02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਾਲ ਗੱਡੀ ਦੇ 17 ਡੱਬੇ ਪਟੜੀ ਤੋਂ ਉਤਰੇ, 10 ਨਦੀ 'ਚ ਡਿੱਗੇ

Ad Position 21
No active advertisement
ਅਜੀਤ ਡੈਸਕ 29-12-2025
ਪਟਨਾ, 28 ਦਸੰਬਰ (ਯੂ. ਐੱਨ. ਆਈ.)-ਬਿਹਾਰ ਦੇ ਜਮੁਈ 'ਚ ਝਾਝਾ-ਜਸੀਦੀਹ ਸੈਕਸ਼ਨ 'ਤੇ ਤੇਲਵਾ ਹਾਲਟ ਨੇੜੇ ਸਨਿਚਰਵਾਰ ਦੇਰ ਰਾਤ ਇੱਕ ਮਾਲ ਗੱਡੀ ਦੇ ਘੱਟੋ-ਘੱਟ 17 ਡੱਬੇ ਪਟੜੀ ਤੋਂ ਉਤਰ ਗਏ ਅਤੇ 10 ਬੜੂਆ ਨਦੀ 'ਚ ਡਿੱਗ ਗਏ | ਰਿਪੋਰਟਾਂ ਅਨੁਸਾਰ ਹਾਵੜਾ-ਪਟਨਾ ਮੁੱਖ ਲਾਈਨ ਦੀਆਂ ਅੱਪ ਅਤੇ ਡਾਊਨ ਲਾਈਨਾਂ ਦੋਵਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ, 12 ਤੋਂ ਵੱਧ ਰੇਲਗੱਡੀਆਂ ਨੂੰ ਮੋੜਿਆ ਗਿਆ ਅਤੇ 11 ਨੂੰ ਰੱਦ ਕਰ ਦਿੱਤਾ ਗਿਆ¢ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ¢ ਰੇਲਗੱਡੀ ਸੀਮਿੰਟ ਲੈ ਕੇ ਜਾ ਰਹੀ ਸੀ¢ ਮੁਰੰਮਤ ਜਾਰੀ ਹੈ ਅਤੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਕੁਝ ਰਿਪੋਰਟਾਂ ਤੋਂ ਪਤਾ ਚਲਦਾ ਹੈ ਕਿ ਟ੍ਰੇਨ ਦੇ ਪਟੜੀ ਤੋਂ ਉਤਰਨ ਤੋਂ ਪਹਿਲਾਂ ਪਟੜੀ 'ਤੇ ਲੋਡ ਹੇਠਾਂ ਦਰਾਰ ਪੈ ਗਈ ਸੀ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ 'ਚ ਅਰਾਵਲੀ ਪਹਾੜੀਆਂ 'ਤੇ ਅੱਜ ਹੋਵੇਗੀ ਸੁਣਵਾਈ ਅਗਲੀ ਖ਼ਬਰ ਧੁਆਂਖੀ ਧੁੰਦ ਦੇ ਘੇਰੇ 'ਚ ਦਿੱਲੀ
Ad Position 24