03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ, 10ਵੀਂ ਤੇ 12ਵੀਂ ਦੀ ਡੇਟਸ਼ੀਟ ਜਾਰੀ <br/>

Ad Position 21
No active advertisement
ਅਜੀਤ ਡੈਸਕ 31-12-2025

ਐੱਸ. ਏ. ਐੱਸ. ਨਗਰ, 30 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿੱਦਿਅਕ ਸੈਸ਼ਨ 2025-26 ਦੀ 8ਵੀਂ, 10ਵੀਂ ਤੇ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਦੀ ਡੇਟਸ਼ੀਟ ਅੱਜ ਜਾਰੀ ਕਰ ਦਿੱਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 8ਵੀਂ ਸ਼੍ਰੇਣੀ ਦੀ ਲਿਖਤੀ ਪ੍ਰੀਖਿਆ 17 ਫਰਵਰੀ ਤੋਂ 27 ਫਰਵਰੀ ਤੱਕ ਕਰਵਾਈ ਜਾਵੇਗੀ, ਜਿਸ ਵਿਚ 2 ਲੱਖ 77 ਹਜ਼ਾਰ ਦੇ ਕਰੀਬ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੇਣਗੇ | ਇਸੇ ਤਰ੍ਹਾਂ 10ਵੀਂ ਸ਼੍ਰੇਣੀ ਦੀ ਲਿਖਤੀ ਪ੍ਰੀਖਿਆ 6 ਮਾਰਚ ਤੋਂ 1 ਅਪ੍ਰੈਲ ਤੱਕ ਕਰਵਾਈ ਜਾਵੇਗੀ, ਜਿਸ ਵਿਚ 2 ਲੱਖ 84 ਹਜ਼ਾਰ ਦੇ ਕਰੀਬ ਪ੍ਰੀਖਿਆਰਥੀ 2300 ਤੋਂ ਵਧੇਰੇ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੇਣਗੇ, ਜਦਕਿ 12ਵੀਂ ਸ਼੍ਰੇਣੀ ਦੀ ਲਿਖਤੀ ਪ੍ਰੀਖਿਆ 17 ਫਰਵਰੀ ਤੋਂ 4 ਅਪ੍ਰੈਲ ਤੱਕ ਕਰਵਾਈ ਜਾਵੇਗੀ, ਜਿਸ ਵਿਚ 2 ਲੱਖ 84 ਹਜ਼ਾਰ ਦੇ ਕਰੀਬ ਪ੍ਰੀਖਿਆਰਥੀ 2200 ਦੇ ਕਰੀਬ ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਦੇਣਗੇ | 8ਵੀਂ, 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਸਾਲਾਨਾ ਪ੍ਰੀਖਿਆਵਾਂ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਦੇ 2.15 ਤੱਕ ਕਰਵਾਈਆਂ ਜਾਣਗੀਆਂ | ਸਿੱਖਿਆ ਬੋਰਡ ਵਲੋਂ 8ਵੀਂ ਸ਼੍ਰੇਣੀ ਦੀ ਸਾਲਾਨਾ ਲਿਖਤੀ ਪ੍ਰੀਖਿਆ ਸੰਬੰਧੀ ਜਾਰੀ ਡੇਟਸ਼ੀਟ ਅਨੁਸਾਰ 17 ਫਰਵਰੀ ਨੂੰ ਅੰਗਰੇਜ਼ੀ (807), 19 ਫਰਵਰੀ ਨੂੰ ਪਹਿਲੀ ਭਾਸ਼ਾ ਪੰਜਾਬੀ (801) /ਹਿੰਦੀ (803) /ਉਰਦੂ (805), 20 ਫਰਵਰੀ ਨੂੰ ਵਿਗਿਆਨ (809), 21 ਫਰਵਰੀ ਨੂੰ ਦੂਜੀ ਭਾਸ਼ਾ ਪੰਜਾਬੀ (802) /ਹਿੰਦੀ (804) /ਉਰਦੂ (806), 23 ਫਰਵਰੀ ਨੂੰ ਗਣਿਤ (808), 24 ਫਰਵਰੀ ਨੂੰ ਕੰਪਿਊਟਰ ਸਾਇੰਸ (811), 25 ਫਰਵਰੀ ਨੂੰ ਸਮਾਜਿਕ ਵਿਗਿਆਨ (810), 26 ਫਰਵਰੀ ਨੂੰ ਸਿਹਤ ਤੇ ਸਰੀਰਕ ਸਿੱਖਿਆ (812), 27 ਫਰਵਰੀ ਨੂੰ ਚੋਣਵੇਂ ਵਿਸ਼ੇ-ਖੇਤੀਬਾੜੀ, ਡਾਂਸ, ਜਿਓਮੈਟ੍ਰੀਕਲ ਡਰਾਇੰਗ ਅਤੇ ਚਿੱਤਰਕਲਾ, ਗ੍ਰਹਿ ਵਿਗਿਆਨ, ਸੰਗੀਤ ਵਾਦਨ, ਸੰਗੀਤ-ਗਾਇਨ, ਸੰਸਕਿ੍ਤ, ਉਰਦੂ ਇਲੈਕਟਿਵ, ਇਲੈਕਟ੍ਰੀਕਲ ਐਂਡ ਰੇਡੀਓ ਵਰਕ, ਵੋਕੇਸ਼ਨਲ ਵਿਸ਼ੇ-ਸਧਾਰਨ ਘਰੇਲੂ ਯੰਤਰਾਂ, ਵਾਇਰਿੰਗ ਦੀ ਮੁਰੰਮਤ ਤੇ ਸਾਂਭ-ਸੰਭਾਲ ਅਤੇ ਟਰਾਂਜ਼ਿਸਟਰ ਦੀ ਮੁਰੰਮਤ ਤੇ ਸਾਂਭ-ਸੰਭਾਲ ਵਿਸ਼ੇ ਦੀ ਪ੍ਰੀਖਿਆ ਹੋਵੇਗੀ | ਇਸੇ ਤਰ੍ਹਾਂ 10ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਅਨੁਸਾਰ 6 ਮਾਰਚ ਨੂੰ ਸਮਾਜਿਕ ਵਿਗਿਆਨ (06), 7 ਮਾਰਚ ਨੂੰ ਸੰਗੀਤ ਗਾਇਨ (30), 9 ਮਾਰਚ ਨੂੰ ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07), 10 ਮਾਰਚ ਨੂੰ ਕਟਾਈ ਤੇ ਸਿਲਾਈ (29), 11 ਮਾਰਚ ਨੂੰ ਅੰਗਰੇਜ਼ੀ (02), 12 ਮਾਰਚ ਨੂੰ ਖੇਤੀਬਾੜੀ (35), 13 ਮਾਰਚ ਨੂੰ ਹਿੰਦੀ (03), ਉਰਦੂ (ਹਿੰਦੀ ਦੀ ਥਾਂ) (71), 16 ਮਾਰਚ ਨੂੰ ਵਿਗਿਆਨ (05), 17 ਮਾਰਚ ਨੂੰ ਭਾਸ਼ਾਵਾਂ-ਸੰਸਕਿ੍ਤ, ਉਰਦੂ, ਫਰੈਂਚ, ਜਰਮਨ, ਐਨ. ਐਸ. ਕਿਊ. ਐਫ ਵਿਸ਼ੇ-ਸੰਗਠਿਤ ਪ੍ਰਚੂਨ (76), ਆਟੋਮੋਟਿਵ (78), ਸਿਹਤ ਸੰਭਾਲ (79), ਸੂਚਨਾ ਤਕਨਾਲੋਜੀ/ ਸੂਚਨਾ ਤਕਨਾਲੋਜੀ 'ਤੇ ਆਧਾਰਿਤ ਸੇਵਾਵਾਂ (80), ਨਿੱਜੀ ਸੁਰੱਖਿਆ (81), ਖ਼ੂਬਸੂਰਤੀ ਤੇ ਤੰਦਰੁਸਤੀ (82), ਯਾਤਰਾ, ਸੈਰ-ਸਪਾਟਾ ਤੇ ਪ੍ਰਾਹੁਣਾਚਾਰੀ (86), ਖੇਤੀਬਾੜੀ (88), ਅਪੈਰਲ, ਮੇਡ ਅੱਪਸ ਐਂਡ ਹੋਮ ਫਰਨੀਸ਼ਿੰਗ (89), ਉਸਾਰੀ (90), ਪਲੰਬਿੰਗ (91), ਪਾਵਰ (93), ਬੈਂਕਿੰਗ ਵਿੱਤੀ ਸੇਵਾ ਅਤੇ ਬੀਮਾ (ਬੀ. ਐਸ. ਐਫ. ਆਈ) (94), ਇਲੈਕਟ੍ਰੋਨਿਕਸ (ਜੂਨੀਅਰ ਫੀਲਡ ਟੈਕਨੀਸ਼ੀਅਨ ਹੋਮ ਐਪਲੀਕੇਸ਼ਨ) (95), ਫੂਡ ਪ੍ਰੋਸੈਸਿੰਗ (ਬੈਂਕਿੰਗ ਟੈਕਨੀਸ਼ੀਅਨ / ਆਪ੍ਰੇਟਿਵ) (96), ਟੈਲੀਕਾਮ (ਆਪਟੀਕਲ ਫਾਈਬਰ ਸਪਲੀਸਰ) (97), ਲੌਜਿਸਟਿਕਸ (ਲੈਂਡ ਟਰਾਂਸਪੋਰਟੇਸ਼ਨ ਐਸੋਸੀਏਟ) (98), ਮੈਨੇਜਮੈਂਟ ਅਤੇ ਐਂਟਰਪ੍ਰੀਨਿਓਰਸ਼ਿਪ ਅਤੇ ਪੇਸ਼ੇਵਰ ਹੁਨਰ (ਦਫ਼ਤਰ ਸਹਾਇਕ) (99), ਮੀਡੀਆ ਅਤੇ ਮਨੋਰੰਜਨ (ਕਹਾਣੀ ਬੋਰਡ ਕਲਾਕਾਰ) (100), ਸਰੀਰਕ ਸਿੱਖਿਆ ਅਤੇ ਖੇਡਾਂ (87), 18 ਮਾਰਚ ਨੂੰ ਮਕੈਨੀਕਲ ਡਰਾਇੰਗ ਅਤੇ ਚਿੱਤਰਕਲਾ (28), 19 ਮਾਰਚ ਨੂੰ ਪੰਜਾਬੀ-ਬੀ (72), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਬੀ (73), 20 ਮਾਰਚ ਨੂੰ ਸੰਗੀਤ ਵਾਦਨ (31), 24 ਮਾਰਚ ਨੂੰ ਗਣਿਤ (04), 25 ਮਾਰਚ ਸੰਗੀਤ ਤਬਲਾ (32), 27 ਮਾਰਚ ਨੂੰ ਕੰਪਿਊਟਰ ਸਾਇੰਸ (63), 30 ਮਾਰਚ ਨੂੰ ਗ੍ਰਹਿ ਵਿਗਿਆਨ (33) ਅਤੇ 1 ਅਪ੍ਰੈਲ ਨੂੰ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰੀਖਿਆ ਹੋਵੇਗੀ | ਇਸੇ ਤਰ੍ਹਾਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਅਨੁਸਾਰ ਹਿਊਮੈਨਟੀਜ਼ ਗਰੁੱਪ, ਸਾਇੰਸ ਗਰੁੱਪ, ਕਾਮਰਸ ਗਰੁੱਪ ਤੇ ਐਗਰੀਕਲਚਰ ਗਰੁੱਪ (ਸਾਰੇ ਗਰੁੱਪਾਂ) ਦੀ 17 ਫਰਵਰੀ ਨੂੰ ਹੋਮ ਸਾਇੰਸ (045), 18 ਫਰਵਰੀ ਨੂੰ ਸੋਸ਼ਿਆਲੋਜੀ (032), 19 ਫਰਵਰੀ ਨੂੰ ਸਾਈਕੋਲੋਜੀ (044), 20 ਫਰਵਰੀ ਨੂੰ ਬਿਜ਼ਨੈੱਸ ਸਟੱਡੀਜ਼ (141), 21 ਫਰਵਰੀ ਨੂੰ ਪਬਲਿਕ ਐਡਮਿਨਸਟ੍ਰੇਸ਼ਨ (033), 23 ਫਰਵਰੀ ਨੂੰ ਮਿਊਜ਼ਿਕ (ਤਬਲਾ) (038), ਫੰਡਾਮੈਂਟਲਜ਼ ਆਫ ਈ-ਬਿਜ਼ਨੈੱਸ (144), 24 ਫਰਵਰੀ ਨੂੰ ਐਗਰੀਕਲਚਰ (065), 25 ਫਰਵਰੀ ਨੂੰ ਇਕਨਾਮਿਕਸ (026), 26 ਫਰਵਰੀ ਨੂੰ ਬਾਇਓਲੋਜੀ (054), ਮੀਡੀਆ ਸਟੱਡੀਜ਼ (150), 27 ਫਰਵਰੀ ਨੂੰ ਅਕਾਊਾਟੈਂਸੀ (142), 6 ਮਾਰਚ ਨੂੰ ਕੰਪਿਊਟਰ ਐਪਲੀਕੇਸ਼ਨ (072), 7 ਮਾਰਚ ਨੂੰ ਜਨਰਲ ਅੰਗਰੇਜ਼ੀ (001), 9 ਮਾਰਚ ਨੂੰ ਜਿਓਗਰਫੀ (042), 10 ਮਾਰਚ ਨੂੰ ਰਿਲੀਜਨ (035), 11 ਮਾਰਚ ਨੂੰ ਡਿਫੈਂਸ ਸਟੱਡੀਜ਼ (043), 12 ਮਾਰਚ ਨੂੰ ਜਨਰਲ ਪੰਜਾਬੀ (002), ਪੰਜਾਬ ਹਿਸਟਰੀ ਐਂਡ ਕਲਚਰ (003), 13 ਮਾਰਚ ਨੂੰ ਗੁਰਮਤਿ ਸੰਗੀਤ (039), 16 ਮਾਰਚ ਨੂੰ ਮਿਊਜ਼ਿਕ (ਵੋਕਲ) (036), 17 ਮਾਰਚ ਨੂੰ ਨੈਸ਼ਨਲ ਕੈਡਿਟ ਕੋਰਪਸ (209), 18 ਮਾਰਚ ਨੂੰ ਕੰਪਿਊਟਰ ਸਾਇੰਸ (146), 19 ਮਾਰਚ ਨੂੰ ਮਿਊਜ਼ਿਕ ਇੰਸਟਰੂਮੈਂਟਲ (037), 20 ਮਾਰਚ ਨੂੰ ਹਿਸਟਰੀ (025), 24 ਮਾਰਚ ਨੂੰ ਸੰਸਕਿ੍ਤ (019), ਫਰੈਂਚ (023), ਜਰਮਨ (024), 25 ਮਾਰਚ ਨੂੰ ਗਣਿਤ (028), 27 ਮਾਰਚ ਨੂੰ ਫਿਲਾਸਫੀ (041), 30 ਮਾਰਚ ਨੂੰ ਰਾਜਨੀਤੀ ਸ਼ਾਸਤਰ (031), ਫਿਜ਼ਿਕਸ (052), 1 ਅਪ੍ਰੈਲ ਨੂੰ ਪੰਜਾਬੀ ਚੋਣਵੀਂ (004), ਹਿੰਦੀ ਚੋਣਵੀਂ (005), ਅੰਗਰੇਜ਼ੀ ਚੋਣਵੀਂ (006), ਉਰਦੂ (007), 2 ਅਪ੍ਰੈਲ ਨੂੰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (049), 4 ਅਪ੍ਰੈਲ ਨੂੰ ਡਾਂਸ (040), ਕੈਮਿਸਟਰੀ (053) ਅਤੇ ਐਨ. ਐਸ. ਕਿਊ. ਐਫ : ਸੰਗਠਿਤ ਪ੍ਰਚੂਨ (196), ਆਟੋਮੋਟਿਵ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ / ਸੂਚਨਾ ਤਕਨਾਲੋਜੀ 'ਤੇ ਆਧਾਰਿਤ ਸੇਵਾਵਾਂ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ, ਸੈਰ-ਸਪਾਟਾ ਤੇ ਪ੍ਰਾਹੁਣਾਚਾਰੀ (202), ਸਰੀਰਕ ਸਿੱਖਿਆ (203), ਖੇਤੀਬਾੜੀ (204), ਅਪੈਰਲ, ਮੇਡ ਅੱਪਸ ਐਂਡ ਹੋਮ ਫਰਨੀਸ਼ਿੰਗ (206), ਉਸਾਰੀ (207), ਪਲੰਬਿੰਗ (208), ਪਾਵਰ (218), ਬੈਂਕਿੰਗ ਵਿੱਤੀ ਸੇਵਾ (ਬੀ. ਐੱਫ. ਐੱਸ .ਆਈ) (219), ਇਲੈਕਟ੍ਰੋਨਿਕਸ (ਸੋਲਰ ਪੈਨਲ ਇੰਸਟਾਲੇਸ਼ਨ ਟੈਕਨੀਸ਼ੀਅਨ) (220), ਫੂਡ ਪ੍ਰੋਸੈਸਿੰਗ (ਕਰਾਫਟ ਬੇਕਰ) (221), ਟੈਲੀਕਾਮ (ਆਪਟੀਕਲ ਫਾਈਬਰ ਟੈਕਨੀਸ਼ੀਅਨ) (222), ਲੌਜਿਸਟਿਕਸ (ਦਸਤਾਵੇਜ਼ੀ ਸਹਾਇਕ) (223), ਪ੍ਰਬੰਧਨ ਅਤੇ ਉੱਦਮਤਾ ਅਤੇ ਪੇਸ਼ੇਵਰ ਹੁਨਰ (ਸਕੱਤਰ) (224), ਮੀਡੀਆ ਅਤੇ ਮਨੋਰੰਜਨ (ਰੋਟੋ ਕਲਾਕਾਰ) (225) ਵਿਸ਼ੇ ਦੀ ਪ੍ਰੀਖਿਆ ਹੋਵੇਗੀ | ਇਨ੍ਹਾਂ ਪ੍ਰੀਖਿਆਵਾਂ ਸੰਬੰਧੀ ਜ਼ਿਆਦਾ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਉਪਲਬਧ ਹੈ |
12ਵੀਂ ਸ਼੍ਰੇਣੀ ਦੀ ਵੋਕੇਸ਼ਨਲ ਵਿਸ਼ੇ ਦੀ ਪ੍ਰੀਖਿਆ ਲਈ ਡੇਟਸ਼ੀਟ ਜਾਰੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਵੋਕੇਸ਼ਨਲ ਵਿਸ਼ੇ ਦੀ ਜਾਰੀ ਡੇਟਸ਼ੀਟ ਅਨੁਸਾਰ ਐਗਰੀਕਲਚਰ ਗਰੁੱਪ, ਬਿਜ਼ਨੈੱਸ ਐਂਡ ਕਾਮਰਸ ਗਰੁੱਪ, ਹੋਮ ਸਾਇੰਸ ਗਰੁੱਪ, ਇੰਜੀਨੀਅਰਿੰਗ ਐਂਡ ਟੈਕਨਾਲੋਜੀ ਗਰੁੱਪ (ਸਾਰੇ ਗਰੁੱਪਾਂ) ਦੀ 19 ਫਰਵਰੀ ਨੂੰ ਕਮਰਸ਼ੀਅਲ ਕਰੋਪਸ (73), ਪਲਾਂਟ ਮੈਨੇਜਮੈਂਟ (93), ਕਮਰਸ਼ੀਅਲ ਕਲਾਥਿੰਗ (96), ਸਰਕੂਲਰ ਨਿਟਿੰਗ (99), ਟੈਕਸਟਾਇਲ ਟੈਸਟਿੰਗ ਐਂਡ ਡਾਇੰਗ (102), ਟੈਕਸਟਾਇਲ ਡਿਜਾਈਨਿੰਗ ਐਂਡ ਪਿ੍ਟਿੰਗ-¨ (104), ਇਲੈਕਟ੍ਰੀਕਲ ਡੈਮੋਸਟਿਕ ਐਪਲਾਈਸਿੰਜ-¨ (108), ਟੈਸਟ ਐਂਡ ਮਈਅਰਿੰਗ ਇੰਸਟਰੂਮੈਂਟਸ (111), ਵਰਕਸ਼ਾਪ ਪ੍ਰੈਕਟਿਸ-¨ (114), ਮਸ਼ੀਨ ਟੂਲ ਆਪ੍ਰੇਸ਼ਨਜ਼-¨ (117), ਗਰਾਜ ਪ੍ਰੈਕਟਿਸ ਐਂਡ ਮੈਨੇਜਮੈਂਟ (123), ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਇੰਨ ਸੀ++ (125), ਇੰਸ਼ੋਰੈਂਸ ਲੈਜਿਸਲੇਸ਼ਨ-¨ (170), ਮਾਰਕੀਟਿੰਗ ਮੈਨੇਜਮੈਂਟ-¨ (173), ਟੈਕਨਾਲੋਜੀ ਐਂਡ ਈ-ਕਾਮਰਸ¨-(182), ਐਪਲੀਕੇਸ਼ਨ ਆਫ ਮੈਨੇਜਮੈਂਟ (188), ਪਿ੍ੰਸੀਪਲਜ਼ ਆਫ ਮੈਨੇਜਮੈਂਟ-¨ (191), ਟਾਈਪੋਗ੍ਰਾਫੀ-(ਟਾਈਪ-ਰਾਈਟਿੰਗ ਅੰਗਰੇਜ਼ੀ/ਪੰਜਾਬੀ) (212), ਮੈਨੇਜੀਰੀਅਲ ਇਕਨਾਮਿਕਸ ਐਂਡ ਸਟੈਟੀਸਟਿਕ (215), 7 ਮਾਰਚ ਨੂੰ ਜਨਰਲ ਅੰਗਰੇਜ਼ੀ (001), 12 ਮਾਰਚ ਨੂੰ ਜਨਰਲ ਪੰਜਾਬੀ (002) ਤੇ ਪੰਜਾਬ ਹਿਸਟਰੀ ਐਂਡ ਕਲਚਰ (003), 16 ਮਾਰਚ ਨੂੰ ਲੈਂਡ ਸਕੇਪਿੰਗ ਐਂਡ ਫਲੋਰੀਕਲਚਰ (074), ਫੂਡ ਪ੍ਰੋਸੈਸਿੰਗ (092), ਡਰੈਸ ਮੇਕਿੰਗ (095), ਟੈਕਸਟਾਈਲ ਯਾਰਨ ਕੈਲਕੁਲੇਸ਼ਨਜ਼ ਐਂਡ ਗਾਰਮੈਂਟ ਮੇਕਿੰਗ (100), ਫੈਬਰਿਕ ਸਟਰੱਕਚਰ ਐਂਡ ਡਿਜ਼ਾਈਨਿੰਗ (101), ਟੈਕਸਟਾਈਲ ਟੈਸਟਿੰਗ ਐਂਡ ਫਿਨੀਸ਼ਿੰਗ (105), ਐਲੀਮੈਂਟਸ ਆਫ ਇਲੈਕਟ੍ਰੀਕਲ ਟੈਕਨਾਲੋਜੀ (107), ਡਿਜੀਟਲ ਇਲੈਕਟ੍ਰੋਨੀਕਸ ਐਂਡ ਕਮਿਊਨੀਕੇਸ਼ਨ (110), ਇੰਜੀਨੀਅਰਿੰਗ ਡਰਾਇੰਗ-¨ (113), ਫਿਟਿੰਗ ਐਂਡ ਵੈਲਡਿੰਗ (116), ਵਰਕਸ਼ਾਪ ਟੈਕਨਾਲੋਜੀ (122), ਡੈਸਕ ਟੋਪ ਪਬਲੀਸ਼ਿੰਗ (126), ਪਿ੍ੰਸੀਪਲਜ਼ ਐਂਡ ਪ੍ਰੈਕਟਸਿਜ਼ ਆਫ ਇੰਸ਼ੋਰੈਂਸ-¨ (169), ਐਡਵਾਂਸਡ ਮੈਨੇਜਮੈਂਟ-¨ (172), ਮੈਨੇਜਮੈਂਟ-¨ (181), ਬੁੱਕ ਕੀਪਿੰਗ-¨ (187), ਐਲੀਮੈਂਟਸ ਆਫ ਬੁੱਕ ਕੀਪਿੰਗ-(190), ਆਫਿਸ ਮੈਨੇਜਮੈਂਟ-¨ (211), ਐਡਵਾਂਸਜ਼ ਐਂਡ ਫਾਰਨ ਐਕਸਚੇਂਜ (216), 18 ਮਾਰਚ ਕੰਪਿਊਟਰ ਸਾਇੰਸ (146), 19 ਮਾਰਚ ਪੋਸਟ ਹਾਰਵੈਸਟ ਟੈਕਨਾਲੋਜੀ ਐਂਡ ਪ੍ਰੀਜ਼ਰਵੇਸ਼ਨ (075), ਫੈਡ ਪੈਕੇਜਿੰਗ (094), ਯੂਨਿਟ ਮੈਨੇਜਮੈਂਟ (097), ਫੈਸ਼ਨਲ ਨਿਟਵੀਅਰ (098), ਪਾਵਰ ਲੂਮ ਮਕੈਨਿਕਸ ਐਂਡ ਆਪ੍ਰੇਸ਼ਨਜ਼-103, ਟੈਕਸਟਾਈਲ ਡਾਇੰਗ-¨ (106), ਮਟੀਰੀਅਲਜ਼ ਐਂਡ ਵਰਕਸ਼ਾਪ ਪ੍ਰੈਕਟਿਸ-¨ (109), ਇਲੈਕਟੋ੍ਰਨਿਕਸ ਡਿਵਾਈਸ ਐਂਡ ਸਰਕਟਸ (112), ਕੰਸਟਰੱਕਸ਼ਨ ਮਟੀਰੀਅਲ ਐਂਡ ਐਸਟੀਮੈਂਟ (115), ਮਕੈਨੀਕਲ ਡਰਾਇੰਗ-¨ (118), ਆਟੋ ਮੋਬਾਈਲ ਸਸਪੈਂਸ਼ਨ ਐਂਡ ਕੰਟਰੋਲਜ਼ (124), ਨੈੱਟਵਰਕਿੰਗ-(127) , ਇੰਸ਼ਰੈਂਸ ਸੇਲਜ਼ਮੈਨਸ਼ਿਪ¨ (171), ਸੇਲਜ਼ਮੈਨਸ਼ਿਪ-¨ (174), ਇੰਪੋਰਟ ਮੈਨੇਜਮੈਂਟ (183), ਕੋ-ਆਪ੍ਰੇਟਿਵ ਮੈਨੇਜਮੈਂਟ-¨ (189), ਫੰਡਾਮੈਂਟਲਜ਼ ਆਫ ਇਨਕਮ-ਟੈਕਸ ¨ (192), ਅਕਾਊਾਟਿੰਗ ਐਂਡ ਈ-ਕਾਮਰਸ (213), ਸ਼ਾਰਟਹੈਾਡ-¨ (ਅੰਗਰੇਜ਼ੀ/ਪੰਜਾਬੀ) (214), ਇੰਟਰੋਡਕਸ਼ਨ ਟੂ ਕੰਪਿਊਟਰ ਐਪਲੀਕੇਸ਼ਨ (217) ਤੇ 1 ਅ੍ਰਪੈਲ ਨੂੰ ਜਨਰਲ ਫਾਊਾਡੇਸ਼ਨ ਕੋਰਸ (138) ਵਿਸ਼ੇ ਦੀ ਪ੍ਰੀਖਿਆ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ 328 ਪਾਵਨ ਸਰੂਪ ਮਾਮਲਾ : ਸ਼ੋ੍ਰਮਣੀ ਕਮੇਟੀ ਪ੍ਰਧਾਨ ਦਾ ਪੰਜਾਬ ਸਰਕਾਰ 'ਤੇ ਪਲਟਵਾਰ ਅਗਲੀ ਖ਼ਬਰ ਸੰਘਣੀ ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਆਵਾਜਾਈ ਪ੍ਰਭਾਵਿਤ
Ad Position 24
No active advertisement