ਸ੍ਰੀਹਰੀਕੋਟਾ ਤੋਂ ਕੱਲ੍ਹ ਹੋਵੇਗੀ ਇਤਿਹਾਸਕ ਲਾਂਚਿੰਗ
ਸ੍ਰੀਹਰਰੀਕੋਟਾ (ਆਂਧਰਾ ਪ੍ਰਦੇਸ਼), 23 ਦਸੰਬਰ (ਪੀ. ਟੀ. ਆਈ.)-ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਮੰਗਲਵਾਰ ਨੂੰ ਐੱਲ ਵੀ ਐੱਮ 3-ਐੱਮ 6 ਰਾਕਟ ਦੀ ਲਾਂਚਿੰਗ ਲਈ 24 ਘੰਟਿਆਂ ਦੀ ਉਲਟੀ ਗਿਣਤੀ ਸ਼ੁਰੂ ਕਰ ਦਿੱਤੀ ਹੈ¢ ਇਹ ਰਾਕਟ ਅਮਰੀਕਾ ਦੇ ਨਵੀਂ ਪੀੜ੍ਹੀ ਦੇ ਸੰਚਾਰ ਉਪਗ੍ਰਹਿ 'ਬਲੂਬਰਡ ਬਲਾਕ-2' ਨੂੰ ਲੈ ਕੇ ਪੁਲਾੜ ਵਿੱਚ ਜਾਵੇਗਾ¢ਇਸ ਵਪਾਰਕ ਮਿਸ਼ਨ ਦੇ ਤਹਿਤ, ਇਸਰੋ ਆਪਣੇ ਸਭ ਤੋਂ ਭਾਰੀ ਲਾਂਚ ਵਾਹਨ ਐੱਲ ਵੀ ਐੱਮ 3-ਐੱਮ 6 ਨੂੰ ਬੁੱਧਵਾਰ ਸਵੇਰੇ 8.54 ਵਜੇ ਸ੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਰਵਾਨਾ ਕਰੇਗਾ¢ ਲਾਂਚਿੰਗ ਤੋਂ ਪਹਿਲਾਂ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਤਿਰੂਮਾਲਾ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਵਿੱਚ ਪੂਜਾ ਅਰਚਨਾ ਕੀਤੀ ਅਤੇ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ¢ 6,100 ਕਿੱਲੋਗ੍ਰਾਮ ਵਜ਼ਨ ਵਾਲਾ ਇਹ ਉਪਗ੍ਰਹਿ ਐੱਲ ਵੀ ਐੱਮ 3 ਰਾਕਟ ਦੇ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ ਹੈ ਜਿਸ ਨੂੰ 'ਲੋਅ ਅਰਥ ਆਰਬਿਟ' (ਐੱਲ ਈ ਓ) ਵਿੱਚ ਸਥਾਪਿਤ ਕੀਤਾ ਜਾਵੇਗਾ¢
ਇਸਰੋ ਦੇ 'ਬਲੂਬਰਡ ਬਲਾਕ-2' ਮਿਸ਼ਨ ਲਈ ਉਲਟੀ ਗਿਣਤੀ ਸ਼ੁਰੂ
ਅਜੀਤ ਡੈਸਕ
24-12-2025