇ ਖੁਲਨਾ ਡਿਵੀਜ਼ਨ ਮੁਖੀ ਅਤੇ ਪਾਰਟੀ ਦੇ ਵਰਕਰਜ਼ ਫਰੰਟ ਦੇ ਕੇਂਦਰੀ ਕੋਆਰਡੀਨੇਟਰ ਮੋਤਾਲੇਬ ਸ਼ਿਕਦਰ ਨੂੰ ਕੁਝ ਮਿੰਟ ਪਹਿਲਾਂ ਗੋਲੀ ਮਾਰ ਦਿੱਤੀ ਗਈ ਸੀ¢ ਡਾ. ਮਿਤੂ ਨੇ ਕਿਹਾ ਕਿ ਸ਼ਿਕਦਰ ਨੂੰ ਗੰਭੀਰ ਹਾਲਤ ਵਿਚ ਖੁਲਨਾ ਮੈਡੀਕਲ ਕਾਲਜ ਹਸਪਤਾਲ ਲਿਜਾਇਆ ਗਿਆ¢ ਕਲੇਰ ਕੰਠਾ ਅਖਬਾਰ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸ਼ਿਕਦਰ ਦੇ ਸਿਰ ਦੇ ਖੱਬੇ ਪਾਸੇ ਗੋਲੀ ਲੱਗੀ ਅਤੇ ਜਦੋਂ ਉਸਨੂੰ ਹਸਪਤਾਲ ਲਿਆਂਦਾ ਗਿਆ ਤਾਂ ਬਹੁਤ ਜ਼ਿਆਦਾ ਖੂਨ ਵਗ ਰਿਹਾ ਸੀ, ਜਿੱਥੇ ਡਾਕਟਰਾਂ ਨੇ ਐਮਰਜੈਂਸੀ ਇਲਾਜ ਸ਼ੁਰੂ ਕੀਤਾ¢ ਹਾਦੀ ਨੂੰ 12 ਦਸੰਬਰ ਨੂੰ ਕੇਂਦਰੀ ਢਾਕਾ ਦੇ ਬਿਜੋਏਨਗਰ ਖੇਤਰ ਵਿੱਚ ਇੱਕ ਚੋਣ ਮੁਹਿੰਮ ਦÏਰਾਨ ਨਕਾਬਪੋਸ਼ ਬੰਦੂਕਧਾਰੀਆਂ ਨੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ¢

Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਨਿਊਜ਼ੀਲੈਂਡ ਵਲੋਂ ਮੁਕਤ ਵਪਾਰ ਸਮਝੌਤੇ ਦਾ ਐਲਾਨ <br/> ਅਗਲੀ ਖ਼ਬਰ 1984 ਸਿੱਖ ਕਤਲੇਆਮ ਮਾਮਲਾ-ਅਦਾਲਤ ਨੇ ਸੱਜਣ ਕੁਮਾਰ ਵਿਰੁੱਧ ਫ਼ੈਸਲਾ ਸੁਰੱਖਿਅਤ ਰੱਖਿਆ
Ad Position 24