ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਐਡਵੋਕੇਟ ਪਿ੍ਤਪਾਲ ਸਿੰਘ ਬਾਸੀ ਤੇ ਉਨ੍ਹਾਂ ਦੀ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਦੌਰਾਨ ਟੀਮ ਵਲੋਂ ਕੀਤੇ ਉਪਰਾਲੇ ਦੀ ਉਹ ਸ਼ਲਾਘਾ ਕਰਦੇ ਹਨ | ਇਹ ਰਾਹਤ ਸਮੱਗਰੀ ਟਾਂਡਾ ਦੇ ਪਿੰਡ ਮਿਆਣੀ, ਦਸੂਹਾ, ਮੁਕੇਰੀਆਂ ਤੇ ਤਲਵਾੜਾ ਦੇ ਪਿੰਡ ਜਿਥੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਰੱਖਿਆ ਗਿਆ ਹੈ, ਨੂੰ ਰੋਜ਼ਾਨਾ ਦੀ ਲੋੜ ਅਨੁਸਾਰ ਸਾਮਾਨ ਮੁਹੱਈਆ ਕਰਵਾਇਆ ਗਿਆ | ਇਸ ਮੌਕੇ ਐਡਵੋਕੇਟ ਪਿ੍ਤਪਾਲ ਸਿੰਘ ਬਾਸੀ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਮੌਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਐਡਵੋਕੇਟ ਪਿ੍ਤਪਾਲ ਸਿੰਘ ਬਾਸੀ, ਮੰਗੇਸ਼ ਸੂਦ ਸੈਕਟਰੀ ਰੈੱਡ ਕਰਾਸ ਜ਼ਿਲ੍ਹਾ ਹੁਸ਼ਿਆਰਪੁਰ, ਐਡਵੋਕੇਟ ਪਿ੍ੰਸ ਪ੍ਰੀਤ ਜੀਤ ਸਿੰਘ ਬਾਸੀ, ਤਰੁਣ ਚੁੱਗ ਐਮ. ਡੀ. ਕੈਰੀਅਰ ਕਰੇਟਰ ਮੁਹਾਲੀ, ਪ੍ਰਦੀਪ ਸਿੰਘ ਬੈਦਵਾਨ, ਪ੍ਰੀਤ ਕਰਨਦੀਪ ਸਿੰਘ ਬਾਸੀ, ਐਡਵੋਕੇਟ ਅਰਸ਼ ਚੌਧਰੀ, ਐਡਵੋਕੇਟ ਰੋਹਿਤ ਗਰਗ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਕੁਲਦੀਪ ਸਿੰਘ ਸਹੋੜਾ, ਰੁਪਿੰਦਰ ਸਿੰਘ ਖਰੜ, ਮਹੇਸ਼, ਲੱਕੀ ਪਹਿਲਵਾਨ, ਜਸਬੀਰ ਸਿੰਘ ਜੱਸੀ ਤੇ ਹੋਰ ਹਾਜ਼ਰ ਸਨ |