08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਜ਼ਿਲ੍ਹਾ ਪ੍ਰਧਾਨ ਦੀ ਚੋਣ ਸੰਬੰਧੀ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-09-2025
ਮਾਹਿਲਪੁਰ, 25 ਸਤੰਬਰ (ਰਜਿੰਦਰ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਰਾਜ ਭਰ ਵਿਚ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਚਲਾਏ ਜਾ ਰਹੇ ਪ੍ਰੋਗਰਾਮ 'ਸੰਗਠਨ ਨਿਰਮਾਣ ਮੁਹਿੰਮ' ਤਹਿਤ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਮਰਪ੍ਰੀਤ ਲਾਲੀ ਦੀ ਅਗਵਾਈ ਹੇਠ ਬਲਾਕ ਮਾਹਿਲਪੁਰ ਦੀ ਮੀਟਿੰਗ ਹੋਈ ਜਿਸ'ਚ ਸੂਬਾ ਕਾਂਗਰਸ ਨਿਗਰਾਨ ਮਨਦੀਪ ਸਿੰਘ ਹਰਗੋਬਿੰਦਪੁਰ, ਗੁਰਮੀਤ ਸਿੰਘ ਮੌਂਟੀ ਸਹਿਗਲ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਪ੍ਰਧਾਨ ਅਰੁਣ ਡੋਗਰਾ ਮਿੱਕੀ ਸਮੇਤ ਚੋਣਵੇਂ ਅਧਿਕਾਰੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੁਰੇਸ਼ ਕੁਮਾਰ ਨੇ ਕਿਹਾ ਕਿ ਕਾਂਗਰਸ ਪਾਰਟੀ ਪਾਰਟੀ ਪ੍ਰਧਾਨ ਮਲਿਕ ਅਰਜੁਨ ਖੜਗੇ ਅਤੇ ਲੋਕ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਸੰਗਠਨ ਵਿਚ ਨਵੀਂ ਊਰਜਾ ਭਰਨ ਲਈ ਦੇਸ਼ ਭਰ ਵਿਚ 'ਸੰਗਠਨ ਨਿਰਮਾਣ ਮੁਹਿੰਮ' ਚਲਾ ਰਹੀ ਹੈ ਤੇ ਉਹ ਸਿਰਫ਼ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਦੌਰਾ ਕਰ ਰਹੇ ਹਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਵੰਡ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ | ਸਾਰੇ ਪਤਵੰਤਿਆਂ ਦਾ ਸਵਾਗਤ ਕਰਦਿਆਂ ਅਮਰਪ੍ਰੀਤ ਲਾਲੀ ਨੇ ਕਿਹਾ ਕਿ ਉਹ ਮੌਜੂਦਾ ਜ਼ਿਲ੍ਹਾ ਪ੍ਰਧਾਨ ਅਰੁਣ ਡੋਗਰਾ ਮਿੱਕੀ ਦੀ ਕਾਰਜਸ਼ੈਲੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ, ਪਰ ਜੇਕਰ ਪਾਰਟੀ ਦੀ ਉੱਚ ਲੀਡਰਸ਼ਿਪ ਅਜੇ ਵੀ ਕਿਸੇ ਹੋਰ ਸਮੂਹ ਜਾਂ ਨੇਤਾ ਨੂੰ ਮੌਕਾ ਦੇਣਾ ਚਾਹੁੰਦੀ ਹੈ, ਤਾਂ ਉਹ ਆਪਣੀ ਰਾਏ ਲਿਖਤੀ ਰੂਪ ਵਿਚ ਆਬਜ਼ਰਵਰ ਨੂੰ ਦੇਣਗੇ | ਉਨ੍ਹਾਂ ਭਰੋਸਾ ਦਿੱਤਾ ਕਿ ਪਾਰਟੀ ਲੀਡਰਸ਼ਿਪ ਜਿਸ ਨੂੰ ਵੀ ਜ਼ਿਲ੍ਹਾ ਪ੍ਰਧਾਨ ਬਣਾਏਗੀ, ਵਿਧਾਨ ਸਭਾ ਗੜ੍ਹਸ਼ੰਕਰ ਕਾਂਗਰਸ ਉਨ੍ਹਾਂ ਦਾ ਪੂਰਾ ਸਮਰਥਨ ਕਰੇਗੀ ਅਤੇ ਮੀਟਿੰਗ ਵਿਚ ਮੌਜੂਦ ਵਰਕਰਾਂ ਨੇ ਹੱਥ ਖੜ੍ਹੇ ਕਰਕੇ ਇਸ ਦਾ ਸਮਰਥਨ ਕੀਤਾ | ਇਸ ਮੀਟਿੰਗ ਮਨੀਸ਼ ਦਾਦੂਵਾਲ, ਨਿਰਦੋਸ਼ ਨੀਨੂ, ਰਾਮ ਸਰੂਪ ਖੇੜਾ, ਰਸ਼ਪਾਲ ਪਾਲੀ ਗੋਂਦਪੁਰ, ਜਸਕਰਨ ਮਾਹਿਲਪੁਰ, ਸੁਰਿੰਦਰ ਮੁੱਗੋਵਾਲ, ਮਹਿਲਾ ਪ੍ਰਧਾਨ ਮੁਕੇਸ਼ ਕੁਮਾਰੀ, ਅਵਤਾਰ ਤਾਰੀ, ਨਰਿੰਦਰ ਪਥਰਾਲਾ, ਹਰਦੀਪ ਸਿੰਘ ਦੀਪਾ, ਨੀਰਜ ਕੁਮਾਰ, ਨੰਬਰਦਾਰ ਮੋਤਾ ਸਿੰਘ, ਸੁਰਜੀਤ ਨੰਗਲ, ਜੱਸੀ ਭਾਰਟਾ, ਲਾਡੀ ਗਣੇਸ਼ਪੁਰ, ਹਰੀਸ਼ ਪਾਠਕ, ਸਨੀ ਅਟਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਵਿਸ਼ਾਲ ਰੇਂਜ ਨਾਲ ਹੁਸ਼ਿਆਰਪੁਰ 'ਚ ਗੀਤਾਂਸ਼ ਟੀ. ਵੀ. ਐਸ. ਸ਼ੋਅਰੂਮ ਦਾ ਉਦਘਾਟਨ ਅਗਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਵਲੋਂ ਸੀ. ਬੀ. ਐਸ. ਈ. ਨਾਰਥ ਜ਼ੋਨ ਜੂਡੋ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24