08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਧਿਆਪਕ ਦਿਵਸ ਨੂੰ ਸਮਰਪਿਤ ਟੀਚਰਜ਼ ਟੈਲੇਂਟ ਹੰਟ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-09-2025
ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਤੇ ਰੇਡੀਓ ਮਿਰਚੀ ਵਲੋਂ ਇਕ 'ਟੀਚਰਜ਼ ਟੈਲੇਂਟ ਹੰਟ' ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ 'ਚ ਸੇਂਟ ਸੋਲਜਰ ਗਰੁੱਪ ਦੇ ਵੱਖ-ਵੱਖ ਸਕੂਲਾਂ/ਕਾਲਜ ਦੇ ਅਧਿਆਪਕਾਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਦੌਰਾਨ ਅਧਿਆਪਕਾਂ ਨੇ ਪੰਜਾਬੀ ਲੋਕ-ਗੀਤ, ਬਾਲੀਵੁੱਡ ਗੀਤ, ਡਾਂਸ, ਗਿੱਧਾ, ਭੰਗੜਾ, ਕਵਿਤਾਵਾਂ, ਮਾਡਲਿੰਗ ਆਦਿ ਦੀਆਂ ਪੇਸ਼ਕਾਰੀਆਂ ਨਾਲ ਸਮਾਂ ਬੰਨਿ੍ਹਆ | ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਰੋਜ਼ਾਨਾ ਦੇ ਰੁਟੀਨ ਤੋਂ ਰਾਹਤ ਦਿਵਾਉਣਾ ਤੇ ਉਨ੍ਹਾਂ ਨੂੰ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ ਸੀ | ਪ੍ਰੋਗਰਾਮ ਦੌਰਾਨ ਸੇਂਟ ਸੋਲਜਰ ਗਰੁੱਪ ਆਫ਼ ਕਾਲਜਿਜ਼ ਦੇ ਐਮ. ਡੀ. ਮਨਹਰ ਅਰੋੜਾ, ਐੱਸ. ਸੀ. ਸ਼ਰਮਾ (ਡਾਇਰੈਕਟਰ ਲਾਅ ਕਾਲਜ) ਤੇ ਰੇਡੀਓ ਮਿਰਚੀ ਤੋਂ ਆਰ. ਜੇ. ਉਰਵੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰੋਗਰਾਮ ਦੀ ਖਾਸੀਅਤ ਇਹ ਸੀ ਕਿ ਅਧਿਆਪਕਾਂ ਦੀ ਪੇਸ਼ਕਾਰੀ ਨੂੰ ਵਿਦਿਆਰਥੀਆਂ ਵਲੋਂ ਜੱਜ ਕੀਤਾ ਜਾਣਾ ਸੀ | ਆਰ. ਜੇ. ਉਰਵੀ ਤੇ ਵਿਦਿਆਰਥੀਆਂ ਨੇ ਅਧਿਆਪਕਾਂ ਨਾਲ ਵੱਖ-ਵੱਖ ਖੇਡਾਂ, ਟੰਗ ਟਵਿਸਟਰ ਦਾ ਆਨੰਦ ਮਾਣਿਆ | ਵੱਖ-ਵੱਖ ਖੇਡਾਂ 'ਚ ਮਿਸ ਰਿੰਕਾ ਨੇ ਪਹਿਲਾ ਸਥਾਨ, ਮਿਸ ਕਿ੍ਤਿਕਾ ਨੇ ਦੂਜਾ ਤੇ ਸੰਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਰੇਡੀਓ ਮਿਰਚੀ ਵਲੋਂ ਜੇਤੂਆਂ ਨੂੰ ਇਨਾਮ ਵੰਡੇ ਗਏ | ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਗਰੁੱਪ ਦੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਆਦਰਸ਼ ਅਧਿਆਪਕ ਦੀ ਮਿਸਾਲ ਬਣਨ ਲਈ ਪ੍ਰੇਰਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਐਜੂਕੇਸ਼ਨ ਕਾਲਜ ਦਾ ਬੀ. ਐੱਡ ਸਮੈਸਟਰ-2 ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਝੀਰ ਦਾ ਖੂਹ ਤੋਂ ਤਲਵਾੜਾ ਜਾਣ ਵਾਲੀ ਨਵੀਂ ਬਣੀ ਸੜਕ 'ਚ ਪਏ ਟੋਏ, ਰਾਹਗੀਰ ਪ੍ਰੇਸ਼ਾਨ
Ad Position 24