08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

'ਪ੍ਰਤੀਗਿਆ ਏਕ ਨਈ ਸੋਚ' ਸੰਸਥਾ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਲੋੜਵੰਦਾਂ ਨੂੰ ਰਾਹਤ ਸਮਗਰੀ ਭੇਟ <br/>

Ad Position 21
No active advertisement
'ਪ੍ਰਤੀਗਿਆ ਏਕ ਨਈ ਸੋਚ' ਸੰਸਥਾ ਦੇ ਮੈਂਬਰ ਲੋੜਵੰਦਾਂ ਨੂੰ ਰਾਹਤ ਸਮਗਰੀ ਦਿੰਦੇ ਹੋਏ | ਤਸਵੀਰ : ਐੱਚ. ਐਸ. ਮਿੱਠੂ <br/> 26-09-2025
ਤਲਵਾੜਾ, 25 ਸਤੰਬਰ (ਐੱਚ. ਐੱਸ. ਮਿੱਠੂ)-ਤਲਵਾੜਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ 'ਪ੍ਰਤੀਗਿਆ ਏਕ ਨਈ ਸੋਚ' ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ, ਹਿਮਾਚਲ ਪ੍ਰਦੇਸ਼ ਦੇ ਮੰਡ ਮੈਣੀ, ਮੰਡ ਇੰਦੋਰਾ ਤੇ ਮੰਡ ਮੰਝਵਾਂ ਵਿਚ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਹਤ ਸਮਗਰੀ ਪਹੁੰਚਾਈ | ਸੰਸਥਾ ਦੇ ਮੈਂਬਰਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ | ਹਿਮਾਚਲ ਪ੍ਰਦੇਸ਼ ਦੀ ਧਾਰਮਿਕ ਸੰਸਥਾ ਬਾਬਾ ਹਰੀ ਸ਼ਾਹ ਅੰਬੋਆ ਦਰਬਾਰ ਦੇ ਮਹਾਰਾਜ ਮਹੇਸ਼ ਪੁਰੀ (ਸ਼੍ਰੀ ਬ੍ਰਹਮਾ ਸੱਤਿਆ ਮਹੇਸ਼ ਚੈਰੀਟੇਬਲ ਸੁਸਾਇਟੀ, ਸ਼ਿਵ ਮੰਦਰ ਫਤਿਹਪੁਰ), ਜਗਰੂ ਬਾਬਾ (ਚੰਗੜਵਾਂ) ਅਤੇ ਆਪਣੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ | 'ਪ੍ਰਤੀਗਿਆ ਏਕ ਨਈ ਸੋਚ' ਸੰਸਥਾ ਨੇ ਕਿਹਾ ਕਿ ਭਵਿੱਖ 'ਚ ਵੀ ਸਾਰਿਆਂ ਨੂੰ ਆਪਣਾ ਵਡਮੁੱਲਾ ਯੋਗਦਾਨ ਦੀ ਅਪੀਲ ਕੀਤੀ, ਸੰਗਠਨ ਦੇ ਮੈਂਬਰਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਜਿਥੇ ਵੀ ਜ਼ਰੂਰਤਮੰਦ ਲੋਕਾਂ ਨੂੰ ਲੋੜ ਹੋਵੇਗੀ, ਉਹ ਹਮੇਸ਼ਾ ਸਭ ਤੋਂ ਅੱਗੇ ਵੱਧ ਕੇ ਸਹਿਯੋਗ ਦੇਣ ਲਈ ਤਤਪਰ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਸੰਤ ਗੁਰਦਾਸ ਦਾਸ ਦੀ ਸਾਲਾਨਾ ਬਰਸੀ ਸੰਬੰਧੀ ਸਮਾਗਮ ਅਗਲੀ ਖ਼ਬਰ 'ਆਪ' ਆਗੂ ਸੰਦੀਪ ਕੁਮਾਰ ਟਿੰਮਾ ਨੇ ਹੜਤਾਲ ਕਰ ਰਹੇ ਕਰਮਚਾਰੀਆਂ ਨੂੰ ਮੰਗਾਂ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ
Ad Position 24