08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਿੱਖਿਆ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ 'ਤੇ ਸੰਜੀਵ ਕੁਮਾਰ ਵਾਸਲ 'ਐਜੂਕੇਸ਼ਨਲ ਵਿਜਨੇਰੀ ਆਫ਼ ਦਾ ਯੀਅਰ' ਐਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 26-09-2025
• ਵਾਸਲ ਐਜੂਕੇਸ਼ਨ ਗਰੁੱਪ ਨੂੰ ਮਿਲਿਆ 'ਕਮਿੱਟਮੈਂਟ ਟੂ ਐਕਸੀਲੈਂਸ ਇਨ ਐਜੂਕੇਸ਼ਨ' ਐਵਾਰਡ
ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਸਿੱਖਿਆ ਦੇ ਖੇਤਰ 'ਚ ਅਗਾਂਹਵਧੂ ਭੂਮਿਕਾ ਨਿਭਾਉਣ 'ਤੇ ਵਾਸਲ ਐਜੂਕੇਸ਼ਨ ਗਰੁੱਪ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਨੂੰ ਏਸ਼ੀਆ ਵਨ ਮੈਗਜ਼ੀਨ ਵਲੋਂ ਦੁਬਈ 'ਚ ਕਰਵਾਏ ਸਮਾਗਮ ਦੌਰਾਨ 'ਐਜੂਕੇਸ਼ਨਲ ਵਿਜਨੇਰੀ ਆਫ਼ ਦਾ ਯੀਅਰ-2025' ਐਵਾਰਡ ਨਾਲ ਸਨਮਾਨਿਤ ਕੀਤਾ | ਇਹ ਐਵਾਰਡ ਅਰਬ ਅਮੀਰਾਤ 'ਚ ਮਾਲਦੀਵ ਦੇ ਰਾਜਦੂਤ ਮੁਹੰਮਦ ਹੁਸੈਨ ਸ਼ਰੀਫ਼ ਵਲੋਂ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਇਹ ਸਨਮਾਨ ਸੰਜੀਵ ਕੁਮਾਰ ਵਾਸਲ ਨੂੰ ਉਨ੍ਹਾਂ ਦੀ ਦੂਰ-ਦਰਸ਼ੀ ਸੋਚ, ਗੁਣਵੱਤਾਪੂਰਨ ਸਿੱਖਿਆ ਪ੍ਰਤੀ ਪਾਏ ਜਾ ਰਹੇ ਯੋਗਦਾਨ ਤੇ ਵਿਦਿਆਰਥੀਆਂ ਦੇ ਵਧੀਆ ਭਵਿੱਖ ਸਬੰਧੀ ਕੀਤੇ ਜਾ ਰਹੇ ਵਿਸ਼ੇਸ਼ ਕਾਰਜਾਂ ਲਈ ਦਿੱਤਾ ਗਿਆ | ਇਸ ਦੌਰਾਨ ਵਾਸਲ ਐਜੂਕੇਸ਼ਨ ਗਰੁੱਪ ਨੂੰ ਸਿੱਖਿਆ ਦੇ ਖੇਤਰ 'ਚ ਅਹਿਮ ਭੂਮਿਕਾ ਨਿਭਾਉਣ 'ਤੇ 'ਕਮਿੱਟਮੈਂਟ ਟੂ ਐਕਸੀਲੈਂਸ ਇਨ ਐਜੂਕੇਸ਼ਨ-2025' ਦੇ ਐਵਾਰਡ ਨਾਲ ਵੀ ਸਨਮਾਨਿਤ ਕੀਤਾ |
ਜ਼ਿਕਰਯੋਗ ਹੈ ਕਿ ਸੰਜੀਵ ਕੁਮਾਰ ਵਾਸਲ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਦੇ ਖੇਤਰ 'ਚ ਜ਼ਿਕਰਯੋਗ ਯੋਗਦਾਨ ਪਾ ਰਹੇ ਹਨ ਤੇ ਉਨ੍ਹਾਂ ਦੀ ਅਗਵਾਈ 'ਚ ਗਰੁੱਪ ਨੇ ਸਿੱਖਿਆ ਦੀ ਗੁਣਵੱਤਾ, ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵੱਖਰੀ ਪਹਿਚਾਣ ਬਣਾਈ ਹੈ | ਵਾਸਲ ਐਜੂਕੇਸ਼ਨ ਗਰੁੱਪ ਅਧੀਨ ਜਲੰਧਰ, ਲੁਧਿਆਣਾ, ਦਸੂਹਾ ਅਤੇ ਹੁਸ਼ਿਆਰਪੁਰ 'ਚ ਚੱਲ ਰਹੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਆਈ. ਵੀ. ਵਰਲਡ ਸਕੂਲ ਅਤੇ ਆਈ. ਵੀ. ਵਰਲਡ ਪਲੇਅ ਸਕੂਲ ਲਗਾਤਾਰ ਨਵੇਂ ਮੁਕਾਮ ਹਾਸਲ ਕਰ ਰਹੇ ਹਨ | ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੰਜੀਵ ਕੁਮਾਰ ਵਾਸਲ ਨੇ ਕਿਹਾ ਕਿ ਇਹ ਸਨਮਾਨ ਵਾਸਲ ਐਜੂਕੇਸ਼ਨ ਗਰੁੱਪ, ਸਕੂਲਾਂ ਦੇ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਨੂੰ ਜਾਂਦਾ ਹੈ | ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਆਉਣ ਵਾਲੇ ਸਮੇਂ 'ਚ ਵੀ ਗਰੁੱਪ ਵਲੋਂ ਸਿੱਖਿਆ ਦੇ ਖੇਤਰ 'ਚ ਅਹਿਮ ਮੁਕਾਮ ਹਾਸਿਲ ਕੀਤੇ ਜਾਣਗੇ ਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਯਤਨ ਜਾਰੀ ਰਹਿਣਗੇ | ਇਸ ਮੌਕੇ ਗਰੁੱਪ ਦੇ ਪ੍ਰਧਾਨ ਕੇ. ਕੇ. ਵਾਸਲ, ਵਾਇਸ ਪ੍ਰਧਾਨ ਮੈਡਮ ਈਨਾ ਵਾਸਲ, ਡਾਇਰੈਕਟਰ ਅਦਿੱਤੀ ਵਾਸਲ ਨੇ ਵੀ ਐਵਾਰਡ ਮਿਲਣ 'ਤੇ ਵਾਸਲ ਐਜੂਕੇਸ਼ਨ ਗਰੁੱਪ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਹਾਜੀਪੁਰ ਪੁਲਿਸ ਵਲੋਂ ਯੂ. ਪੀ. ਨੰਬਰ ਕੈਂਟਰ 'ਚੋਂ 48 ਮੱਝਾਂ ਤੇ ਕੱਟੇ ਲਿਜਾ ਰਹੇ 3 ਗਿ੍ਫ਼ਤਾਰ, ਮਾਮਲਾ ਦਰਜ ਅਗਲੀ ਖ਼ਬਰ ਡਾ. ਬਲਵੀਰ ਕੁਮਾਰ ਨੇ ਸਿਵਲ ਸਰਜਨ ਹੁਸ਼ਿਆਰਪੁਰ ਵਜੋਂ ਸੰਭਾਲਿਆ ਅਹੁਦਾ
Ad Position 24