ਹੁਸ਼ਿਆਰਪੁਰ, 4 ਸਤੰਬਰ (ਬਲਜਿੰਦਰਪਾਲ ਸਿੰਘ)-ਰਾਸ਼ਟਰੀ ਪੋਸ਼ਣ ਹਫ਼ਤਾ ਹਰ ਸਾਲ 1 ਤੋਂ 7 ਸਤੰਬਰ ਤੱਕ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਅਤੇ ਤੰਦਰੁਸਤੀ ਬਾਰੇ ਜਾਗਰੂਕ ਕੀਤਾ ਜਾ ਸਕੇ | ਇਸ ਸਮੇਂ ਦੌਰਾਨ ਸਰਕਾਰ ਰਾਹੀਂ ਕੀਤੀਆਂ ਗਈਆਂ ਪਹਿਲਕਦਮੀਆਂ ਪੋਸ਼ਣ ਅਤੇ ਚੰਗੇ ਭੋਜਨ, ਸਿਹਤਮੰਦ ਸਰੀਰ, ਦਿਮਾਗ਼ ਅਤੇ ਜੀਵਨ ਸ਼ੈਲੀ 'ਤੇ ਕੇਂਦਰਿਤ ਹਨ | ਕਾਰਜਕਾਰੀ ਸਿਵਲ ਸਰਜਨ ਡਾ. ਸੀਮਾ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ: ਸਵਾਤੀ ਦੀ ਪ੍ਰਧਾਨਗੀ ਹੇਠ 'ਹਰ ਕਿਸੇ ਲਈ ਪੌਸ਼ਟਿਕ ਆਹਾਰ ਜ਼ਰੂਰੀ' ਥੀਮ ਦੇ ਤਹਿਤ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਬੱਚਿਆਂ ਦੇ ਮਾਹਿਰ ਡਾ.ਹਰਨੂਰ ਕੌਰ, ਡਾ. ਰਜਵੰਤ ਕੌਰ, ਡਾ.ਸੁਪ੍ਰੀਤ ਕੌਰ, ਡਾ. ਰਣਵੀਰ ਕੌਰ, ਅÏਰਤ ਰੋਗਾਂ ਦੇ ਮਾਹਿਰ ਡਾ. ਮਨਦੀਪ ਕੌਰ, ਡਾ. ਪਰਵਾਜ਼ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਬੀ.ਈ.ਈ. ਜਸਤਿੰਦਰ ਸਿੰਘ ਅਤੇ ਏ.ਐਨ.ਐਮ. ਹਰਨਿੰਦਰ ਕੌਰ ਹਾਜ਼ਰ ਸਨ | ਕੈਂਪ ਦੌਰਾਨ ਗਰਭਵਤੀ ਅÏਰਤਾਂ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਵਹਿਮਾਂ ਭਰਮਾਂ ਨੂੰ ਛੱਡਦੇ ਹੋਏ, ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਜਾਗਰੂਕ ਹੋਣ ਦੇ ਨਾਲ-ਨਾਲ ਪੌਸ਼ਟਿਕ ਆਹਾਰ ਨੂੰ ਆਪਣੇ ਰੋਜ਼ਾਨਾ ਖਾਣੇ ਦਾ ਅਹਿਮ ਹਿੱਸਾ ਬਣਾਉਣ ਲਈ ਜ਼ੋਰ ਦਿੱਤਾ ਗਿਆ | ਡਾ. ਹਰਨੂਰਜੀਤ ਕੌਰ ਵੱਲੋਂ ਹਾਜ਼ਰ ਅÏਰਤਾਂ ਨੂੰ ਜਾਗਰੂਕ ਮਾਂ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ 0-6 ਮਹੀਨੇ ਵਿਚ ਬੱਚੇ ਲਈ ਮਾਂ ਦੇ ਦੁੱਧ ਦੀ ਬਹੁਤ ਮਹੱਤਤਾ ਹੈ | ਅÏਰਤ ਰੋਗਾਂ ਦੇ ਮਾਹਿਰ ਡਾ. ਪਰਵਾਜ਼ ਨੇ ਗਰਭ ਦੌਰਾਨ ਜ਼ਰੂਰੀ ਪੋਸ਼ਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਵੱਧ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਤਾਂ ਜੋ ਮਾਂ ਤੇ ਬੱਚਾ ਦੋਵੇਂ ਸਿਹਤਮੰਦ ਰਹਿਣ |