23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਗੋਵਰਧਨ ਕਾਂਸ਼ੀ ਨੂੰ ਜਾਣ ਵਾਲੀਆਂ ਸੰਗਤਾਂ ਦੀ ਰਿਜ਼ਰਵੇਸ਼ਨ 13 ਤੋਂ-ਸੰਤ ਜਸਪਾਲ ਸਿੰਘ

Ad Position 21
No active advertisement
ਅਜੀਤ ਡੈਸਕ 07-09-2025
ਦਸੂਹਾ, 6 ਸਤੰਬਰ (ਭੁੱਲਰ)-ਸਤਿਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਗੋਵਰਧਨ ਕਾਂਸ਼ੀ ਬਨਾਰਸ ਨੂੰ ਜਾਣ ਵਾਲੀਆਂ ਸੰਗਤਾਂ ਦੀ ਰਿਜ਼ਰਵੇਸ਼ਨ 13 ਸਤੰਬਰ ਤੋਂ ਸ਼ੁਰੂ ਕੀਤੀ ਜਾ ਰਹੀ ਹੈ | ਇਸ ਸੰਬੰਧੀ ਸੰਤ ਬਾਬਾ ਜਸਪਾਲ ਸਿੰਘ ਓਡਰਾ ਮੁੱਖ ਸੇਵਾਦਾਰ ਡੇਰਾ ਬਾਬਾ ਬੰਨਾ ਰਾਮ ਉਡਰਾ ਨੇ ਦੱਸਿਆ ਕਿ ਹਰ ਸਾਲ ਸੰਗਤਾਂ ਦਾ ਜਥਾ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਅਸਥਾਨ ਗੋਵਰਧਨ ਕਾਂਸ਼ੀ ਬਨਾਰਸ ਨੂੰ ਡੇਰਾ ਬਾਬਾ ਬੰਨਾ ਰਾਮ ਉਡਰਾ ਤੋਂ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਸੰਗਤਾਂ ਦੀ ਰਿਜ਼ਰਵੇਸ਼ਨ 13 ਤੋ 14 ਸਤੰਬਰ ਤੱਕ ਹੋਵੇਗੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਪਗ 250 ਤੋਂ ਵੱਧ ਸੰਗਤਾਂ ਦੀ ਰਿਜ਼ਰਵੇਸ਼ਨ ਕੀਤੀ ਜਾ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਹਰ ਸਾਲ 500 ਤੋਂ ਵੱਧ ਸੰਗਤਾਂ ਦਾ ਜਥਾ ਗੋਵਰਧਨ ਕਾਂਸ਼ੀ ਵਿਖੇ ਦਰਸ਼ਨ ਕਰਨ ਲਈ ਰਵਾਨਾ ਹੁੰਦਾ ਹੈ | ਸੰਗਤਾਂ ਵਲੋਂ ਗੋਵਰਧਨ ਕਾਂਸ਼ੀ ਤੋਂ ਇਲਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਕੀਤੇ ਜਾਣਗੇ | 17 ਨਵੰਬਰ ਨੂੰ ਡੇਰਾ ਬਾਬਾ ਬੰਨਾ ਰਾਮ ਉਡਰਾ ਤੋਂ ਜੈਕਾਰਿਆਂ ਦੀ ਗੂੰਜ ਵਿਚ ਸੰਗਤਾਂ ਦਾ ਕਾਫ਼ਲਾ ਗੋਵਰਧਨ ਕਾਂਸ਼ੀ ਬਨਾਰਸ ਨੂੰ ਰਵਾਨਾ ਹੋਵੇਗਾ | ਇਸ ਮੌਕੇ ਗੁਰਪ੍ਰੀਤ ਸਿੰਘ ਉਡਰਾ ਮੁੱਖ ਬੁਲਾਰਾ ਡੇਰਾ ਬਾਬਾ ਬੰਨਾ ਰਾਮ ਓਡਰਾ, ਬਾਬਾ ਸੁਖਵਿੰਦਰ ਸਿੰਘ, ਸਤਨਾਮ ਸਿੰਘ ਦੇਵੀਦਾਸ, ਬਾਬੂ ਹਰਬੰਸ ਲਾਲ, ਕਵੀ ਚੈਨ ਸਿੰਘ ਚੱਕਰਵਰਤੀ, ਨਾਨਕ ਸਿੰਘ, ਤੀਰਥ ਸਿੰਘ ਸੱਗਲ, ਮਨਜਿੰਦਰ ਕੌਰ, ਜਸਬੀਰ ਕੌਰ, ਜਤਿੰਦਰ ਕੌਰ ਤੇ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਕਾ-ਕੋਲਾ ਵਲੋਂ ਹੜ੍ਹ ਪੀੜਤਾਂ ਲਈ 2 ਲੱਖ ਤੇ ਆਬਕਾਰੀ ਵਿਭਾਗ ਵਲੋਂ 92 ਹਜ਼ਾਰ ਦਾ ਯੋਗਦਾਨ-ਡੀ. ਸੀ. ਅਗਲੀ ਖ਼ਬਰ ਧਾਮੀਆਂ ਦਾ ਛਿੰਝ ਮੇਲਾ ਮਹਿੰਦਰ ਗਾਇਕਵਾੜ ਦੇ ਨਾਂਅ ਰਿਹਾ
Ad Position 24