ਕੋਟਫ਼ਤੂਹੀ, 4 ਸਤੰਬਰ (ਅਟਵਾਲ)-ਐੱਸ. ਜੀ. ਆਰ. ਹਸਪਤਾਲ ਕੋਟਫ਼ਤੂਹੀ ਵਲੋਂ ਡਾ. ਪਰਵਿੰਦਰ ਸੂਦ ਦੀ ਸਰਪ੍ਰਸਤੀ ਹੇਠ ਪਿੰਡ ਅਲਾਵਲਪੁਰ ਵਿਖੇ ਹੜ੍ਹ ਪੀੜਤਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ | ਕੈਂਪ ਦੌਰਾਨ ਪਿੰਡ ਦੇ ਲੋੜਵੰਦ 150 ਦੇ ਕਰੀਬ ਮਰੀਜ਼ਾਂ ਦਾ ਚੈੱਕ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਪਰਮਿੰਦਰ ਸੂਦ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਹਰ ਕੋਈ ਮਦਦ ਕਰ ਰਿਹਾ ਹੈ ਤੇ ਐੱਸ. ਜੀ. ਆਰ. ਹਸਪਤਾਲ ਕੋਟਫ਼ਤੂਹੀ ਵਲੋਂ ਵੱਖ-ਵੱਖ ਪਿੰਡਾਂ 'ਚ ਹੜ੍ਹ ਪੀੜਤ ਪਰਿਵਾਰਾਂ ਨੂੰ ਮਿਲ ਕੇ ਚੈੱਕਅਪ ਕਰ ਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਇੰਨ. ਰਾਮ ਪ੍ਰਕਾਸ਼ ਸੂਦ ਰੀਹਲਾ, ਡਾ. ਗਗਨਦੀਪ ਸਿੰਘ ਗੋਪਾਲੀਆ, ਡਾ. ਭੁਪਿੰਦਰ ਕੁਮਾਰ ਕੋਟਫ਼ਤੂਹੀ, ਡਾ. ਐਮ. ਐੱਸ. ਕੋਲ ਨੰਗਲ ਕਲਾਂ, ਡਾ. ਪ੍ਰਦੀਪ ਕੁਮਾਰ ਕੋਟਫ਼ਤੂਹੀ, ਰਿਤੂ, ਭੀਮਾ, ਬਲਜਿੰਦਰ ਸਿੰਘ ਸਰਹਾਲਾ ਕਲਾਂ, ਆਕਾਸ਼, ਮਨਜੀਤ ਸਿੰਘ ਲਾਲਪੁਰ, ਵੰਸ਼, ਬਲਵੀਰ ਕੌਰ, ਸੰਤੋਸ਼ ਕੁਮਾਰੀ, ਸੰਜੈ ਆਦਿ ਹਾਜ਼ਰ ਸਨ |