08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

'ਆਪ' ਸਰਕਾਰ ਦਾ ਸ਼ਾਮਲਾਟਾਂ ਵੇਚਣ ਵਾਲਾ ਫ਼ੈਸਲਾ ਹਰ ਪੱਖੋਂ ਗਲਤ-ਫੁਗਲਾਣਾ

Ad Position 21
No active advertisement
ਅਜੀਤ ਡੈਸਕ 26-09-2025
ਹੁਸ਼ਿਆਰਪੁਰ, 25 ਸਤੰਬਰ (ਨਰਿੰਦਰ ਸਿੰਘ ਬੱਡਲਾ)-ਦੋਆਬਾ ਜਨਰਲ ਕੈਟਾਗਰੀ ਫ਼ਰੰਟ ਪੰਜਾਬ ਦੇ ਪ੍ਰਧਾਨ ਬਲਵੀਰ ਸਿੰਘ ਫੁਗਲਾਣਾ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਹਰ ਪੱਖ ਤੋਂ ਫ਼ੇਲ੍ਹ ਤੇ ਜ਼ੁਮਲੇਬਾਜ਼ੀ ਦੀ ਸਰਕਾਰ ਸਾਬਿਤ ਹੋਈ ਹੈ | ਪੰਜਾਬ ਸਰਕਾਰ ਜਿਥੇ ਪੰਜਾਬ 'ਚ ਕੋਈ ਨਵਾਂ ਪ੍ਰਾਜੈਕਟ ਜਾਂ ਇੰਡਸਟਰੀ ਲਗਾਉਣ 'ਚ ਨਾਕਾਮ ਰਹੀ ਹੈ ਪੰਜਾਬ ਸਰਕਾਰ ਕੇਂਦਰ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਹਿੰਦੁਸਤਾਨ ਦੇ ਰੇਲਵੇ ਸਟੇਸ਼ਨ ਏਅਰਪੋਰਟ ਤੇ ਹੋਰ ਸਰਕਾਰੀ ਅਰਧ ਸਰਕਾਰੀ ਜ਼ਮੀਨਾਂ ਨੂੰ ਪ੍ਰਾਈਵੇਟ ਲੋਕਾਂ ਦੇ ਹੱਥਾਂ ਵਿਚ ਦੇ ਕੇ ਉਜਾੜਾ ਕੀਤਾ ਹੈ, ਉਥੇ ਹੁਣ ਨਵੇਂ ਨਵੇਂ ਤੁਗ਼ਲਕੀ ਫ਼ੁਰਮਾਨ ਜਾਰੀ ਕਰਕੇ ਪੰਜਾਬ ਨੂੰ ਕੰਗਾਲੀ ਦੇ ਰਾਹ 'ਤੇ ਲਿਜਾਉਣਾ ਚਾਹੁੰਦੀ ਹੈ, ਇਸ ਦੀ ਇਕ ਤਾਜ਼ਾ ਮਿਸਾਲ ਪਿਛਲੇ ਦਿਨੀਂ ਪੰਚਾਇਤਾਂ ਦੀ ਐਕੁਆਇਰ ਕੀਤੀ ਜ਼ਮੀਨ ਦਾ ਪੰਜ ਫ਼ੀਸਦੀ ਪੰਜਾਬ ਸਰਕਾਰ ਨੂੰ ਦੇਣ ਤੇ ਹੁਣ ਪੰਚਾਇਤਾਂ ਦੇ ਰਸਤੇ ਖਾਲੇ ਅਤੇ ਸ਼ਾਮਲਾਟ ਜ਼ਮੀਨਾਂ ਨੂੰ ਵੇਚਣ ਲਈ ਜਾਰੀ ਕੀਤਾ ਫੁਰਮਾਨ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਦਾ ਦੀਵਾਲੀ ਤੋਂ ਪਹਿਲਾਂ ਹੀ ਦੀਵਾਲਾ ਨਿਕਲ ਗਿਆ ਹੈ ਤੇ ਪੰਜਾਬ ਦੇ ਮੁਲਾਜ਼ਮ ਜੋ ਕਿ ਦੀਵਾਲੀ ਵੇਲੇ ਤੋਹਫ਼ੇ ਦੇ ਤੌਰ 'ਤੇ ਮਹਿੰਗਾਈ ਭੱਤੇ ਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਤੋਂ ਵਾਂਝੇ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਬਹੁਜਨ ਐਕਸ਼ਨ ਫ਼ਰੰਟ ਨੇ ਵਧੀਕ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਅਗਲੀ ਖ਼ਬਰ ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਵਲੋਂ ਗ੍ਰਾਮ ਨਿਆਲਿਆ ਐਕਟ ਲਾਗੂ ਨਾ ਹੋਣ 'ਤੇ ਰੋਸ ਪ੍ਰਗਟ
Ad Position 24