08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ 'ਤੇ ਮੈਡੀਕਲ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-09-2025
ਮਿਆਣੀ, 4 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)- ਉਦਾਸੀਨ ਆਸ਼ਰਮ ਨੱਥੂਪੁਰ ਵਿਖੇ ਧੰਨ-ਧੰਨ ਬਾਬਾ ਸ੍ਰੀ ਚੰਦ ਵੈੱਲਫੇਅਰ ਸੁਸਾਇਟੀ ਪੰਜਾਬ ਬੇਗੋਵਾਲ ਵਲੋਂ ਉਦਾਸੀਨ ਆਸ਼ਰਮ ਦੇ ਮੁਖੀ ਮਹੰਤ ਬਾਬਾ ਅਵਤਾਰ ਦਾਸ ਦੀ ਰਹਿਨੁਮਾਈ ਹੇਠ, ਬੀ.ਆਰ. ਕਾਜਲ ਹਸਪਤਾਲ ਟਾਂਡਾ ਤੇ ਬ੍ਰਹਮ ਦੰਦਾ ਦਾ ਹਸਪਤਾਲ ਟਾਂਡਾ ਵਲੋਂ ਰਿਟ. ਡਿਪਟੀ ਡਾਇਰੈਕਟਰ ਡਾ. ਕੇਵਲ ਸਿੰਘ ਕਾਜਲ ਤੇ ਡਾਕਟਰ ਰਮਨਦੀਪ ਸਿੰਘ ਮੁਲਤਾਨੀ ਦੀ ਦੇਖ-ਰੇਖ ਹੇਠ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ ਤੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਨੇ ਬਾਬਾ ਧਰਮ ਦਾਸ ਦੀਨਾਨਗਰ ਤੇ ਬਾਬਾ ਲਛਮਣ ਦਾਸ ਦੀ ਹਾਜ਼ਰੀ ਵਿਚ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਡਾਕਟਰ ਕੇਵਲ ਸਿੰਘ ਕਾਜਲ ਤੇ ਡਾਕਟਰ ਰਮਨਦੀਪ ਸਿੰਘ ਮੁਲਤਾਨੀ ਦੀ ਸਮੁੱਚੀ ਟੀਮ ਨੂੰ ਇਸ ਨੇਕ ਕਾਰਜ ਲਈ ਵਧਾਈ ਦਿੱਤੀ ਤੇ ਕਿਹਾ ਕਿ ਮਾਨਵਤਾ ਦੀ ਸੇਵਾ ਵਿਚ ਗ਼ਰੀਬ, ਬੱਚੇ, ਬਜ਼ੁਰਗਾਂ, ਅੰਗਹੀਣਾਂ ਆਦਿ ਮੁਫ਼ਤ ਇਲਾਜ ਕਰਕੇ ਨਿਰਸਵਾਰਥ ਸੇਵਾ ਕਰ ਰਹੇ ਡਾ. ਕੇਵਲ ਸਿੰਘ ਕਾਜਲ ਦੀ ਸ਼ਲਾਘਾਯੋਗ ਕੀਤੀ | ਮੈਡੀਕਲ ਕੈਂਪ ਦੌਰਾਨ ਡਾ. ਕੇਵਲ ਸਿੰਘ ਕਾਜਲ ਤੇ ਉਨ੍ਹਾਂ ਦੀ ਟੀਮ ਮੈਡਮ ਕਮਲੇਸ਼ ਕੌਰ ਕਾਜਲ, ਨੀਲਮ ਚੌਹਾਨ ਸਟਾਫ਼ ਨਰਸ, ਕਵਿਤਾ, ਸੰਤੋਸ਼ ਕੁਮਾਰ ਪੁੰਜ, ਦੀਪਕ ਭੱਟੀ, ਗੁਰਮਿੰਦਰ ਸਿੰਘ, ਗੁਰਵਿੰਦਰ ਸਿੰਘ ਡੁਮਾਣਾ, ਪਿ੍ੰਸ ਤੇ ਡਾਕਟਰ ਰਮਨਦੀਪ ਸਿੰਘ ਮੁਲਤਾਨੀ, ਡਾਕਟਰ ਨਵਨੀਤ ਕੌਰ ਮੁਲਤਾਨੀ, ਸਿਮਰਨਜੀਤ ਸਿੰਘ ਮੁਲਤਾਨੀ, ਕੋਮਲਪ੍ਰੀਤ ਕੌਰ ਮੁਲਤਾਨੀ ਆਦਿ ਦੇ ਸਹਿਯੋਗ ਨਾਲ 789 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈਆਂ ਦਿੱਤੀਆਂ | ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ, ਖ਼ਜ਼ਾਨਚੀ ਵਿਰਸਾ ਸਿੰਘ ਬੇਗੋਵਾਲ, ਸਕੱਤਰ ਬਲਵਿੰਦਰ ਸਿੰਘ ਪ੍ਰੇਮਪੁਰ, ਅਸ਼ੋਕ ਬੱਤਰਾ, ਕੰਵਲਜੀਤ ਸਿੰਘ ਤੁੱਲੀ, ਮਸਤਾਨ ਸਿੰਘ ਹੀਰਾ, ਮੈਨੇਜਰ ਗੁਰਭੇਜ ਸਿੰਘ ਹੁੰਦਲ, ਰਣਜੀਤ ਸਿੰਘ ਰੂਬਲ, ਲਖਵਿੰਦਰ ਸਿੰਘ ਲੱਖੀ ਚੰਡੀਗੜ੍ਹ, ਕੁਲਦੀਸ਼ ਚੌਹਾਨ, ਸੁਰਿੰਦਰ ਸਿੰਘ ਪਟਵਾਰੀ, ਇੰਸਪੈਕਟਰ ਰਾਜ ਪ੍ਰਗਟ ਸਿੰਘ, ਸੂਬੇ. ਸਤਨਾਮ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ, ਨਾਨਕ ਸਿੰਘ ਗੁਰਾਲਾ, ਲਖਵਿੰਦਰ ਸਿੰਘ ਡੁਮਾਣਾ, ਨੰਬਰਦਾਰ ਜੰਗਵੀਰ ਸਿੰਘ ਬਲਾ, ਕਮਲੇਸ਼ ਸਿੰਘ, ਸਰਬਜੀਤ ਸਿੰਘ ਵਿੱਕੀ ਇਬਰਾਹੀਮਪੁਰ, ਵਿਪਨ ਕੁਮਾਰ ਲੂੰਬਾ, ਪੰਚ ਸ਼ਾਹਬਾਜ ਸਿੰਘ, ਕੌਮੀ ਮੀਤ ਪ੍ਰਧਾਨ ਕਸ਼ਮੀਰ ਸਿੰਘ, ਬਬਲੂ ਜੌੜੀਆ, ਡਾਕਟਰ ਜਤਿੰਦਰ ਸਿੰਘ, ਡਾਕਟਰ ਦਵਿੰਦਰ ਸਿੰਘ, ਲਖਵੀਰ ਸਿੰਘ ਇੰਗਲੈਂਡ, ਸੂਬੇ. ਗੁਰਦੀਪ ਸਿੰਘ, ਬਲਵਿੰਦਰ ਸਿੰਘ ਬਾਊ, ਜਸਵਿੰਦਰ ਸਿੰਘ ਗਣੇਸ਼ ਨੱਥੂਪੁਰੀਆ, ਤੇਜਵੀਰ ਸਿੰਘ, ਅੰਗਰੇਜ਼ ਸਿੰਘ, ਸਰਬਜੀਤ ਸਿੰਘ ਸਾਬੀ ਗੰਧੋਵਾਲ, ਇੰਸ. ਕੇਵਲ ਸਿੰਘ, ਐਸ.ਆਈ. ਸ਼ਾਮ ਸਿੰਘ, ਰਾਮ ਸੁਖਦੇਵ ਸਿੰਘ ਸੁੱਖਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਘਰ ਦੇ ਮੀਟਰਾਂ ਵਾਲੇ ਕਮਰੇ ਦੇ ਲੈਂਟਰ ਦਾ ਇਕ ਪਾਸਾ ਡਿੱਗਿਆ ਅਗਲੀ ਖ਼ਬਰ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਵਲੋਂ ਪਿੰਡ ਸ਼ਿਵਾਲਿਕ ਨਗਰ ਢੋਲਵਾਹਾ ਦਾ ਦੌਰਾ
Ad Position 24