ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਜੇਲ੍ਹ ਪ੍ਰਸ਼ਾਸਨ ਨੇ ਜਾਂਚ ਦੌਰਾਨ ਜੇਲ੍ਹ ਦੇ ਵੱਖ-ਵੱਖ ਸਥਾਨਾਂ ਤੋਂ 4 ਕੀ. ਪੈਡ ਮੋਬਾਈਲ ਅਤੇ 2 ਬੈਟਰੀਆਂ ਤੋਂ ਇਲਾਵਾ 1 ਚਾਰਜਰ ਤੇ 1 ਡਾਟਾ ਕੇਬਲ ਬਰਾਮਦ ਕੀਤੀ | ਇਸ ਸੰਬੰਧੀ ਕੇਂਦਰੀ ਜੇਲ੍ਹ 'ਚ ਤਾਇਨਾਤ ਸਹਾਇਕ ਸੁਪਰਡੈਂਟ ਸੁਖਵਿੰਦਰ ਰਾਮ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਬੈਰਕ ਨੰਬਰ 22 ਦੀ ਜਾਂਚ ਦੌਰਾਨ ਪਰਸ਼ੱਤੀ 'ਤੇ ਪਏ ਸਾਮਾਨ 'ਚ ਲੁਕੋ ਕੇ ਰੱਖੇ 4 ਕੀ.ਪੈਡ ਮੋਬਾਈਲ ਤੇ 2 ਬੈਟਰੀਆਂ ਬਰਾਮਦ ਕੀਤੀਆਂ ਜਦ ਕਿ ਇਕ ਹੋਰ ਮਾਮਲੇ 'ਚ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਦੱਸਿਆ ਕਿ ਹਾਈ ਸਕਿਉਰਿਟੀ ਜ਼ੋਨ 13 ਨਜ਼ਦੀਕ ਜੇਲ੍ਹ ਪ੍ਰਸ਼ਾਸਨ ਨੇ ਇਕ ਚਾਰਜ ਤੇ ਇਕ ਡਾਟਾ ਕੇਬਲ ਬਰਾਮਦ ਕੀਤੀ | ਥਾਣਾ ਸਿਟੀ ਪੁਲਿਸ ਨੇ ਇਸ ਸੰਬੰਧੀ 2 ਮਾਮਲੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |