08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹਾਜੀਪੁਰ ਪੁਲਿਸ ਵਲੋਂ ਯੂ. ਪੀ. ਨੰਬਰ ਕੈਂਟਰ 'ਚੋਂ 48 ਮੱਝਾਂ ਤੇ ਕੱਟੇ ਲਿਜਾ ਰਹੇ 3 ਗਿ੍ਫ਼ਤਾਰ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 26-09-2025
ਹਾਜੀਪੁਰ, 25 ਸਤੰਬਰ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਕੱਟਣ ਲਈ ਲੈ ਕੇ ਜਾ ਰਹੇ ਇਕ ਮੱਝਾਂ ਨਾਲ ਭਰੇ ਯੂ. ਪੀ. ਨੰਬਰ ਕੈਂਟਰ ਨੂੰ ਕਾਬੂ ਕਰਕੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਐੱਸ. ਐੱਚ. ਓ. ਹਾਜੀਪੁਰ ਇੰਸਪੈਕਟਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਰਾਮਪਾਲ ਸ਼ਰਮਾ ਪੁੱਤਰ ਸੁਰੇਸ਼ ਕੁਮਾਰ ਵਾਸੀ ਮੋਤਲਾ ਥਾਣਾ ਮੁਕੇਰੀਆਂ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਹ ਤੇ ਉਨ੍ਹਾਂ ਦੇ ਵਰਕਰਾਂ ਵਲੋਂ ਇਕ ਕੈਂਟਰ ਨੰਬਰ ਯੂ. ਪੀ. 11 ਬੀ.ਟੀ 6559 ਟੀ. ਪੁਆਇੰਟ ਹਾਜੀਪੁਰ ਵਿਖੇ ਰੋਕਿਆ, ਜਿਸ 48 ਦੇ ਕਰੀਬ ਮੱਝਾਂ ਤੇ ਕੱਟੇ ਬੜੀ ਕਰੂਰਤਾਂ ਨਾਲ ਬੰਨੇ ਹੋਏ ਸਨ ਤੇ ਜਿਨ੍ਹਾਂ ਨੂੰ ਕੱਟਣ ਲਈ ਲਿਜਾਇਆ ਜਾ ਰਿਹਾ ਹੈ | ਹਾਜੀਪੁਰ ਪੁਲਿਸ ਨੇ ਉਕਤ ਬਿਆਨਾਂ 'ਤੇ ਕੈਂਟਰ ਦੇ ਡਰਾਈਵਰ ਜੋਗੇਸ਼ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਕਾਸਮਪੁਰ ਥਾਣਾ ਨਕੂਰ ਜ਼ਿਲ੍ਹਾ ਸਹਾਰਨਪੁਰ ਯੂ. ਪੀ. ਤੇ ਉਸ ਦੇ ਸਹਾਇਕ ਕਾਲਾ ਪੁੱਤਰ ਇੰਨਸ਼ੂ ਵਾਸੀ ਅੰਬੇਟਾਈਪਰ ਥਾਣਾ ਨਕੂਰ ਜ਼ਿਲ੍ਹਾ ਸਹਾਰਨ ਯੂ. ਪੀ. ਤੇ ਅਫ਼ਸਰ ਪੁੱਤਰ ਨੂਰ ਹੁਸਨ ਵਾਸੀ ਸੰਗੋਹ ਥਾਣਾ ਗੰਗਹੋ ਜ਼ਿਲ੍ਹਾ ਸਹਾਰਨਪੁਰ ਸਟੇਟ ਯੂ. ਪੀ. ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਇਕੋਤਰੀ ਸਮਾਗਮ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਤੇ ਸੰਤਾਂ ਮਹਾਂਪੁਰਸ਼ਾਂ ਨੇ ਕੀਤੀ ਸ਼ਿਰਕਤ ਅਗਲੀ ਖ਼ਬਰ ਸਿੱਖਿਆ ਦੇ ਖੇਤਰ 'ਚ ਅਹਿਮ ਯੋਗਦਾਨ ਪਾਉਣ 'ਤੇ ਸੰਜੀਵ ਕੁਮਾਰ ਵਾਸਲ 'ਐਜੂਕੇਸ਼ਨਲ ਵਿਜਨੇਰੀ ਆਫ਼ ਦਾ ਯੀਅਰ' ਐਵਾਰਡ ਨਾਲ ਸ...
Ad Position 24