07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਰਸਾਤ ਕਾਰਨ ਕੱਚਾ ਮਕਾਨ ਡਿੱਗਿਆ, ਚਾਰ ਬੱਚਿਆਂ ਸਮੇਤ ਸੌ ਰਹੇ ਮਾਤਾ-ਪਿਤਾ ਵਾਲ-ਵਾਲ ਬਚੇ

Ad Position 21
No active advertisement
ਅਜੀਤ ਡੈਸਕ 05-09-2025
ਤਲਵਾੜਾ, 4 ਸਤੰਬਰ (ਮਨੀਸ਼ਾ ਮਹਿਤਾ)-ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਦੇ ਕਾਰਨ ਦਾਤਾਰਪੁਰ ਦੇ ਗੁਆਂਢੀ ਪਿੰਡ ਦਲਵਾਲੀ ਕਲਾਂ ਦੇ ਇਕ ਗ਼ਰੀਬ ਪਰਿਵਾਰ ਦਾ ਕੱਚਾ ਮਕਾਨ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਰ ਮਕਾਨ 'ਚ ਆਪਣੇ ਮਾਤਾ-ਪਿਤਾ ਨਾਲ ਸੌ ਰਹੇ ਚਾਰ ਬੱਚਿਆਂ ਦੀ ਜਾਨ ਬਚ ਗਈ | ਮਕਾਨ ਮਾਲਕ ਕੇਵਲ ਸਿੰਘ ਨੇ ਦੱਸਿਆ ਕਿ ਮੇਰੀਆਂ 6 ਲੜਕੀਆਂ ਤੇ ਇਕ ਲੜਕਾ ਹੈ, ਜਿਨ੍ਹਾਂ 'ਚੋਂ ਤਿੰਨ ਲੜਕੀਆਂ ਦਾ ਵਿਆਹ ਹੋ ਚੁੱਕਾ ਹੈ | ਮੈਂ ਤੇ ਮੇਰੀ ਪਤਨੀ ਚਾਰ ਬੱਚਿਆਂ ਸਮੇਤ ਕੱਚੇ ਮਕਾਨ ਵਿਚ ਸੌ ਰਹੇ ਸੀ | ਸਵੇਰੇ ਚਾਰ ਵਜੇ ਕੱਚੀ ਮਿੱਟੀ ਦੀ ਦੀਵਾਰ ਤੋਂ ਥੋੜੀ ਮਿੱਟੀ ਡਿਗਣੀ ਸ਼ੁਰੂ ਹੋਈ ਤੇ ਮੈਂ ਤੁਰੰਤ ਹੀ ਬੱਚਿਆਂ ਤੇ ਪਤਨੀ ਨੂੰ ਜਗਾਇਆ ਅਤੇ ਉਨ੍ਹਾਂ ਨੂੰ ਕਮਰੇ 'ਚੋਂ ਬਾਹਰ ਲੈ ਗਿਆ | ਦੇਖਦੇ ਹੀ ਦੇਖਦੇ ਪੂਰਾ ਕਮਰਾ ਡਿਗ ਪਿਆ | ਗੁਆਂਢੀਆਂ ਨੇ ਦੱਸਿਆ ਕਿ ਕੇਵਲ ਸਿੰਘ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ | ਕੁਝ ਮਹੀਨਿਆਂ ਬਾਅਦ ਉਸ ਦੀ ਲੜਕੀ ਦਾ ਵਿਆਹ ਹੈ | ਜਦੋਂ ਇਸ ਸੰਬੰਧੀ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੂੰ ਪੱਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤਾ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦੁਕਾਨ 'ਚੋਂ ਸਿਲੰਡਰ ਤੇ ਹੋਰ ਸਾਮਾਨ ਚੋਰੀ ਅਗਲੀ ਖ਼ਬਰ ਜੰਗ ਬਹਾਦਰ ਸਿੰਘ ਪਰਮਾਰ ਨਮਿਤ ਅੰਤਿਮ ਅਰਦਾਸ 7 ਨੂੰ
Ad Position 24