ਹਾਜੀਪੁਰ, 6 ਸਤੰਬਰ (ਪੁਨੀਤ ਭਾਰਦਵਾਜ)-ਪਿੰਡ ਧਾਮੀਆਂ ਦਾ 231ਵਾਂ ਛਿੰਝ ਮੇਲਾ ਬਾਬਾ ਲੱਖ ਦਾਤਾ ਜੀ ਦੀ ਛਤਰ ਛਾਇਆ ਹੇਠ ਧੂਮ-ਧਾਮ ਨਾਲ ਕਰਵਾਇਆ | ਛਿੰਝ ਮੇਲੇ 'ਚ ਦੇਸ਼ ਦੇ ਨਾਮੀ ਪਹਿਲਵਾਨ ਕੀਤੀਆਂ ਮਿਹਨਤਾਂ ਦੇ ਨਾਲ ਆਪਣੇ ਜੌਹਰ ਦਿਖਾਏ | ਇਹ ਛਿੰਝ ਮੇਲਾ ਮਹਿੰਦਰ ਗਾਇਕ ਬਾੜ ਦੇ ਨਾਂਅ ਰਿਹਾ | ਮਹਿੰਦਰ ਗਾਇਕਵਾੜ ਮਹਾਰਾਸ਼ਟਰ ਨੇ ਪ੍ਰਵੀਨ ਕੁਹਾਲੀ ਨੂੰ ਪੁਆਇੰਟਾਂ ਦੇ ਹਰਾ ਕੇ ਪਹਿਲਾ ਇਨਾਮ ਜੀਪ ਆਪਣੇ ਨਾਂਅ ਕੀਤੀ | ਛਿੰਝ ਮੇਲੇ 'ਚ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਹਲਕਾ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਛਿੰਝ ਮੇਲੇ 'ਚ ਵੱਡੀ ਗਿਣਤੀ ਵਿਚ ਲੋਕਾਂ ਨੇ ਪਹਿਲਵਾਨਾਂ ਦੇ ਜੌਹਰ ਦੇਖੇ | ਛਿੰਝ ਮੇਲੇ ਨੂੰ ਸਫਲ ਬਣਾਉਣ ਦੇ ਵਾਸਤੇ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਨੇ ਸਹਿਯੋਗ ਦਿੱਤਾ | ਇਸ ਮੌਕੇ ਕੇਵਲ ਸਿੰਘ ਧਾਮੀ ਤੇ ਛਿੰਝ ਕਮੇਟੀ ਵਲੋਂ ਆਏ ਹੋਏ ਮਹਿਮਾਨਾਂ ਦਾ ਮਾਣ ਸਨਮਾਨ ਕੀਤਾ | ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਛਿੰਝ ਕਮੇਟੀ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਛਿੰਝ ਮੇਲੇ ਦੇ ਵਿਚ ਪਹਿਲਵਾਨ ਨੂੰ ਪੰਜ ਮੋਟਰਸਾਈਕਲ, ਸੋਨੇ ਦੀਆਂ ਮੁੰਦਰੀਆਂ, ਦੇਸੀ ਘਿਉ ਤੇ ਨਕਦ ਇਨਾਮਾਂ ਦੇ ਨਾਲ ਨਿਵਾਜਿਆ ਜਾਵੇਗਾ |