ਤਲਵਾੜਾ, 4 ਸਤੰਬਰ (ਮਹਿਤਾ)- ਇਤਿਹਾਸਕ ਸ਼ਕਤੀਪੀਠ ਦਰਬਾਰ ਮਾਤਾ ਕਾਮਾਕਸ਼ੀ ਦੇਵੀ ਵਿਖੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ, ਐੱਸ.ਡੀ.ਐਮ. ਮੁਕੇਰੀਆਂ ਡਾ. ਅੰਕੁਰ ਮਹਿੰਦਰੂ ਅਤੇ ਉਨ੍ਹਾਂ ਨਾਲ ਬੀ.ਡੀ.ਪੀ.ਓ. ਤਲਵਾੜਾ ਵਿਕਰਮ ਸਿੰਘ ਹਾਜ਼ਰ ਹੋਏ | ਉਨ੍ਹਾਂ ਪਾਵਨ ਪਿੰਡੀ ਰੂਪ ਵਿਚ ਬਿਰਾਜਮਾਨ ਮਾਤਾ ਕਾਮਾਕਸ਼ੀ ਦੇਵੀ ਦੇ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਪੂਜਨੀਕ ਮਹੰਤ 108 ਸ੍ਰੀ ਰਾਜਗਿਰੀ ਨੇ ਉਨ੍ਹਾਂ ਨੂੰ ਮਾਤਾ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਕੀਤਾ | ਮਹੰਤ ਰਾਜਗਿਰੀ ਨੇ ਮੰਦਿਰ ਦੇ ਇਤਿਹਾਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਡੀ.ਸੀ. ਮੈਡਮ ਨੂੰ ਦਿੱਤੀ | ਮਹੰਤ ਜੀ ਨੇ ਡੀ.ਸੀ. ਮੈਡਮ ਤੇ ਐੱਸ.ਡੀ.ਐਮ. ਨੂੰ ਕੰਢੀ ਖੇਤਰ ਦੀਆਂ ਸਮੱਸਿਆਵਾਂ ਸਬੰਧੀ ਵੀ ਜਾਣੂੰ ਕਰਵਾਇਆ | ਡੀ.ਸੀ. ਮੈਡਮ ਨੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ |