ਕੋਟਫ਼ਤੂਹੀ, 4 ਸਤੰਬਰ (ਅਵਤਾਰ ਸਿੰਘ ਅਟਵਾਲ)-ਪਿਛਲੇ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਨਾਲ ਸਥਾਨਕ ਬਿਜਲੀ ਘਰ ਦੀ ਪੁਰਾਣੀ ਇਮਾਰਤ ਦੇ ਦਫ਼ਤਰ ਵਾਲੇ ਪਾਸੇ ਜਿਸ ਕਮਰੇ ਵਿਚ ਜਿੱਥੇ ਨਵੇਂ ਮੀਟਰ ਲਗਾਉਣ ਲਈ ਰੱਖੇ ਹੋਏ ਹਨ, ਉਸ ਦਾ ਅਚਾਨਕ ਸ਼ਾਮ ਦੇ ਟਾਈਮ ਮੁੱਖ ਦਰਵਾਜੇ ਵਾਲੇ ਪਾਸੇ ਉੱਪਰ ਲੈਂਟਰ ਦਾ ਇਕ ਹਿੱਸਾ ਡਿਗ ਪਿਆ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਸੁਖਵਿੰਦਰ ਕੁਮਾਰ, ਸਤਵੀਰ ਸਿੰਘ ਝੱਜ, ਜਗਦੀਪ ਸਿੰਘ, ਗੁਰਦੀਪ ਸਿੰਘ, ਜੇ.ਈ. ਜਸਪਾਲ ਸਿੰਘ, ਬਿਸੰਬਰ ਦਾਸ, ਸ਼ੁਭਮ ਬੱਡਵਾਲ ਆਦਿ ਨੇ ਦੱਸਿਆ ਕਿ ਸ਼ਾਮ ਸਾਢੇ ਪੰਜ ਕੁ ਵਜੇ ਦੇ ਕਰੀਬ ਦਫ਼ਤਰ ਵਿਚ ਛੁੱਟੀ ਤੋ ਹੋਣ ਤੋਂ ਬਾਅਦ ਬੰਦ ਕਮਰੇ ਦਾ ਦਰਵਾਜੇ ਤੋ ਉੱਪਰ ਦਾ ਲੈਟਰ ਦੀ ਇਕ ਤਹਿ ਡਿਗ ਪਈ ਪਰ ਕਮਰਾ ਬੰਦ ਹੋਣ ਕਰ ਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ | ਜਦਕਿ ਇਹ ਦਫ਼ਤਰ ਪੁਰਾਣਾ ਹੋਣ ਕਰ ਕੇ ਸਾਰੇ ਦਫ਼ਤਰ ਦੇ ਸਾਰੇ ਕਮਰਿਆਂ ਦੀਆ ਛੱਤਾਂ ਲਗਾਤਾਰ ਚੋਅ ਰਹੀਆ ਹਨ | ਇਲਾਕੇ ਦੀਆ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 66 ਕੇ.ਵੀ. ਸਬ ਸਟੇਸ਼ਨ ਦੀ ਇਮਾਰਤ ਤੇ ਦੂਸਰੀ ਦਫ਼ਤਰ ਵਾਲੀ ਇਮਾਰਤ ਦਾ ਤੁਰੰਤ ਸੁਧਾਰ ਕੀਤਾ ਜਾਵੇ |