ਟਾਂਡਾ ਉੜਮੁੜ, 24 ਸਤੰਬਰ (ਕੁਲਬੀਰ ਸਿੰਘ ਗੁਰਾਇਆ)- ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆਂ ਵਲੋਂ ਬੀਤੇ ਦਿਨ ਆਪਣਾ ਪੰਜਾਬ ਫਾਊਾਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਸੱਦੇ 'ਤੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਨੂੰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਦੀ ਅਗਵਾਈ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਬੱਚਿਆਂ ਵਲੋਂ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ | ਇਸ ਮੌਕੇ ਬੱਚਿਆਂ ਭਾਸ਼ਣ ਮੁਕਾਬਲੇ, ਕਵਿਤਾ ਮੁਕਾਬਲੇ, ਗਾਇਣ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਬੱਚਿਆਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਸਾਡੇ ਬਹੁਤ ਸਾਰੇ ਪੰਜਾਬੀ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ ਪਰ ਸਾਡੇ ਦਿਲਾਂ ਵਿਚ ਪੰਜਾਬ ਤੇ ਸਾਡੀ ਮਾਂ ਬੋਲੀ ਪੰਜਾਬੀ ਦੀ ਜਗ੍ਹਾ ਨਾ ਤਾਂ ਕੋਈ ਹੋਰ ਦੇਸ਼ ਲੈ ਸਕਦਾ ਹੈ ਤੇ ਨਾ ਹੀ ਕੋਈ ਭਾਸ਼ਾ ਲੈ ਸਕਦੀ ਹੈ | ਇਸ ਮੌਕੇ ਸੰਬੋਧਨ ਕਰਦੇ ਹੋਏ ਪ੍ਰਧਾਨ ਅਰੋੜਾ ਨੇ ਵਿਸ਼ਵ ਪੰਜਾਬੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਕਿਹਾ ਕਿ ਸਾਡਾ ਪੰਜਾਬੀ ਵਿਰਸਾ ਬਹੁਤ ਹੀ ਪੁਰਾਣਾ, ਅਮੀਰ ਅਤੇ ਬਹਾਦਰੀ ਨਾਲ ਭਰਿਆ ਹੋਇਆ, ਕਦੇ ਨਾ ਡੋਲਣ ਵਾਲਾ ਹੈ | ਉਨ੍ਹਾਂ ਕਿਹਾ ਕਿ ਜਿੰਨੀ ਮਿਠਾਸ ਸਾਡੀ ਮਾਂ ਬੋਲੀ ਪੰਜਾਬੀ ਵਿਚ ਹੈ ਸ਼ਾਇਦ ਹੀ ਦੁਨੀਆ ਦੀ ਹੋਰ ਕਿਸੇ ਬੋਲੀ ਵਿਚ ਹੋਵੇ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਅੰਜੂ ਬਾਲਾ ਨੇ ਸਕੂਲ ਦੇ ਬੱਚਿਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਾ ਪਾਤਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦਾ ਸਕੂਲ ਮਾਤਾ ਸਾਹਿਬ ਕੌਰ ਦੇ ਨਾਂਅ 'ਤੇ ਹੈ ਅਤੇ ਉਨ੍ਹਾਂ ਦਾ ਸਕੂਲ ਇਸ ਗੱਲ 'ਤੇ ਸਦਾ ਖਰਾ ਉੱਤਰਦਾ ਹੈ ਕਿ ਇੱਥੇ ਪੰਜਾਬੀ ਮਾਂ ਬੋਲੀ ਦੀ ਹਮੇਸ਼ਾ ਕਦਰ ਕੀਤੀ ਜਾਂਦੀ ਹੈ | ਇਸ ਮੌਕੇ ਦਮਨਜੀਤ ਕੌਰ, ਪਰਮਜੀਤ ਕੌਰ, ਜਸਵੀਰ ਕੌਰ, ਤਰਨਜੀਤ ਕੌਰ, ਰਾਜਵਿੰਦਰ, ਅੰਜਲੀ, ਸ਼ਾਲੂ, ਸੁਖਵਿੰਦਰ ਕੌਰ, ਸਤਨਾਮ ਕੌਰ, ਪਰਮਿੰਦਰ ਕੌਰ, ਮਮਤਾ, ਜੋਤੀ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ |