08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਵਲੋਂ ਗ੍ਰਾਮ ਨਿਆਲਿਆ ਐਕਟ ਲਾਗੂ ਨਾ ਹੋਣ 'ਤੇ ਰੋਸ ਪ੍ਰਗਟ

Ad Position 21
No active advertisement
ਅਜੀਤ ਡੈਸਕ 26-09-2025
ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਹੋਈ, ਜਿਸ 'ਚ ਐਸੋਸੀਏਸ਼ਨ ਵਲੋਂ ਗ੍ਰਾਮ ਨਿਆਲਿਆ ਐਕਟ-2008 ਤੇ ਪੰਜਾਬ 'ਚ ਇਸ ਦੇ ਢਿੱਲੇ ਲਾਗੂਕਰਨ 'ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕਰਦਿਆਂ ਮੁਕੰਮਲ ਕੰਮ ਦਾ ਬਾਈਕਾਟ ਕੀਤਾ | ਹਾਲਾਂਕਿ ਪੰਜਾਬ ਰਾਜ 'ਚ 9 ਗ੍ਰਾਮ ਨਿਆਲਿਆ ਨੂੰ ਨੋਟੀਫਾਈ ਕੀਤਾ ਗਿਆ ਹੈ, ਪਰ ਐਕਟ ਨੂੰ ਲਾਗੂ ਕਰਨਾ ਅਸਫਲ ਰਿਹਾ ਹੈ, ਜਿਸ ਨਾਲ ਪੇਂਡੂ ਆਬਾਦੀ ਦੇ ਦਰਵਾਜ਼ੇ 'ਤੇ ਤੇਜ਼ ਤੇ ਕਿਫ਼ਾਇਤੀ ਨਿਆਂ ਪ੍ਰਦਾਨ ਕਰਨ ਦਾ ਉਦੇਸ਼ ਫ਼ੇਲ੍ਹ ਹੋ ਗਿਆ ਹੈ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ. ਐਸ. ਘੁੰਮਣ ਨੇ ਕਿਹਾ ਕਿ ਨਿਆਂ ਪ੍ਰਦਾਨ ਕਰਨ ਵਾਲੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਬਜਾਏ ਐਕਟ ਨੇ ਸਿਰਫ਼ ਦੁਹਰਾਓ, ਉਲਝਣ ਪੈਦਾ ਕੀਤੀ ਹੈ ਅਤੇ ਨਿਯਮਤ ਅਦਾਲਤਾਂ ਦੇ ਸੀਮਿਤ ਸਰੋਤਾਂ ਦੀ ਦੁਰਵਰਤੋਂ ਕੀਤੀ ਹੈ, ਜੋ ਪਹਿਲਾਂ ਹੀ ਲੱਖਾਂ ਲੰਬਿਤ ਮਾਮਲਿਆਂ ਨਾਲ ਦੱਬੀਆਂ ਹੋਈਆਂ ਹਨ | ਇਸ ਮੌਕੇ ਜਨਰਲ ਸਕੱਤਰ ਐਡਵੋਕੇਟ ਨਵਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਦਿ੍ੜ ਵਿਸ਼ਵਾਸ ਹੈ ਕਿ ਇਹ ਐਕਟ ਮੌਜੂਦਾ ਨਿਆਇਕ ਢਾਂਚੇ 'ਚ ਅਵਿਵਹਾਰਕ, ਕਾਰਜਸ਼ੀਲ ਤੇ ਬੇਲੋੜਾ ਹੈ | ਸਮਾਨਾਂਤਰ, ਅਧੂਰੀਆਂ ਅਦਾਲਤਾਂ ਬਣਾਉਣ ਦੀ ਬਜਾਏ, ਸਰਕਾਰ ਨੂੰ ਮੌਜੂਦਾ ਅਦਾਲਤਾਂ ਨੂੰ ਮਜ਼ਬੂਤ ਕਰਨ, ਢੁਕਵੇਂ ਜੱਜਾਂ ਦੀ ਨਿਯੁਕਤੀ ਕਰਨ ਅਤੇ ਅਸਲ ਤੇ ਅਰਥਪੂਰਨ ਨਿਆਂ ਪ੍ਰਦਾਨ ਕਰਨ ਲਈ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਐਡਵੋਕੇਟ ਵਿਕਰਮ ਸਿੰਘ, ਐਡਵੋਕੇਟ ਸਰਬਜੀਤ ਸਿੰਘ, ਐਡਵੋਕੇਟ ਵਿਕਾਸ ਸ਼ਰਮਾ, ਐਡਵੋਕੇਟ ਅਮਰਦੀਪ ਮਲਿਕ, ਐਡਵੋਕੇਟ ਵਿਜੇ ਪ੍ਰਦੇਸੀ, ਐਡਵੋਕੇਟ ਲਵਦੀਪ, ਐਡਵੋਕੇਟ ਹਰਮਨ, ਐਡਵੋਕੇਟ ਮੁਕੁਲ ਖੋਸਲਾ, ਐਡਵੋਕੇਟ ਰਾਜੇਸ਼ ਕੁਮਾਰ, ਐਡਵੋਕੇਟ ਨਰਵੀਰ ਸਿੰਘ, ਐਡਵੋਕੇਟ ਮੋਨਿਕਾ, ਐਡਵੋਕੇਟ ਰਾਜਵਿੰਦਰ ਕੌਰ, ਐਡਵੋਕੇਟ ਵਿਨੈ ਮਲਿਕ, ਐਡਵੋਕੇਟ ਚੇਤਨਾ, ਐਡਵੋਕੇਟ ਬਬਨੀਤ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਦਾ ਸ਼ਾਮਲਾਟਾਂ ਵੇਚਣ ਵਾਲਾ ਫ਼ੈਸਲਾ ਹਰ ਪੱਖੋਂ ਗਲਤ-ਫੁਗਲਾਣਾ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ 'ਚ ਮੇਘੋਵਾਲ ਗੰਜਿਆਂ ਸਕੂਲ ਦੇ ਵਿਦਿਆਰਥੀਆਂ ਨੇ ਲਗਾਈ ਤਗਮਿਆਂ ਦੀ ਝੜੀ
Ad Position 24