ਮਾਹਿਲਪੁਰ, 4 ਸਤੰਬਰ (ਰਜਿੰਦਰ ਸਿੰਘ)-ਅੱਜ ਸਵੇਰੇ 7:30 ਵਜੇ ਪਹਾੜੀ ਖ਼ਿੱਤੇ 'ਚ ਵਸੇ ਪੰਜਾਬ ਦੇ ਆਖ਼ਰੀ ਪਿੰਡ ਜੇਜੋਂ ਦੁਆਬਾ ਤੋਂ 1.5 ਕਿੱਲੋਮੀਟਰ ਅਗਾਂਹ ਹਿਮਾਚਲ ਪ੍ਰਦੇਸ 'ਚ ਪੈਂਦੇ ਪਿੰਡ ਪੋਲੀਆਂ ਕੋਲ ਲੈਂਡ ਸਲਾਈਡ ਹੋਣ ਨਾਲ ਕਰੀਬ 4 ਘੰਟੇ ਰੋਡ ਜਾਮ ਰਿਹਾ ਪਰ ਇਸ ਲੈਂਡ ਸਲਾਈਡ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਹਿਮਾਚਲ 'ਚ ਪੈਂਦੇ ਪਿੰਡ ਪੋਲੀਆਂ ਦੇ ਪ੍ਰਧਾਨ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਸਵੇਰੇ 7:30 ਵਜੇ ਉਹ ਪਿੰਡ ਦੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਨ ਤੇ ਸਵੇਰੇ ਉਨ੍ਹਾਂ ਨੂੰ ਦੌੜਾਨ ਲਈ ਉਸੇ ਸੜਕ 'ਤੇ ਮੌਜੂਦ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦੇਖਦੇ ਹੀ ਦੇਖਦੇ ਸੜਕ ਨਾਲ ਲੱਗਦੇ ਪਹਾੜ ਦੀਆਂ ਢਿਗਾਂ ਡਿੱਗਣ ਲੱਗ ਪਈਆ ਤੇ ਸਾਰਾ ਰੋਡ ਢਿਗਾਂ ਨਾਲ ਬਲਾਕ ਹੋ ਗਿਆ | ਉਨ੍ਹਾਂ ਦੱਸਿਆ ਉਨ੍ਹਾਂ ਹਿਮਾਚਲ ਪ੍ਰਦੇਸ਼ ਦੇ ਪੀ. ਡਬਲਿਊ. ਡੀ. ਦੇ ਜੇ. ਈ. ਦੀਪਕ ਨੂੰ ਫ਼ੋਨ ਕੀਤਾ, ਜਿਸ ਨੇ ਕੁੱਝ ਹੀ ਸਮੇਂ ਬਾਅਦ ਜੇ. ਸੀ. ਬੀ. ਮਸ਼ੀਨਾਂ ਭੇਜ ਕੇ ਸੜਕ ਤੋਂ ਮਲਬਾ ਚੁਕਾੳਣ ਦਾ ਕੰਮ ਸ਼ੁਰੂ ਕਰਵਾ ਦਿੱਤਾ | ਉਨ੍ਹਾਂ ਦੱਸਿਆ ਕਿ ਇਸ ਕਾਰਡ ਜੇਜੋਂ ਵਿਖੇ ਚਲ ਰਹੇ ਡਾਕਟਰ ਦੇ ਕਰੈਸ਼ਰ ਮਾਲਕ ਨੇ ਵੀ ਆਪਣੇ ਲੋਡਰ ਭੇਜ ਕੇ ਮਲਬਾ ਚੁਕਾਉਣ 'ਚ ਵੱਡੀ ਮਦਦ ਕੀਤੀ | ਪਿੰਡ ਜੇਜੋਂ ਦੁਆਬਾ ਦੇ ਸਰਪੰਚ ਪ੍ਰਵੀਨ ਸੋਨੀ ਨੇ ਦੱਸਿਆ ਕਿ ਪਿਛਲੇ ਦਿਨੋਂ ਤੋਂ ਚਲ ਰਹੇ ਭਾਰੀ ਮੀਂਹ ਕਾਰਨ ਇਹ ਇਸ ਰੋਡ 'ਤੇ ਦੂਜੀ ਘਟਨਾ ਹੈ |