ਭੰਗਾਲਾ, 24 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)- ਸਿਵਲ ਸਰਜਨ ਹੁਸ਼ਿਆਰਪੁਰ ਡਾ. ਸੀਮਾ ਗਰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਨੀਲਮ ਐੱਸ. ਐਮ. ਓ. ਬੁਢਾਬੜ ਨੇ ਆਯੁਸ਼ਮਾਨ ਅਰੋਗਿਆ ਸਿਹਤ ਕੇਂਦਰ ਭੰਗਾਲਾ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਰਿੰਪੀ ਬਲਾਕ ਐਕਸਟੈਨਸ਼ਨ ਐਜੂਕੇਟਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕੇਂਦਰ ਵਿਖੇ ਮਮਤਾ ਦਿਵਸ ਮਨਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਨੀਲਮ ਐੱਸ. ਐਮ. ਓ. ਬੁਢਾਬੜ ਨੇ ਪੰਜਾਬ ਸਰਕਾਰ ਵਲੋਂ ਵਲੋਂ ਆਯੁਸ਼ਮਾਨ ਅਰੋਗਿਆ ਸਿਹਤ ਕੇਂਦਰਾਂ ਵਿਚ ਸਾਰੀਆਂ ਦਿਵਾਈਆਂ ਬਿਲਕੁਲ ਮੁਫ਼ਤ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਇਸ ਮੌਕੇ ਉਨ੍ਹਾਂ ਸਟਾਫ਼ ਦੀ ਮਿਹਨਤ ਦੀ ਪ੍ਰਸ਼ੰਸਾ ਕਰਦੇ ਹੋਏ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਮਾਰਗ ਦਰਸ਼ਨ ਦਿੱਤਾ | ਉਨ੍ਹਾਂ ਨੇ ਸਾਫ-ਸਫਾਈ, ਸਮੇਂ-ਸਿਰ ਰਿਪੋਰਟਿੰਗ ਤੇ ਸਮੁਦਾਇਕ ਸਹਿਯੋਗ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ | ਇਸ ਮੌਕੇ ਡਾ. ਸਰਬਜੀਤ ਸਿੰਘ, ਨਿਰਮਲ ਕੋਟ (ਸਟਾਫ਼ ਨਰਸ), ਹਰਮੀਤ ਕੌਰ (ਐਲ ਐਚ ਵੀ), ਲਵਪ੍ਰੀਤ ਕੌਰ ਸੈਣੀ (ਏ ਐਨ ਐਮ), ਰਾਜਰਾਣੀ, ਉਪਕਾਰ ਸਿੰਘ ਅਤੇ ਆਸ਼ਾ ਵਰਕਰ ਵੀ ਹਾਜ਼ਰ ਸਨ |