03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਘਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ 5 ਕਾਬੂ ਦੇਸੀ ਪਿਸਟਲ, ਸਵਿਫਟ ਤੇ ਥਾਰ ਗੱਡੀ ਬਰਾਮਦ

Ad Position 21
No active advertisement
ਅਜੀਤ ਡੈਸਕ 25-09-2025
ਗੜ੍ਹਸ਼ੰਕਰ/ਮਾਹਿਲਪੁਰ, 24 ਸਤੰਬਰ (ਧਾਲੀਵਾਲ/ਰਜਿੰਦਰ ਸਿੰਘ)-ਇੰਸਪੈਕਟਰ ਜੈ ਪਾਲ ਮੁੱਖ ਅਫ਼ਸਰ ਥਾਣਾ ਮਾਹਿਲਪੁਰ ਦੀ ਅਗਵਾਈ 'ਚ ਪੁਲਿਸ ਨੇ ਪਿੰਡ ਢਾਡਾ ਖ਼ੁਰਦ ਵਿਖੇ ਘਰ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ 5 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਤੀ ਸੀ ਕਿ ਪਿੰਡ ਢਾਡਾ ਖ਼ੁਰਦ ਵਿਖੇ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਦੇ ਘਰ ਪਰ ਗੋਲੀ ਚੱਲੀ ਹੈ | ਉਨ੍ਹਾਂ ਦੱਸਿਆ ਕਿ ਏ.ਐੱਸ.ਆਈ. ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਤਾਂ ਪਰਮਿੰਦਰ ਸਿੰਘ ਉਰਫ਼ ਪਿੰਦਰੀ ਪੁੱਤਰ ਤਰਸੇਮ ਸਿੰਘ ਉਰਫ਼ ਗਦਾਵਰ ਸਿੰਘ ਵਾਸੀ ਢਾਡੀ ਖੁਰਦ ਨੇ ਬਿਆਨ ਦਿੱਤੇ ਕਿ ਮਿਤੀ 12 ਸਤੰਬਰ ਨੂੰ ਸ਼ਾਮ 5:30 ਕੁ ਵਜੇ ਮੈਂ ਆਪਣੇ ਘਰ 'ਚ ਮੌਜੂਦ ਸੀ ਤੇ ਘਰ ਬਾਹਰ ਗੱਡੀਆਂ ਰੁਕਣ ਦੀ ਆਵਾਜ਼ ਆਈ ਤੇ ਜਦੋਂ ਬਾਹਰ ਜਾ ਕੇ ਦੇਖਿਆ ਤਾਂ ਗੱਡੀ ਨੰਬਰ ਪੀ.ਬੀ. 74 ਏ-7151 ਮਾਰਕਾ ਮਹਿੰਦਰਾ ਥਾਰ ਜਿਸ ਵਿਚੋਂ ਜਤਿੰਦਰ ਸਿੰਘ ਉਰਫ਼ ਸੋਨੂੰ ਭਲਵਾਨ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚੇਤਾ ਥਾਣਾ ਬਹਿਰਾਮ, ਬਿੰਦੀ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਅੱਛਰਵਾਲ, ਗੁਰਜੀਤ ਸਿੰਘ ਉਰਫ਼ ਭਲਵਾਨ ਪੁੱਤਰ ਸਤਨਾਮ ਸਿੰਘ ਅਟਵਾਲ ਵਾਸੀ ਪਿੰਡ ਬਾਹੜੋਵਾਲ ਉੱਤਰ ਕੇ ਆਏ ਜਿਨ੍ਹਾਂ ਨੇ ਹੱਥਾਂ ਵਿਚ ਖੰਡੇ ਅਤੇ ਗੰਡਾਸੇ ਫੜ੍ਹੇ ਹੋਏ ਸੀ ਅਤੇ ਉਨ੍ਹਾਂ ਦੋ ਹੋਰ ਸਵਿਫ਼ਟ ਕਾਰਾਂ ਵਿਚੋਂ ਕਰੀਬ 10/12 ਵਿਅਕਤੀ ਉੱਤਰ ਕੇ ਆਏ ਜਿਨ੍ਹਾਂ ਦੇ ਹੱਥਾਂ ਵਿਚ ਵੀ ਗੰਡਾਸੇ ਅਤੇ ਕਿਰਪਾਨਾਂ ਸਨ, ਤਾਂ ਜਤਿੰਦਰ ਸਿੰਘ ਉਰਫ਼ ਸੋਨੂੰ ਭਲਵਾਨ ਨੇ ਲਲਕਾਰਾ ਮਾਰਿਆ ਕਿ ਇਸ ਨੂੰ ਫੜ੍ਹ ਲਉ, ਇਹ ਨੂੰ ਅੱਜ ਨਹੀਂ ਛੱਡਣਾ ਤਾਂ ਜਤਿੰਦਰ ਸਿੰਘ ਉਰਫ਼ ਸੋਨੂੰ ਭਲਵਾਨ ਅਤੇ ਉਸਦੇ ਸਾਥੀਆਂ ਨੇ ਗ਼ੁੱਸੇ ਵਿਚ ਆ ਕੇ ਸ਼ੈੱਡ ਵਿਚ ਪਈ ਅਲਮਾਰੀ ਅਤੇ ਬੁਲਟ ਮੋਟਰਸਾਈਕਲ ਦੀ ਭੰਨ੍ਹ-ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਘਰ ਦੇ ਗੇਟ ਦੇ ਬਾਹਰ ਜਾ ਕੇ ਜਤਿੰਦਰ ਸਿੰਘ ਉਰਫ਼ ਸੋਨੂੰ ਭਲਵਾਨ, ਬਿੰਦੀ ਵਾਸੀ ਅੱਛਰਵਾਲ, ਗੁਰਜੀਤ ਸਿੰਘ ਉਰਫ਼ ਭਲਵਾਨ ਵਾਸੀ ਬਾਹੜੋਵਾਲ ਨੇ ਆਪਣੀ ਆਪਣੀ ਡੱਬ ਵਿਚੋਂ ਪਿਸਟਲ ਕੱਢ ਕੇ ਪਿਸਟਲ ਦਾ ਮੂੰਹ ਸਾਡੇ ਘਰ ਵੱਲ ਨੂੰ ਕਰਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਮੇਰੇ ਪਿਤਾ ਦੇ ਚਾਚੇ ਦੀਦਾਰ ਸਿੰਘ ਪੁੱਤਰ ਬੰਤਾ ਸਿੰਘ ਵਾਸੀ ਢਾਡਾ ਖ਼ੁਰਦ ਵਲੋਂ ਉਕਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਇਨ੍ਹਾਂ ਵਿਚੋਂ ਇਕ ਨੇ ਦੀਦਾਰ ਸਿੰਘ ਸੱਜੇ ਪੱਟ ਦੇ ਬਾਹਰਲੇ ਪਾਸੇ ਗੋਲੀ ਮਾਰੀ | ਜਿਸ 'ਤੇ ਥਾਣਾ ਮਾਹਿਲਪੁਰ ਦਰਜ਼ ਰਜਿਸਟਰ ਕੀਤਾ ਗਿਆ | ਡੀ.ਐੱਲ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਸਤਨਾਮ ਸਿੰਘ ਨੇ ਇਸ ਮਾਮਲੇ 'ਚ ਹਰਵਿੰਦਰ ਸਿੰਘ ਉਰਫ਼ ਮੋਨੂੰ ਪੁੱਤਰ ਕਮਲਜੀਤ ਸਿੰਘ ਵਾਸੀ ਕਰਨਾਣਾ, ਦਵਿੰਦਰ ਸਿੰਘ ਉਰਫ਼ ਬਿੰਦੀ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਅੱਛਰਵਾਲ, ਜਤਿੰਦਰ ਸਿੰਘ ਉਰਫ਼ ਸੋਨੂੰ ਭਲਵਾਨ ਉਰਫ਼ ਸੋਨੂੰ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਚੇਤਾ, ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਦਾਤਾ ਅਤੇ ਭੁਪਿੰਦਰ ਸਿੰਘ ਉਰਫ਼ ਭਿੰਦਾ ਪੁੱਤਰ ਜੋਗਾ ਸਿੰਘ ਵਾਸੀ ਜੰਡਿਆਲਾ ਥਾਣਾ ਮਾਹਿਲਪੁਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਪਾਸੋਂ ਦੇਸੀ ਪਿਸਟਲ 32 ਬੋਰ, ਥਾਰ ਅਤੇ ਸਵਿਫ਼ਟ ਕਾਰ ਨੂੰ ਬਰਾਮਦ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸੇਵਾ-ਮੁਕਤ ਖੇਤੀਬਾੜੀ ਟੈਕਨੋਕਰੇਟਸ ਐਸੋਸੀਏਸ਼ਨ ਵਲੋਂ ਹੜ੍ਹ ਪੀੜਤਾਂ ਲਈ 4 ਲੱਖ ਦਾ ਡਰਾਫ਼ਟ ਡੀ.ਸੀ. ਨੂੰ ਭੇਟ ਅਗਲੀ ਖ਼ਬਰ ਆਯੁਸ਼ਮਾਨ ਅਰੋਗਿਆ ਸਿਹਤ ਕੇਂਦਰ ਭੰਗਾਲਾ ਦਾ ਡਾ. ਨੀਲਮ ਨੇ ਕੀਤਾ ਦੌਰਾ
Ad Position 24