ਹੁਸ਼ਿਆਰਪੁਰ, 25 ਸਤੰਬਰ (ਹਰਪ੍ਰੀਤ ਕੌਰ)-ਸੰਤ ਗੁਰਦਾਸ ਦਾਸ ਦੀ ਸਾਲਾਨਾ ਬਰਸੀ ਸੰਬੰਧੀ ਸਮਾਗਮ ਡੇਰਾ ਮਹਾਨਪੁਰੀ ਸਾਹਰੀ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਬਲਵੀਰ ਦਾਸ ਦੀ ਅਗਵਾਈ ਹੇਠ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਗੁਰਦੇਵ ਸਿੰਘ ਮੁਬਾਰਕ ਨਵਾਂਸ਼ਹਿਰ ਤੋਂ ਇਲਾਵਾ ਹੋਰ ਕਈ ਰਾਗੀ, ਢਾਡੀ, ਕਵੀਸ਼ਰੀ ਜਥੇ ਤੇ ਕਥਾਵਾਚਕਾਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਬੋਲਦਿਆਂ ਸੰਤ ਬਲਵੀਰ ਦਾਸ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਉਨ੍ਹਾਂ ਨੇ ਸਮਾਗਮ 'ਚ ਸ਼ਾਮਿਲ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ 'ਚ ਸੇਵਾਦਾਰ ਲਾਲ ਚੰਦ ਹਿਸਾਰ, ਪ੍ਰੇਮ ਸਿੰਘ ਡਵਿੱਡਾ ਰਿਹਾਣਾ, ਮਨਜਿੰਦਰ ਸਿੰਘ ਕੰਧਾਲੀ, ਰਾਣਾ ਕੋਟਲਾ, ਸੁਰਿੰਦਰ ਛਿੰਦਾ ਭੀਖੋਵਾਲ, ਰਾਜ ਕੁਮਾਰ ਸਾਹਰੀ, ਸਰਪੰਚ ਜਸਵੀਰ ਗੋਲਡੀ, ਰਮਨ ਝੱਮਟ, ਬਿੰਦਰ ਡਵਿੱਡਾ ਅਹਿਰਾਣਾ, ਡਾ. ਸੋਹਨ ਲਾਲ ਜੀਰਾ, ਦੇਵੀ ਲਾਲ ਬਹਾਦਰਾ ਰਾਜਸਥਾਨ, ਤਾਰੀ ਹੁਸ਼ਿਆਰਪੁਰ, ਜਸਵੀਰ ਕੌਰ, ਲਛਮੀ ਦੇਵੀ, ਬਿਮਲਾ ਹਿਸਾਰ ਆਦਿ ਹਾਜ਼ਰ ਸਨ |