04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬੀਬੀ ਬਲਬੀਰ ਕੌਰ ਬਾਜਵਾ ਨੂੰ ਸ਼ਰਧਾ ਦੇ ਫ਼ੁਲ ਭੇਟ

Ad Position 21
No active advertisement
ਅਜੀਤ ਡੈਸਕ 25-09-2025
ਹਾਜੀਪੁਰ, 24 ਸਤੰਬਰ (ਜੋਗਿੰਦਰ ਸਿੰਘ)-ਬੀਬੀ ਬਲਬੀਰ ਕੌਰ ਸਾਬਕਾ ਸਰਪੰਚ ਬੇਲਾ ਸਰਿਆਣਾ ਤੇ ਪ੍ਰਧਾਨ ਇਸਤਰੀ ਅਕਾਲੀ ਦਲ ਸਰਕਲ ਹਾਜੀਪੁਰ ਜੋ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਤੇ ਸ਼ਰਧਾਂਜਲੀ ਸਮਾਗਮ ਪਿੰਡ ਬੇਲਾ ਸਰਿਆਣਾ ਵਿਖੇ ਕਰਵਾਇਆ ਗਿਆ ਜਿਸ ਵਿਚ ਰਾਜਸੀ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਪਰਿਵਾਰ ਨਾਲ ਸਾਂਝ ਰੱਖਣ ਵਾਲੀਆਂ ਸ਼ਖ਼ਸੀਅਤਾਂ ਪਹੁੰਚ ਕੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬੀਬੀ ਬਲਬੀਰ ਕੌਰ ਨੇ ਸਮਾਜਿਕ ਤੇ ਧਾਰਮਿਕ ਖੇਤਰ 'ਚ ਜੋ ਕੰਮ ਕੀਤੇ ਹਨ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਸਮਾਗਮ ਉਪਰੰਤ ਬੀਬੀ ਦੇ ਸਪੁੱਤਰ ਗੁਰਬਿੰਦਰ ਸਿੰਘ ਬੱਬੂ ਨੂੰ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਕੁਲਵੰਤ ਸਿੰਘ ਮੰਨਣ, ਲਖਵਿੰਦਰ ਸਿੰਘ ਲੱਖੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰਬਜੋਤ ਸਿੰਘ ਸਾਬੀ ਸੀਨੀਅਰ ਕਾਂਗਰਸੀ ਆਗੂ, ਸਾਬਕਾ ਵਿਧਾਇਕਾ ਮੁਕੇਰੀਆਂ ਮੈਡਮ ਇੰਦੂ ਬਾਲਾ, ਹਰਬੰਸ ਸਿੰਘ ਮੰਝਪੁਰ, ਅਮਰੀਕ ਸਿੰਘ ਸ਼ਾਹਪੁਰ ਮੈਂਬਰ ਐਸ. ਜੀ. ਪੀ. ਸੀ, ਰਣਜੀਤ ਸਿੰਘ ਰਾਣਾ ਮੈਂਬਰ ਪੀ. ਏ. ਸੀ, ਬਿਕਰਮ ਸਿੰਘ ਚੱਕ, ਭਾਈ ਅਮਰੀਕ ਸਿੰਘ ਲਤੀਫਪੁਰ, ਪਵਿੱਤਰ ਸਿੰਘ ਧੁੱਗਾ ਕਿਸਾਨ ਆਗੂ, ਹਰਿੰਦਰ ਸਿੰਘ ਢੀਂਡਸਾ, ਮਾਸਟਰ ਰਮੇਸ਼ ਮੁਕੇਰੀਆਂ, ਬੀਬੀ ਸੁਖਦੇਵ ਕੌਰ ਸੱਲਾਂ, ਬੀਬੀ ਸੁਖਵਿੰਦਰ ਕੌਰ, ਇੰਦਰਜੀਤ ਸਿੰਘ ਕੰਗ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਸੁਲੱਖਣ ਸਿੰਘ ਜੱਗੀ, ਮਾਸਟਰ ਰਮੇਸ਼, ਲਖਵੀਰ ਸਿੰਘ ਕਾਹਲੋਂ, ਗਗਨਦੀਪ ਸਿੰਘ ਲਤੀਫ਼ਪੁਰ, ਬੀਬੀ ਰਣਜੀਤ ਕੌਰ ਸ਼ਾਮਚੁਰਾਸੀ, ਬੀਬੀ ਬਲਵਿੰਦਰ ਕੌਰ ਮੁਕੇਰੀਆਂ, ਚਤਰ ਸਿੰਘ ਸਰਪੰਚ ਪੁਰੋਚੱਕ, ਬਲਜੀਤ ਸਿੰਘ ਲਾਡੂ, ਅਨਿਲ ਵਸ਼ਿਸ਼ਟ, ਆਸ਼ਾ ਸਿੰਘ ਕੋਲੀਆਂ, ਉਂਕਾਰ ਸਿੰਘ ਕੁਲੀਆਂ, ਗੁਰਜਿੰਦਰ ਸਿੰਘ ਚੱਕ, ਰਵਿੰਦਰ ਸਿੰਘ ਪਾੜਾ, ਪਰਦੀਪ ਪੁਰੇਵਾਲ, ਨਰਿੰਦਰ ਸਿੰਘ ਮੱਲ੍ਹੀ, ਰਾਜਨ ਸ਼ਰਮਾ, ਈਸ਼ਰ ਸਿੰਘ ਮੰਝਪੁਰ, ਬਰਿੰਦਰ ਕੁਮਾਰ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਨਲ ਅਤੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਰੇਲਵੇ ਮੰਡੀ ਸਕੂਲ ਵਲੋਂ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਪਬਲਿਕ ਹਾਈ ਸਕੂਲ ਤਲਵੰਡੀ ਡੱਡੀਆਂ ਵਿਖੇ 'ਵਿਸ਼ਵ ਪੰਜਾਬੀ ਦਿਵਸ' ਮਨਾਇਆ
Ad Position 24