ਹੁਸ਼ਿਆਰਪੁਰ, 25 ਸਤੰਬਰ (ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ ਪੰਡਿਤ ਦੀਨਦਿਆਲ ਉਪਾਧਿਆਇ ਦੀ ਜੈਅੰਤੀ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ 'ਚ ਮਨਾਈ ਗਈ | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਇ ਦਾ ਸਾਰਾ ਜੀਵਨ ਰਾਸ਼ਟਰ ਹਿੱਤ ਤੇ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਹੈ | ਉਨ੍ਹਾਂ ਕਿਹਾ ਕਿ ਉਪਾਧਿਆਇ ਦੀ ਵਿਚਾਰ ਧਾਰਾ ਤੇ ਆਦਰਸ਼ ਅੱਜ ਵੀ ਭਾਜਪਾ ਦੇ ਵਰਕਰਾਂ ਲਈ ਪ੍ਰੇਰਨਾਸ੍ਰੋਤ ਹਨ ਅਤੇ ਉਨ੍ਹਾਂ ਦਾ ਸਮਾਜ ਦੀ ਤਰੱਕੀ ਤੇ ਰਾਸ਼ਟਰ ਨਿਰਮਾਣ 'ਚ ਅਹਿਮ ਯੋਗਦਾਨ ਰਿਹਾ ਹੈ | ਇਸ ਮੌਕੇ ਅਸ਼ਵਨੀ ਓਹਰੀ, ਸਾਹਿਲ ਸਾਂਪਲਾ, ਨਿਤਿਨ ਗੁਪਤਾ, ਸ਼ਿਵਮ ਓਹਰੀ, ਸੰਜੀਵ, ਅੰਮਿ੍ਤ ਸ਼ਰਮਾ, ਅਮਲੋਕ ਹੁੰਦਲ, ਸੂਰੀ ਸ਼ਰਮਾ, ਭਵੇਸ਼ ਧਵਨ, ਮੁਨੀਸ਼ ਸ਼ਰਮਾ ਆਦਿ ਹਾਜ਼ਰ ਸਨ |