07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦੁਕਾਨ 'ਚੋਂ ਸਿਲੰਡਰ ਤੇ ਹੋਰ ਸਾਮਾਨ ਚੋਰੀ

Ad Position 21
No active advertisement
ਅਜੀਤ ਡੈਸਕ 05-09-2025
ਮਾਹਿਲਪੁਰ, 4 ਸਤੰਬਰ (ਰਜਿੰਦਰ ਸਿੰਘ)-ਬੀਤੀ ਰਾਤ ਅੱਡਾ ਬਾਹੋਵਾਲ ਵਿਖੇ ਅਣਪਛਾਤੇ ਚੋਰ ਇਕ ਦੁਕਾਨ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰੋਂ ਇਕ ਗੈਸ ਸਿਲੰਡਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਜਾਣਕਾਰੀ ਅਨੁਸਾਰ ਉਂਕਾਰ ਸਿੰਘ ਨੇ ਦੱਸਿਆ ਕਿ ਉਸ ਦੀ ਅੱਡਾ ਬਾਹੋਵਾਲ ਵਿਖੇ ਚਾਹ ਦੀ ਦੁਕਾਨ ਹੈ ਅਤੇ ਉਹ ਚਾਹ ਤੇ ਭੱਲੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਹੈ | ਉਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਵੇਲੇ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ, ਜਦ ਉਸ ਨੇ ਸਵੇਰੇ ਆ ਕੇ ਦੇਖਿਆ ਤਾਂ ਸ਼ਟਰ ਦੇ ਦੋਨੋ ਤਾਲੇ ਟੁੱਟੇ ਹੋਏ ਸਨ ਅਤੇ ਅਣਪਛਾਤੇ ਚੋਰ ਅੰਦਰੋਂ ਇਕ ਗੈਸ ਸਿਲੰਡਰ, ਇਕ ਚੁਲਾ, ਇਕ ਕੜਾਹੀ, ਅੰਡੇ ਤੇ ਹੋਰ ਸਾਮਾਨ ਲੈ ਗਏ |
Ad Position 22
No active advertisement
ਪਿਛਲੀ ਖ਼ਬਰ ਅਲਾਵਲਪੁਰ 'ਚ ਹੜ੍ਹ ਪੀੜਤਾਂ ਲਈ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਬਰਸਾਤ ਕਾਰਨ ਕੱਚਾ ਮਕਾਨ ਡਿੱਗਿਆ, ਚਾਰ ਬੱਚਿਆਂ ਸਮੇਤ ਸੌ ਰਹੇ ਮਾਤਾ-ਪਿਤਾ ਵਾਲ-ਵਾਲ ਬਚੇ
Ad Position 24