08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜ਼ਿਲ੍ਹਾ ਪੱਧਰੀ ਖੇਡਾਂ 'ਚ ਮੇਘੋਵਾਲ ਗੰਜਿਆਂ ਸਕੂਲ ਦੇ ਵਿਦਿਆਰਥੀਆਂ ਨੇ ਲਗਾਈ ਤਗਮਿਆਂ ਦੀ ਝੜੀ

Ad Position 21
No active advertisement
ਅਜੀਤ ਡੈਸਕ 26-09-2025
ਨਸਰਾਲਾ, 25 ਸਤੰਬਰ (ਸਤਵੰਤ ਸਿੰਘ ਥਿਆੜਾ)-ਪੰਜਾਬ ਸਕੂਲ ਸਿੱਖਿਆ ਵਿਭਾਗ ਤੇ ਸਿੱਖਿਆ ਅਫ਼ਸਰ ਲਲਿਤਾ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ, ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਜਗਜੀਤ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਹੈਂਡਬਾਲ ਖੇਡਾਂ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜ਼ਿਆਂ ਦੇ ਵਿਦਿਆਰਥੀਆਂ ਨੇ ਅੰਡਰ 14 ਲੜਕੇ, ਅੰਡਰ 17 ਲੜਕੇ ਤੇ ਅੰਡਰ 17 ਲੜਕੀਆਂ ਦੇ ਵਰਗ ਵਿਚ ਪਹਿਲਾ ਅਤੇ ਅੰਡਰ 14 ਲੜਕੀਆਂ ਦੇ ਵਰਗ 'ਚ ਦੂਜੇ ਸਥਾਨ 'ਤੇ ਰਹਿਣ ਦਾ ਮਾਣ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਜ਼ੋਨਲ ਅਥਲੈਟਿਕਸ ਮੀਟ ਜੋ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜ਼ੂਰ ਵਿਖੇ ਕਰਵਾਈ ਗਈ, ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜ਼ਿਆਂ ਦੇ ਵਿਦਿਆਰਥੀਆਂ ਨੇ 5 ਸੋਨੇ ਦੇ, 5 ਚਾਂਦੀ ਦੇ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਸਕੂਲ ਦਾ ਜ਼ਿਲੇ੍ਹ 'ਚ ਰੌਸ਼ਨ ਕੀਤਾ | ਇਸ ਮੌਕੇ ਸਕੂਲ ਖਿਡਾਰਨ ਮੀਨਾਕਸ਼ੀ ਨੇ 100 ਮੀਟਰ ਤੇ 200 ਮੀਟਰ ਦੌੜ 'ਚ ਸਿਲਵਰ ਦਾ ਤਗਮਾ ਅਤੇ 4__1MP__100 ਮੀਟਰ ਦੌੜ ਵਿਚ ਸੋਨੇ ਦਾ ਤਗਮਾ, ਜੈਨਮ ਨੇ 200 ਮੀਟਰ ਦੌੜ 'ਚ ਸੋਨੇ ਦਾ ਤਗਮਾ, 400 ਮੀਟਰ ਦੌੜ ਵਿਚ ਸੋਨੇ ਦਾ ਤਗਮਾ, ਬਲਦੀਪ ਕੌਰ ਨੇ 4__1MP__100 ਦੌੜ 'ਚ ਸੋਨੇ ਦਾ ਤਗਮਾ, ਜੁਲਫ਼ਾਂ ਨੇ 4__1MP__100 ਮੀਟਰ ਦੌੜ ਵਿਚ ਸੋਨੇ ਦਾ ਤਗਮਾ, ਹਰਲੀਨ 100 ਮੀਟਰ ਸਿਲਵਰ ਦਾ ਤਗਮਾ, 4__1MP__100 ਕਾਂਸੀ ਦਾ ਤਗਮਾ, ਗੁਰਲੀਨ ਕੌਰ ਨੇ 200 ਮੀਟਰ ਸਿਲਵਰ ਦਾ ਤਗਮਾ 4__1MP__100 ਕਾਂਸੀ ਦਾ ਤਗਮਾ, ਹਰਨੂਰ ਨੇ 4__1MP__100 ਕਾਂਸੀ ਦਾ ਤਗਮਾ, ਆਸ਼ਿਕਾ ਨੇ 4__1MP__100 ਕਾਂਸੀ ਦਾ ਤਗਮਾ, ਨਵਜੋਤ ਸਿੰਘ ਨੇ 4__1MP__100 ਦੌੜ ਵਿਚ ਸੋਨੇ ਦਾ ਤਗਮਾ, 200 ਮੀਟਰ ਸਿਲਵਰ ਦਾ ਤਗਮਾ, 400 ਮੀਟਰ ਸੋਨੇ ਦਾ ਤਗਮਾ, ਤਜਿੰਦਰ 4__1MP__100 ਸੋਨੇ ਦਾ ਤਗਮਾ, ਜਤਿਨ ਨੇ 4__1MP__100 ਸੋਨੇ ਦਾ ਤਗਮਾ, ਦਿਲਪ੍ਰੀਤ ਨੇ 4__1MP__100 ਸੋਨੇ ਦਾ ਤਗਮਾ, ਸਿਮਰਨਜੀਤ ਕਾਜਲ, ਯੁਵਰਾਜ ਵਿਰਦੀ, ਹਰਦੀਪ ਸਿੰਘ ਤੇ ਮੋਹਿਤ ਕੁਮਾਰ ਨੇ 4__1MP__100 ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਸਕੂਲ ਇੰਚਾਰਜ ਮੈਡਮ ਰਵਿੰਦਰ ਕੌਰ ਅਤੇ ਸਾਰੇ ਸਕੂਲ ਸਟਾਫ਼ ਨੇ ਖਿਡਾਰੀਆਂ ਦਾ ਜਿੱਤ ਕੇ ਸਕੂਲ ਪਹੁੰਚਣ 'ਤੇ ਜਿੱਥੇ ਵਿਦਿਆਰਥੀਆਂ ਦਾ ਭਰਵਾ ਸਵਾਗਤ ਕੀਤਾ, ਉਥੇ ਹੀ ਉਨ੍ਹਾਂ ਦੇ ਕੋਚ ਅਧਿਆਪਕ ਹਰਦੀਪ ਕੁਮਾਰ ਨੂੰ ਵੀ ਇਸ ਜਿੱਤ ਦੀ ਵਧਾਈ ਦਿੱਤੀ | ਇਸ ਮੌਕੇ ਸਕੂਲ ਇੰਚਾਰਜ ਰਵਿੰਦਰ ਕੌਰ, ਮੈਡਮ ਹਰਨਰਿੰਦਰ ਕੌਰ, ਅਧਿਆਪਕ ਕੁਲਵਿੰਦਰ ਸਿੰਘ, ਰਮੇਸ਼ ਬੱਗਾ, ਅਸ਼ਨੀ ਕੁਮਾਰ, ਬਲਜਿੰਦਰ ਸਿੰਘ, ਅਮਨਦੀਪਪਾਲ, ਸਤਨਾਮ ਕੁਮਾਰ, ਹਰਦੀਪ ਸਿੰਘ, ਬਲਜੀਤ ਲਾਲ, ਵੰਦਨਾ ਰਾਣੀ, ਅਨੀਤਾ ਰਾਣੀ, ਪ੍ਰਵੀਨ ਕੁਮਾਰੀ, ਸ਼ਮਰੀਤ ਕੌਰ ਆਦਿ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਵਲੋਂ ਗ੍ਰਾਮ ਨਿਆਲਿਆ ਐਕਟ ਲਾਗੂ ਨਾ ਹੋਣ 'ਤੇ ਰੋਸ ਪ੍ਰਗਟ ਅਗਲੀ ਖ਼ਬਰ ਫੂਡ ਸੇਫ਼ਟੀ ਟੀਮ ਨੇ ਚੱਬੇਵਾਲ ਵਿਖੇ ਵੱਖ-ਵੱਖ ਖਾਣ ਪਦਾਰਥਾਂ ਦੇ 7 ਸੈਂਪਲ ਭਰੇ
Ad Position 24