20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕਾਕਾ ਅਮਨਦੀਪ ਮੱਟੂ ਦੀ ਯਾਦ 'ਚ ਲਗਾਏ ਕੈਂਪ 'ਚ 76 ਯੂਨਿਟ ਖ਼ੂਨ ਇਕੱਤਰ <br/>

Ad Position 21
No active advertisement
ਅਜੀਤ ਡੈਸਕ 28-09-2025
ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਤੇ ਚੇਅਰਪਰਸਨ ਸੁਭਾਸ਼ ਮੱਟੂ ਵਲੋਂ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਪਣੇ ਪੁੱਤਰ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਵਿਚ 17ਵਾਂ ਸਵੈ ਇਛੁੱਕ ਖ਼ੂਨਦਾਨ ਕੈਂਪ ਡਾ. ਅਜੇ ਬੱਗਾ ਦੀ ਅਗਵਾਈ ਹੇਠ ਬੀ. ਡੀ. ਸੀ. ਬਲੱਡ ਸੈਂਟਰ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਹੋਟਲ ਪਿੰਕ ਰੋਜ਼ ਵਿਖੇ ਲਗਾਇਆ | ਕੈਂਪ ਦਾ ਉਦਘਾਟਨ ਬੀਬੀ ਸ਼ੁਭਾਸ਼ ਮੱਟੂ ਤੇ ਰਸ਼ਪਾਲ ਕੌਰ ਸਮੇਤ 6 ਬੀਬੀਆਂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਕੈਂਪ 'ਚ ਵੱਡੀ ਗਿਣਤੀ 'ਚ ਮੋਟੀਵੇਟਰਾਂ ਤੇ ਨੌਜਵਾਨਾਂ ਵਲੋਂ ਪਾਏ ਯੋਗਦਾਨ ਸਦਕਾ 76 ਯੂਨਿਟ ਖ਼ੂਨ ਇਕੱਤਰ ਹੋਇਆ ਹੈ | ਕੈਂਪ 'ਚ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚਕੇ ਖ਼ੂਨਦਾਨ ਕਰਨ ਵਾਲੇ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ ਤੇ ਖ਼ੂਨ ਦਾਨ ਕੈਂਪ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਖ਼ੂਨਦਾਨੀਆਂ ਤੇ ਮੁਹਤਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਸ਼ੂਕਾ, ਡਾ. ਹਰਵਿੰਦਰ ਸਿੰਘ ਬਾਠ, ਗੁਰਨੇਕ ਸਿੰਗ ਭੱਜਲ, ਹਰਭਜਨ ਸਿੰਘ ਅਟਵਾਲ, ਡਾ. ਦੀਪਕ ਕੁਮਾਰ, ਡਾ. ਤਰਸੇਮ ਸਿੰਘ, ਰਾਕੇਸ਼ ਕਪੂਰ, ਗੋਲਡੀ ਸਿੰਘ ਬੀਹੜਾਂ, ਕੌਂਸਲਰ ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਰਾਣਾ, ਚਰਨਪ੍ਰੀਤ ਸਿੰਘ ਲਾਡੀ, ਸੰਦੀਪ ਸ਼ਰਮਾ, ਡਾ. ਅਵਤਾਰ ਸਿੰਘ, ਡਾ. ਲਖਵਿੰਦਰ ਕੁਮਾਰ, ਉਂਕਾਰ ਸਿੰਘ ਕੰਵਰ, ਡਾ. ਹਰਪ੍ਰੀਤ ਰਾਓ, ਹੈਪੀ ਸਾਧੋਵਾਲ, ਰੋਕੀ ਮੋਇਲਾ, ਸ਼ਿੰਦਾ ਗੋਲੀਆਂ, ਪ੍ਰੀਤ ਪਾਰੋਵਾਲ, ਪ੍ਰੋ. ਬਿੱਕਰ ਸਿੰਘ, ਹਰਦੇਵ ਰਾਏ, ਉਂਕਾਰ ਸਿੰਘ ਚਾਹਲਪੁਰੀ, ਪੀ. ਐੱਲ. ਸੂਦ, ਡਾ. ਹਰਬੰਸ ਲਾਲ, ਲਖਵਿੰਦਰ ਲੱਖਾ, ਮੋਹਣ ਸਿੰਘ, ਅਸ਼ਵਨੀ ਰਾਣਾ ਤੇ ਹੋਰ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਤਾਰਾਗੜ੍ਹ ਬੀ. ਐਸ. ਐਨ. ਐਲ. ਟਾਵਰ ਦਾ ਆਨਲਾਈਨ ਮਾਧਿਅਮ ਰਾਹੀਂ ਉਦਘਾਟਨ <br/> ਅਗਲੀ ਖ਼ਬਰ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਾਲਜ ਵਿਚ ਯਾਦਗਾਰੀ ਸਮਾਗਮ <br/>
Ad Position 24