ਤਲਵਾੜਾ, 4 ਸਤੰਬਰ (ਮਹਿਤਾ)-ਪਿਛਲੇ ਦਿਨੀਂ ਤਲਵਾੜਾ ਬੱਸ ਸਟੈਂਡ ਵਿਖੇ ਸਥਿਤ ਨਿਊ ਦੁਰਗਾ ਇਲੈਕਟੋ੍ਰਨਿਕਸ ਦੀ ਦੁਕਾਨ ਨੂੰ ਸ਼ਾਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ | ਦੁਕਾਨ ਦੇ ਮਾਲਕ ਸ੍ਰੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਹ ਜਦੋਂ ਦੁਕਾਨ ਬੰਦ ਕਰਕੇ ਆਪਣੇ ਘਰ ਪਹੁੰਚੇ ਤਾਂ ਨਜ਼ਦੀਕੀ ਦੁਕਾਨਦਾਰ ਦਾ ਫ਼ੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ | ਮੈਂ ਤੁਰੰਤ ਮੌਕੇ 'ਤੇ ਪਹੁੰਚਿਆ ਤਾਂ ਵੇਖਿਆ ਕਿ ਦੁਕਾਨ ਦਾ ਸਾਮਾਨ ਸੜ ਚੁੱਕਿਆ ਸੀ | ਘਟਨਾ ਦਾ ਪੱਤਾ ਲਗਣ 'ਤੇ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਤੁਰੰਤ ਮੌਕੇ 'ਤੇ ਪਹੁੰਚ ਗਏ | ਉਨ੍ਹਾਂ ਦੁਕਾਨ ਮਾਲਕ ਅਸ਼ਵਨੀ ਸ਼ਰਮਾ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਕਰਵਾਉਣਗੇ | ਇਸ ਮੌਕੇ ਸੀਨੀਅਰ ਐਮ. ਸੀ. ਜੋਗਿੰਦਰ ਪਾਲ ਛਿੰਦਾ, ਪ੍ਰਧਾਨ ਆਸ਼ੂ ਅਰੋੜਾ, ਸਾਬਕਾ ਉਪ ਪ੍ਰਧਾਨ ਇੰਜ. ਅਮਰਪਾਲ ਸਿੰਘ ਜੋਹਰ, ਅਸ਼ਵਨੀ ਸ਼ਰਮਾ ਆਦਿ ਹਾਜ਼ਰ ਸਨ |