ਮੋਟਰਸਾਈਕਲਾਂ ਤੇ ਸਕੂਟਰਾਂ ਦੀ ਵਿਸ਼ਾਲ ਰੇਂਜ ਨਾਲ ਹੁਸ਼ਿਆਰਪੁਰ 'ਚ ਗੀਤਾਂਸ਼ ਟੀ. ਵੀ. ਐਸ. ਸ਼ੋਅਰੂਮ ਦਾ ਉਦਘਾਟਨ
ਅਜੀਤ ਡੈਸਕ
26-09-2025
ਉਨ੍ਹਾਂ ਦੱਸਿਆ ਕਿ 30 ਅਕਤੂਬਰ ਤੱਕ ਗਾਹਕਾਂ ਨੂੰ ਸਰਵਿਸ 'ਤੇ ਵਿਸ਼ੇਸ਼ ਛੋਟ ਦਿੱਤੀ ਜਾਵੇਗੀ | ਗੀਤਾਂਸ਼ ਟੀ. ਵੀ. ਐਸ. ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਲਵ ਗੋਇਲ ਨੇ ਕਿਹਾ ਕਿ ਸ਼ੋਅਰੂਮ 5000 ਵਰਗ ਫੁੱਟ ਦੀ ਵਿਸ਼ਾਲ ਜਗ੍ਹਾ 'ਚ ਫੈਲਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਤੋਂ ਇਲਾਵਾ ਇਹ ਚੰਡੀਗੜ੍ਹ ਰੋਡ 'ਤੇ ਚੱਬੇਵਾਲ, ਫਗਵਾੜਾ ਰੋਡ 'ਤੇ ਮੇਹਟੀਆਣਾ, ਜਲੰਧਰ ਰੋਡ 'ਤੇ ਮੰਡਿਆਲਾ, ਦਸੂਹਾ ਰੋਡ 'ਤੇ ਭੀਖੋਵਾਲ, ਟਾਂਡਾ ਰੋਡ 'ਤੇ ਲਾਚੋਵਾਲ, ਅਤੇ ਚਿੰਤਪੁਰਨੀ ਰੋਡ ਅਤੇ ਊਨਾ ਰੋਡ 'ਤੇ ਖੇਤਰਾਂ ਦੇ ਗਾਹਕਾਂ ਨੂੰ ਵੀ ਸੇਵਾਵਾਂ ਪ੍ਰਦਾਨ ਕਰੇਗਾ | ਪੀ. ਬਿਨਯ ਕੁਮਾਰ ਨੇ ਕਿਹਾ ਕਿ ਟੀ. ਵੀ. ਐਸ. ਹਮੇਸ਼ਾ ਆਪਣੇ ਗਾਹਕਾਂ ਨੂੰ ਗੁਣਵੱਤਾ ਵਾਲੀ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਰਿਹਾ ਹੈ ਅਤੇ ਇਹ ਸ਼ੋਅਰੂਮ ਇਸ ਖੇਤਰ 'ਚ ਸਭ ਤੋਂ ਵਧੀਆ ਆਟੋਮੋਟਿਵ ਅਨੁਭਵ ਪ੍ਰਦਾਨ ਕਰਨ ਵੱਲ ਇਕ ਵੱਡਾ ਕਦਮ ਹੈ |