ਗੜ੍ਹਦੀਵਾਲਾ, 4 ਸਤੰਬਰ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ ਗੜ੍ਹਦੀਵਾਲਾ ਦੇ ਸਮੂਹ ਸੇਵਾਦਾਰ ਜਿਹੜੇ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਬੀਤੇ 15-20 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹੜ੍ਹ ਪੀੜਿਤ ਪਿੰਡਾਂ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਵਲੋਂ ਪੰਜਾਬ ਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਬਾਰਡਰ 'ਤੇ ਸਥਿਤ ਪਿੰਡ ਗੁਲਾਬਾ ਭੈਣੀ ਜਿੱਥੇ ਕਾਫੀ ਪਾਣੀ ਆਇਆ ਹੋਇਆ ਹੈ ਵਿਖੇ ਪੁੱਜ ਕੇ ਉੱਥੋਂ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੂਰੀ ਮਰਿਆਦਾ ਅਨੁਸਾਰ ਲਿਆਂਦੇ ਗਏ | ਇਸ ਮੌਕੇ ਉਨ੍ਹਾਂ ਬੇੜੀ ਨੂੰ ਸੁਚੱਜੇ ਢੰਗ ਦੇ ਨਾਲ ਸਾਫ਼ ਕੀਤਾ ਤੇ ਅਰਦਾਸ ਕਰਨ ਉਪਰੰਤ ਬੜੇ ਸਤਿਕਾਰ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬੇੜੀਆਂ ਰਾਹੀਂ ਬਾਹਰ ਲਿਆਂਦੇ ਗਏ, ਜਿੱਥੋਂ ਇਲਾਕੇ 'ਚ ਸੇਵਾ ਕਰ ਰਹੀ ਸ੍ਰੀ ਸੁਖਮਨੀ ਸਾਹਿਬ ਸੁਸਾਇਟੀ ਦੇ ਸਪੁਰਦ ਕੀਤੇ ਗਏ | ਸੁਸਾਇਟੀ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀਆਂ ਬੇੜੀਆਂ ਰਾਹੀਂ ਪਾਣੀ 'ਚ ਫਸੇ ਲੋਕਾਂ ਨੂੰ ਅਤੇ ਪਸ਼ੂਆਂ ਆਦਿ ਨੂੰ ਪਾਣੀ 'ਚੋਂ