ਨਵੀਂ ਦਿੱਲੀ, 22 ਦਸੰਬਰ (ਏਜੰਸੀ)-ਭਾਰਤ ਤੇ ਨਿਊਜ਼ੀਲੈਂਡ ਨੇ ਸੋਮਵਾਰ ਨੂੰ ਇਕ 'ਮੁਕਤ ਵਪਾਰ ਸਮਝÏਤੇ' (ਐਫ਼.ਟੀ.ਏ.) ਲਈ ਗੱਲਬਾਤ ਦੇ ਸਮਾਪਤ ਹੋਣ ਦਾ ਐਲਾਨ ਕਰ ਦਿੱਤਾ | ਇਹ ਸਮਝੌਤਾ ਕਈ ਘਰੇਲੂ ਵਸਤਾਂ ਖਾਸ ਕਰਕੇ ਕਿਰਤ-ਸੰਬੰਧੀ ਜੁੜੇ ਸੈਕਟਰ ਦੇ ਸਾਮਾਨਾਂ ਨੂੰ ਡਿਊਟੀ-ਮੁਕਤ ਪਹੁੰਚ ਪ੍ਰਦਾਨ ਕਰੇਗਾ ਅਤੇ ਇਸ 'ਚ 15 ਸਾਲਾਂ 'ਚ 20 ਅਰਬ ਅਮਰੀਕੀ ਡਾਲਰ ਦੀ ਐਫ਼. ਡੀ. ਆਈ. (ਸਿੱਧਾ ਵਿਦੇਸ਼ੀ ਨਿਵੇਸ਼) ਵਚਨਬੱਧਤਾ ਵੀ ਸ਼ਾਮਿਲ ਹੈ | ਉਮੀਦ ਹੈ ਕਿ ਇਹ ਸਮਝÏਤਾ ਪੰਜ ਸਾਲਾਂ 'ਚ ਵਸਤਾਂ ਅਤੇ ਸੇਵਾਵਾਂ 'ਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ 'ਚ ਮਦਦ ਕਰੇਗਾ | ਦੂਜੇ ਪਾਸੇ ਨਿਊਜ਼ੀਲੈਂਡ ਨੂੰ ਭੇਡਾਂ ਦਾ ਮਾਸ, ਉੱਨ, ਕੋਲਾ ਅਤੇ 95 ਪ੍ਰਤੀਸ਼ਤ ਤੋਂ ਵੱਧ ਜੰਗਲਾਤ ਅਤੇ ਲੱਕੜ ਦੀਆਂ ਵਸਤਾਂ ਤੱਕ ਡਿਊਟੀ-ਮੁਕਤ ਪਹੁੰਚ ਮਿਲੇਗੀ | ਸਮਝÏਤੇ ਤਹਿਤ ਵੈਲਿੰਗਟਨ ਨੂੰ ਕੀਵੀ ਫਲ, ਵਾਈਨ, ਕੁਝ ਸਮੁੰਦਰੀ ਭੋਜਨ, ਚੈਰੀ, ਐਵੋਕਾਡੋ, ਪਰਸੀਮਨ, ਥੋਕ ਇਨਫੈਂਟ ਫਾਰਮੂਲਾ, ਮੈਨੂਕਾ ਸ਼ਹਿਦ ਅਤੇ ਮਿਲਕ ਐਲਬਿਊਮਿਨ ਵਰਗੀਆਂ ਕਈ ਹੋਰ ਵਸਤੂਆਂ 'ਤੇ ਡਿਊਟੀ 'ਚ ਰਿਆਇਤ ਮਿਲੇਗੀ | ਘਰੇਲੂ ਕਿਸਾਨਾਂ ਅਤੇ ਐਮ. ਐਸ. ਐਮ. ਈ. ਦੇ ਹਿਤਾਂ ਦੀ ਰੱਖਿਆ ਲਈ ਭਾਰਤ ਰਾਜਨੀਤਿਕ ਤÏਰ 'ਤੇ ਸੰਵੇਦਨਸ਼ੀਲ ਡੇਅਰੀ ਸੈਕਟਰ ਜਿਵੇਂ ਕਿ ਦੁੱਧ, ਕਰੀਮ, ਵੇਅ, ਦਹੀਂ ਅਤੇ ਪਨੀਰ 'ਚ ਕੋਈ ਡਿਊਟੀ ਰਿਆਇਤਾਂ ਨਹੀਂ ਦੇਵੇਗਾ | ਹੋਰ ਉਤਪਾਦ ਜੋ ਇਸ ਸਮਝÏਤੇ ਅਧੀਨ ਨਹੀਂ ਆਉਣਗੇ ਉਨ੍ਹਾਂ 'ਚ ਸਬਜ਼ੀਆਂ ਦੇ ਉਤਪਾਦ (ਪਿਆਜ਼, ਛੋਲੇ, ਮਟਰ, ਮੱਕੀ, ਬਦਾਮ), ਖੰਡ, ਬਨਾਵਟੀ ਸ਼ਹਿਦ, ਜਾਨਵਰ, ਸਬਜ਼ੀਆਂ ਜਾਂ ਸੂਖਮ ਜੀਵਾਣੂ ਚਰਬੀ ਅਤੇ ਤੇਲ, ਹਥਿਆਰ ਅਤੇ ਗੋਲਾ ਬਾਰੂਦ, ਰਤਨ ਅਤੇ ਗਹਿਣੇ, ਤਾਂਬਾ ਅਤੇ ਇਸ ਦੇ ਉਤਪਾਦ ਅਤੇ ਐਲੂਮੀਨੀਅਮ ਤੇ ਉਸ ਤੋਂ ਬਣੀਆਂ ਚੀਜ਼ਾਂ ਸ਼ਾਮਿਲ ਹਨ | ਸੇਵਾ ਖੇਤਰ ਦੇ ਸੰਬੰਧ ਵਿਚ ਨਿਊਜ਼ੀਲੈਂਡ ਹੁਨਰਮੰਦ ਕਿੱਤਿਆਂ ਵਿਚ ਭਾਰਤੀ ਪੇਸ਼ੇਵਰਾਂ ਲਈ ਇਕ ਅਸਥਾਈ ਰੁਜ਼ਗਾਰ ਪ੍ਰਵੇਸ਼ ਵੀਜ਼ਾ ਮਾਰਗ ਦੇਵੇਗਾ ਜਿਸ 'ਚ ਸਾਲਾਨਾ 5,000 ਵੀਜ਼ੇ ਦੇ ਕੋਟੇ ਅਤੇ ਤਿੰਨ ਸਾਲ ਤੱਕ ਠਹਿਰਨ ਦੀ ਮਿਆਦ ਹੋਵੇਗੀ | ਇਸ ਸਮਝÏਤੇ 'ਤੇ ਲਗਭਗ 7-8 ਮਹੀਨਿਆਂ 'ਚ ਦਸਤਖਤ ਕੀਤੇ ਜਾਣ ਅਤੇ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ | ਇਹ ਸਮਝÏਤਾ ਭਾਰਤੀ ਨਿਰਯਾਤਕਾਂ, ਜੋ ਟਰੰਪ ਪ੍ਰਸ਼ਾਸਨ ਦੁਆਰਾ ਭਾਰਤੀ ਵਸਤਾਂ 'ਤੇ ਲਗਾਏ ਗਏ 50 ਪ੍ਰਤੀਸ਼ਤ ਟੈਰਿਫ਼ ਦੇ ਅਸਰ ਨਾਲ ਜੂਝ ਰਹੇ ਹਨ, ਨੂੰ ਰਾਹਤ ਪ੍ਰਦਾਨ ਕਰਨ 'ਚ ਮਦਦ ਕਰੇਗਾ | ਭਾਰਤ ਪਹਿਲਾਂ ਹੀ ਆਸਟ੍ਰੇਲੀਆ ਨਾਲ ਇਕ ਵਪਾਰ ਸਮਝÏਤਾ ਲਾਗੂ ਕਰ ਚੁੱਕਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਨਿਊਜ਼ੀਲੈਂਡ ਹਮਰੁਤਬਾ ਕ੍ਰਿਸਟੋਫਰ ਲਕਸਨ ਨੇ ਸੋਮਵਾਰ ਨੂੰ ਸਮਝÏਤੇ ਨੂੰ ਪੱਕਾ ਕਰਨ ਦਾ ਐਲਾਨ ਕੀਤਾ ¢ ਦੋਵਾਂ ਪ੍ਰਧਾਨ ਮੰਤਰੀਆਂ ਨੇ ਫ਼ੋਨ 'ਤੇ ਗੱਲਬਾਤ ਕੀਤੀ, ਜਿਸ ਤੋਂ ਬਾਅਦ ਐਫ.ਟੀ.ਏ. ਬਾਰੇ ਐਲਾਨ ਕੀਤਾ ਗਿਆ | ਐਫ.ਟੀ.ਏ. ਦੋਵਾਂ ਦੇਸ਼ਾਂ ਵਿਚਕਾਰ ਰਣਨੀਤਕ ਸਹਿਯੋਗ, ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਅਤੇ ਵੱਖ-ਵੱਖ ਖੇਤਰਾਂ 'ਚ ਦੋਵਾਂ ਦੇਸ਼ਾਂ ਦੇ ਨਵੀਨਤਾਕਾਰਾਂ, ਉੱਦਮੀਆਂ, ਕਿਸਾਨਾਂ, ਐਮ. ਐਸ. ਐਮ. ਈ., ਵਿਦਿਆਰਥੀਆਂ ਅਤੇ ਨÏਜਵਾਨਾਂ ਲਈ ਨਵੇਂ ਮÏਕੇ ਵੀ ਖੋਲ੍ਹੇਗਾ | ਦੋਵਾਂ ਨੇਤਾਵਾਂ ਨੇ ਅਗਲੇ ਪੰਜ ਸਾਲਾਂ 'ਚ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦੇ ਨਾਲ-ਨਾਲ ਅਗਲੇ 15 ਸਾਲਾਂ ਵਿਚ ਨਿਊਜ਼ੀਲੈਂਡ ਤੋਂ ਭਾਰਤ ਵਿਚ 20 ਅਰਬ ਅਮਰੀਕੀ ਡਾਲਰ ਦੇ ਨਿਵੇਸ਼ 'ਤੇ ਭਰੋਸਾ ਪ੍ਰਗਟ ਕੀਤਾ¢ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਹ ਨਿਵੇਸ਼ ਘਰੇਲੂ ਨਿਰਮਾਣ ਨੂੰ ਹੁਲਾਰਾ ਦੇਵੇਗਾ ਅਤੇ ਨੌਕਰੀਆਂ ਪੈਦਾ ਕਰੇਗਾ¢ ਇਸ ਸਮਝÏਤੇ ਤਹਿਤ ਨਿਊਜ਼ੀਲੈਂਡ ਭਾਰਤੀ ਕਿਸਾਨਾਂ ਦੀ ਉਤਪਾਦਕਤਾ ਅਤੇ ਗੁਣਵੱਤਾ ਵਧਾਉਣ 'ਚ ਮਦਦ ਕਰਨ ਦੇ ਉਦੇਸ਼ ਨਾਲ ਕੀਵੀ, ਸੇਬ ਅਤੇ ਸ਼ਹਿਦ 'ਤੇ ਇਕ ਵਿਸ਼ੇਸ਼ ਖੇਤੀਬਾੜੀ-ਤਕਨਾਲੋਜੀ ਕਾਰਜ ਯੋਜਨਾ ਸਥਾਪਤ ਕਰੇਗਾ |
ਭਾਰਤ ਤੇ ਨਿਊਜ਼ੀਲੈਂਡ ਵਲੋਂ ਮੁਕਤ ਵਪਾਰ ਸਮਝੌਤੇ ਦਾ ਐਲਾਨ <br/>
ਅਜੀਤ ਡੈਸਕ
23-12-2025