28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਯਾਦਗਾਰੀ ਹੋ ਨਿੱਬੜੀ ਦੂਨ ਸਕੂਲ ਕਰਾੜਵਾਲਾ ਦੀ ਸਾਲਾਨਾ ਅਥਲੈਟਿਕ ਮੀਟ

Ad Position 21
No active advertisement
ਅਜੀਤ ਡੈਸਕ 24-11-2025

ਚਾਉਕੇ, 23 ਨਵੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ ਵਿਖੇ ਦੋ ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦੂਜੇ ਦਿਨ ਪੂਰੇ ਜੋਸ਼ੋ ਖਰੋਸ਼ ਨਾਲ ਸੰਪੰਨ ਹੋਈ। ਸਕੂਲ ਦੇ ਚਾਰ ਹਾਊਸ ਕਲਪਨਾ ਚਾਵਲਾ, ਰਵਿੰਦਰ ਨਾਥ ਟੈਗੋਰ, ਮਦਰ ਟੈਰੇਸਾ ਅਤੇ ਸੀ. ਵੀ. ਰਮਨ ਵਿਚਕਾਰ ਹੋਏ ਖੇਡ ਮੁਕਾਬਲਿਆਂ ਵਿਚ ਸਕੂਲੀ ਵਿਦਿਆਰਥੀਆਂ ਨੇ ਵਧ ਚੜ ਕੇ ਭਾਗ ਲਿਆ। ਇਸ ਤੋਂ ਇਲਾਵਾ ਵੱਖ-ਵੱਖ ਉਮਰ ਗਰੁੱਪ ਵਿਚਕਾਰ ਵੀ ਮੁਕਾਬਲੇ ਕਰਵਾਏ ਗਏ ਜਿਵੇਂ ਕਿ 100 ਮੀਟਰ, 200 ਮੀਟਰ, 400 ਮੀਟਰ, 800 ਮੀਟਰ, ਲੰਮੀ ਛਾਲ, ਜੈਵਲਿਨ ਥਰੋ, ਬੋਰੀ ਰੇਸ, ਸ਼ਾਟ ਪੁੱਟ, ਡਿਸਕਸ ਥਰੋ, ਬੁੱਕ ਬੈਲੰਸ ਆਦਿ ਮੁਕਾਬਲੇ ਕਰਵਾਏ ਗਏੇ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਮਨਵੀਰ ਸਿੰਘ (ਇਨਕਮ ਟੈਕਸ ਅਫ਼ਸਰ, ਮੁਕਤਸਰ), ਸਕੂਲ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ, ਸਕੂਲ ਪ੍ਰਿੰਸੀਪਲ ਨੀਤੀਸ਼ ਸੋਢੀ ਅਤੇ ਵਾਈਸ ਪ੍ਰਿੰਸੀਪਲ ਮਨਪ੍ਰੀਤ ਸਿੰਘ ਬਰਾੜ ਵਲੋਂ ਟਰਾਫ਼ੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ ਨੇ ਖਿਡਾਰੀਆਂ ਨੂੰ ਮੁਬਾਰਕ ਦਿੰਦੇ ਹੋਏ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਵੀ ਪੜ੍ਹਾਈ ਦੇ ਨਾਲ-ਨਾਲ ਹੋਣੀਆਂ ਜ਼ਰੂਰੀ ਹਨ। ਖੇਡਾਂ ਮਨੁੱਖ ਲਈ ਉਸ ਤਰ੍ਹਾਂ ਹੀ ਜ਼ਰੂਰੀ ਹਨ, ਜਿਸ ਤਰ੍ਹਾਂ ਮਨੁੱਖ ਲਈ ਹਵਾ ਅਤੇ ਪਾਣੀ। ਖੇਡਾਂ ਮਨੁੱਖ ਦੇ ਸਰਬਪੱਖੀ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਲਾਨਾ ਖੇਡਾਂ 'ਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ। ਚਾਰੇ ਹਾਊਸ 'ਚੋਂ ਮਦਰ ਟੈਰੇਸਾ ਹਾਊਸ ਨੂੰ ਬੈੱਸਟ ਹਾਊਸ ਘੋਸ਼ਿਤ ਕੀਤਾ ਗਿਆ। ਸਮਾਗਮ ਦੇ ਆਖ਼ਰ 'ਚ ਪੰਜਾਬੀ ਭੰਗੜਾ ਪੇਸ਼ ਕੀਤਾ ਗਿਆ ਅਤੇ ਸਕੂਲ ਚੇਅਰਪਰਸਨ ਡਾ. ਚਰਨਜੀਤ ਕੌਰ ਢਿੱਲੋਂ ਵਲੋਂ ਪੁੱਜੇ ਹੋਏ ਮੁੱਖ ਮਹਿਮਾਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ।

 

 

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ <br/> ਅਗਲੀ ਖ਼ਬਰ ਸੀਸੂ ਦੌਰੇ ਦੌਰਾਨ ਉਦਯੋਗ ਮੰਤਰੀ ਅਰੋੜਾ ਵਲੋਂ ਉਦਯੋਗ ਦੀ ਬਿਹਤਰੀ ਲਈ ਵੱਡੇ ਐਲਾਨ
Ad Position 24