08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਵੁੱਡਲੈਂਡ ਓਵਰਸੀਜ਼ ਸਕੂਲ ਵਲੋਂ ਸੀ. ਬੀ. ਐਸ. ਈ. ਨਾਰਥ ਜ਼ੋਨ ਜੂਡੋ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 26-09-2025
ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਇੰਡੀਅਨ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਸੋਨੀਪਤ ਵਿਖੇ ਹੋਈ ਸੀ. ਬੀ. ਐਸ. ਈ. ਨਾਰਥ ਜ਼ੋਨ ਜੂਡੋ ਚੈਂਪੀਅਨਸ਼ਿਪ-2025 'ਚ ਆਪਣਾ ਦਬਦਬਾ ਬਣਾਏ ਰੱਖਦੇ ਹੋਏ ਚਾਰ ਸੋਨੇ ਦੇ ਤਗਮੇ, ਇਕ ਚਾਂਦੀ ਦਾ ਤਗਮਾ ਤੇ ਇਕ ਕਾਂਸੀ ਦਾ ਤਗਮਾ ਜਿੱਤਿਆ | ਜ਼ਿਕਰਯੋਗ ਹੈ ਕਿ ਚੈਂਪੀਅਨਸ਼ਿਪ 'ਚ 5 ਸੂਬਿਆਂ (ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਚੰਡੀਗੜ੍ਹ) ਦੇ ਸੀ. ਬੀ. ਐਸ. ਈ. ਸਕੂਲਾਂ ਦੇ ਲਗਪਗ 1,500 ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ | ਵੁੱਡਲੈਂਡ ਓਵਰਸੀਜ਼ ਸਕੂਲ ਦੇ ਅਰਨਵ ਸ਼ਰਮਾ ਅਤੇ ਮਾਧਵ ਹਰੀ (ਅੰਡਰ-11), ਕੰਵਰਪ੍ਰੀਤ ਕੌਰ (ਅੰਡਰ-19) ਅਤੇ ਮੇਹਰਪ੍ਰੀਤ ਕੌਰ (ਅੰਡਰ-17) ਨੇ ਸੋਨੇ ਦੇ ਤਗਮੇ, ਸਾਤਵਿਕ ਸ਼ਰਮਾ (ਅੰਡਰ-14) ਨੇ ਚਾਂਦੀ ਦਾ ਤਗਮਾ ਅਤੇ ਅਦਿਤੀ ਕੌਂਡਲ (ਅੰਡਰ-19) ਨੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਨਾਲ ਸਕੂਲ ਦਾ ਮਾਣ ਵਧਿਆ | ਸਕੂਲ ਦੀ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੀ ਸ਼ੁਰੂਆਤ ਤੋਂ ਹੀ ਸਕੂਲ ਨੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਤੇ ਖੇਡਾਂ ਨੂੰ ਬੱਚਿਆਂ ਦੇ ਸਮੁੱਚੇ ਵਿਕਾਸ ਦਾ ਇਕ ਮਹੱਤਵਪੂਰਨ ਹਿੱਸਾ ਮੰਨਿਆ ਹੈ ਅਤੇ ਸਕੂਲ ਇਸ ਉਦੇਸ਼ ਲਈ ਸਿਖਲਾਈ ਅਤੇ ਯੋਗ ਟਰੇਨਰ ਪ੍ਰਦਾਨ ਕਰਦਾ ਹੈ | ਸਕੂਲ ਦੀ ਪਿ੍ੰਸੀਪਲ ਪੂਜਾ ਧੀਮਾਨ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਅਕਸਰ ਵੱਖ-ਵੱਖ ਰਾਸ਼ਟਰੀ ਪੁਰਸਕਾਰ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ, ਜਿਸ ਦਾ ਸਿਹਰਾ ਸਕੂਲ ਦੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਨੂੰ ਜਾਂਦਾ ਹੈ | ਸਕੂਲ ਵਿਚ ਇਕ ਉੱਚ-ਤਕਨੀਕੀ ਸਾਊਾਡਪਰੂਫ ਰਿਕਾਰਡਿੰਗ ਰੂਮ ਤੇ ਇਕ ਅੱਧ-ਓਲੰਪਿਕ-ਆਕਾਰ ਦਾ ਸਵੀਮਿੰਗ ਪੂਲ ਹੈ, ਜਿਥੇ ਇੰਟਰ-ਸਕੂਲ ਤੈਰਾਕੀ ਚੈਂਪੀਅਨਸ਼ਿਪ ਸਮੇਤ ਵੱਖ-ਵੱਖ ਸਕੂਲ ਮੁਕਾਬਲੇ ਆਯੋਜਿਤ ਕੀਤੇ ਗਏ ਹਨ | ਇਸ 'ਚ ਇਕ ਬਹੁਤ ਹੀ ਉੱਨਤ ਸ਼ੂਟਿੰਗ ਰੇਂਜ, ਅਤਿ-ਆਧੁਨਿਕ ਲਾਅਨ ਟੈਨਿਸ ਕੋਰਟ, ਖੇਡ ਮਿਆਰਾਂ ਵਾਲਾ ਇਕ ਬਾਸਕਟਬਾਲ ਕੋਰਟ, ਇਕ ਕਿ੍ਕਟ ਪਿੱਚ, ਇਕ ਸੰਗੀਤ ਕਮਰਾ, ਇਕ ਡਾਂਸ ਰੂਮ, ਇਕ ਖਾਣਾ ਪਕਾਉਣ ਵਾਲਾ ਕਮਰਾ, ਇਕ ਡਰਾਮਾ ਰੂਮ ਤੇ ਹੋਰ ਬਹੁਤ ਕੁੱਝ ਹੈ | ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਬਾਇਓਟੈਕਨਾਲੋਜੀ ਲਈ ਵੱਖਰੀਆਂ ਪ੍ਰਯੋਗਸ਼ਾਲਾਵਾਂ, ਇਕ ਖਗੋਲ ਵਿਗਿਆਨ ਪ੍ਰਯੋਗਸ਼ਾਲਾ, ਇਕ ਭਾਸ਼ਾ ਪ੍ਰਯੋਗਸ਼ਾਲਾ, ਇਕ ਕੰਪਿਊਟਰ ਪ੍ਰਯੋਗਸ਼ਾਲਾ, ਇਕ ਕਲਾ ਤੇ ਕਰਾਫ਼ਟ ਕਮਰਾ, ਇਕ ਲਾਇਬ੍ਰੇਰੀ ਤੇ ਇਕ ਅਤਿ-ਆਧੁਨਿਕ ਸੈਮੀਨਾਰ ਹਾਲ ਵੀ ਵਿਦਿਆਰਥੀਆਂ ਲਈ ਉਪਲਬਧ ਹੈ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਦੀ ਚੋਣ ਸੰਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਗੁ: ਟਿੱਬਾ ਸਾਹਿਬ 'ਚ ਸ਼ਹੀਦੀ ਸ਼ਤਾਬਦੀ ਤੇ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਅੱਜ
Ad Position 24