07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸੜਕ 'ਤੇ ਪਏ ਪਾੜ ਤੇ ਡਿਗੀਆਂ ਢਿੱਗਾਂ ਸਾਫ਼ ਕਰਕੇ ਸੜਕ ਕੀਤੀ ਚਾਲੂ

Ad Position 21
No active advertisement
ਅਜੀਤ ਡੈਸਕ 05-09-2025
ਬੀਣੇਵਾਲ, 4 ਸਤੰਬਰ (ਬੈਜ ਚੌਧਰੀ)-ਅੱਡਾ ਝੁੰਗੀਆਂ ਤੋਂ ਵਾਇਆ ਗੜ੍ਹੀ ਮਾਨਸੋਵਾਲ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਂਦੀ ਸੜਕ 'ਤੇ ਹੜ੍ਹ ਦੇ ਪਾਣੀ ਨੇ ਕਰੀਬ ਇਕ ਸੌ ਫੁੱਟ ਚੌੜਾ ਤੇ ਅਠ ਫੁੱਟ ਡੰੂਘਾ ਪਾੜ ਪਾ ਦਿੱਤਾ | ਜਿਸ ਕਰਕੇ ਇਸ ਸੜਕ 'ਤੇ ਇਕ ਹਫ਼ਤਾ ਆਵਾਜਾਈ ਬੰਦ ਰਹੀ | ਬੀਤੇ ਦਿਨ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਬਾਬਾ ਕੇਵਲ ਸਿੰਘ ਦੀ ਅਗਵਾਈ 'ਚ ਜੇ. ਸੀ. ਬੀ. ਲਗਾ ਕੇ ਦੋ ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਇਸ ਸੜਕ ਨੂੰ ਵਾਹਨਾਂ ਦੇ ਚੱਲਣਯੋਗ ਬਣਾਇਆ | ਇਸ ਮੌਕੇ ਬਾਬਾ ਕੇਵਲ ਸਿੰਘ ਨੇ ਦੱਸਿਆ ਕਿ ਭਾਰੀ ਵਰਖਾ ਪੈਣ ਨਾਲ ਖੱਡ ਵਿਚ ਹੜ੍ਹ ਆ ਗਿਆ, ਜਿਸ ਕਰਕੇ ਖਡ ਵਿਚ ਕਰੀਬ 100 ਫੁੱਟ ਸੜਕ ਹੜ੍ਹ ਨਾਲ ਰੁੜ੍ਹ ਗਈ ਅਤੇ ਕਰੀਬ ਅੱਠ ਫੁੱਟ ਡੂੰਘਾ ਪਾੜ ਪੈ ਗਿਆ ਤੇ ਸੜਕ 'ਤੇ ਢਿੱਗਾਂ ਡਿੱਗਣ ਨਾਲ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ, ਜਿਸ ਨੂੰ ਜੇ. ਸੀ. ਬੀ. ਨਾਲ ਲਗਾਤਾਰ 2 ਦਿਨ ਦੀ ਸਖ਼ਤ ਮਿਹਨਤ ਤੋਂ ਬਾਅਦ ਠੀਕ ਕਰਵਾਇਆ | ਇਸ ਮੌਕੇ ਬਾਬਾ ਸੁਖਦੇਵ ਸਿੰਘ, ਬਾਬਾ ਨਰੇਸ਼ ਸਿੰਘ ਹੈੱਡ ਗ੍ਰੰਥੀ, ਸਤਪਾਲ ਸਿੰਘ, ਸੁੱਚਾ ਸਿੰਘ, ਹਰਮੀਤ ਸਿੰਘ, ਮੇਜਰ ਬਖ਼ਸ਼ੀਸ਼ ਸਿੰਘ, ਸੁਰਿੰਦਰ ਸਿੰਘ, ਸਾਬਕਾ ਸਰਪੰਚ ਗੜ੍ਹੀ ਜਰਨੈਲ ਸਿੰਘ ਜੈਲਾ, ਹੈਪੀ, ਵਿਸ਼ਾਲ ਦੀਪ, ਹਹਨਦੀਪ ਸਿੰਘ, ਰਿਸ਼ੂ, ਸਾਹਿਲ, ਰਜਿੰਦਰ ਸਿੰਘ ਟੱਬਾ, ਲੈਂਬਰ ਸਿੰਘ ਤੇ ਹਰਮਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੋਲੀਆਂ ਕੋਲ ਹੋਈ ਲੈਂਡ ਸਲਾਈਡ, 4 ਘੰਟੇ ਰਿਹਾ ਰੋਡ ਜਾਮ ਅਗਲੀ ਖ਼ਬਰ ਨਿਊ ਦੁਰਗਾ ਰੇਡਿਓ ਇਲੈੱਕਟੋ੍ਰਨਿਕਸ ਦੀ ਦੁਕਾਨ ਨੂੰ ਲੱਗੀ ਅੱਗ, ਵਿਧਾਇਕ ਘੁੰਮਣ ਤੁਰੰਤ ਪਹੁੰਚੇ
Ad Position 24