ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਡਾ. ਬੀ.ਆਰ. ਅੰਬੇਡਕਰ ਮਿਸ਼ਨ ਟਰੱਸਟ ਗੜ੍ਹਸ਼ੰਕਰ ਵੱਲੋਂ ਡਾ. ਬੀ.ਆਰ. ਅੰਬੇਡਕਰ ਭਵਨ ਨੇੜੇ ਖ਼ਾਨਪੁਰ ਗੇਟ ਨੰਗਲ ਰੋਡ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਪ੍ਰਧਾਨ ਡਾ. ਅਵਤਾਰ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦੌਰਾਨ ਡਾ. ਨਿਰਮਲ ਕੁਮਾਰ ਮੈਡੀਕਲ ਸਪੈਸ਼ਲਿਸਟ ਐੱਸ.ਐੱਮ.ਓ. ਕਮਿਊਨਿਟੀ ਹੈਲਥ ਸੈਂਟਰ ਬੀਣੇਵਾਲ ਨੇ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | ਟਰੱਸਟ ਪ੍ਰਧਾਨ ਡਾ. ਅਵਤਾਰ ਸਿੰਘ ਨੇ ਮਰੀਜ਼ਾਂ ਨੂੰ ਸਰਦੀਆਂ ਦੇ ਮੌਸਮ ਤੋਂ ਬਚਾਓ ਲਈ ਜਾਗਰੂਕ ਕੀਤਾ | ਇਸ ਮੌਕੇ ਪੀ.ਐੱਲ. ਸੂਦ, ਲੈਕਚਰਾਰ ਨਰੇਸ਼ ਕੁਮਾਰ, ਪਿ੍ੰਸੀਪਲ ਸਤਨਾਮ ਸਿੰਘ, ਜਸਵਿੰਦਰ ਸਿੰਘ, ਰਜਿੰਦਰ ਸਿੰਘ, ਸ਼ਾਮ ਲਾਲ ਖ਼ਾਨਪੁਰ ਤੇ ਹੋਰ ਹਾਜ਼ਰ ਹੋਏ |