ਵਿਧਾਇਕ ਰਾਜਾ ਗਿੱਲ ਨੇ 84 ਲੱਖ ਦੀ ਲਾਗਤ ਨਾਲ ਬਣਨ ਵਾਲੀਆਂ ਸੰਪਰਕ ਸੜਕਾਂ ਦਾ ਰੱਖਿਆ ਨੀਂਹ ਪੱਥਰ
ਅਜੀਤ ਡੈਸਕ
26-09-2025
ਉਨ੍ਹਾਂ ਦੱਸਿਆ ਕਿ ਇਸ ਸੜਕ ਨੂੰ ਬਣਾਉਣ ਲਈ 84 ਲੱਖ ਦੀ ਲਾਗਤ ਆਵੇਗੀ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਕੰਢੀ ਖੇਤਰ ਦੇ ਲੋਕਾਂ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਬਰਾਬਰ ਸਹੂਲਤਾਂ ਦੇਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਲੋਕਾਂ ਨੂੰ ਬਾਰਿਸ਼ਾਂ ਦੌਰਾਨ ਪਾਣੀ ਭਰਨ ਦੀ ਸਮੱਸਿਆ ਤੋਂ ਰਾਹਤ ਮਿਲੇਗੀ ਅਤੇ ਆਵਾਜਾਈ ਵਿਚ ਵੀ ਸਹੂਲਤ ਹੋਵੇਗੀ | ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਦੇ ਵਿਕਾਸ ਲਈ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਕੰਮ ਪਾਰਦਰਸ਼ਤਾ ਨਾਲ ਕੀਤਾ ਜਾਵੇਗਾ | ਇਸ ਮੌਕੇ ਸਥਾਨਕ ਨਿਵਾਸੀਆਂ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜੋ ਅੱਜ ਪੂਰੀ ਹੋ ਰਹੀ ਹੈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ |
ਇਸ ਮੌਕੇ ਬਲਾਕ ਪ੍ਰਧਾਨ ਨੰਬਰਦਾਰ ਮਾਸਟਰ ਰਛਪਾਲ ਸਿੰਘ, ਬਲਾਕ ਇੰਚਾਰਜ ਤੇ ਸੰਮਤੀ ਮੈਂਬਰ ਅੰਕੁਸ਼ ਪੰਡਿਤ, ਹਲਕਾ ਕੋਆਰਡੀਨੇਟਰ ਕੈਪਟਨ ਤਰਸੇਮ ਸਿੰਘ ਮੱਲ੍ਹੇਵਾਲ, ਬਲਾਕ ਪ੍ਰਧਾਨ ਮਾਸਟਰ ਪਰਮਾਨੰਦ ਮੱਲ੍ਹੇਵਾਲ, ਬਲਾਕ ਪ੍ਰਧਾਨ ਜੇ.ਈ. ਅਵਤਾਰ ਸਿੰਘ, ਸਰਪੰਚ ਨੀਰਜ ਕੁਮਾਰ, ਸਰਪੰਚ ਚੱਕਨੂਰ ਅਲੀ, ਗੌਰਵ ਫਤਹਿਪੁਰ, ਕੈਪਟਨ ਗੁਰਵਿੰਦਰ ਸਿੰਘ, ਸਰਪੰਚ ਮਨਦੀਪ ਕੁਮਾਰ, ਗੌਰਵ ਪੰਡੋਰੀ ਅਟਵਾਲ, ਡਾਕਟਰ ਮਨਦੀਪ ਸਿੰਘ ਭਟੋਲੀ, ਸਰਪੰਚ ਸੁਖਜਿੰਦਰ ਸਿੰਘ ਡਿੰਪਲ, ਰਾਜਾ ਅਰਗੋਵਾਲ, ਰੂਪ ਲਾਲ, ਊਸਾ ਸਰਪੰਚ ਭੱਟਲਾਂ, ਸੁਖਵਿੰਦਰ ਸਿੰਘ ਬਾਹਗਾ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ |