28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਯਤਨ ਜੁਟਾਉਣੇ ਜ਼ਰੂਰੀ- ਗਿਰੀ ਮਹਾਰਾਜ

ਮਾਨਸਾ, 28 ਸਤੰਬਰ (ਸੱਭਿ. ਪ੍ਰਤੀ.)

Ad Position 21
No active advertisement
ਅਜੀਤ ਡੈਸਕ 29-09-2026
ਮਾਨਸਾ, 28 ਸਤੰਬਰ (ਸੱਭਿ.ਪ੍ਰਤੀ.)- ਸਥਾਨਕ ਜੈ ਮਾਂ ਮੰਦਰ ਵਿਖੇ ਸ਼ਕਤੀ ਕੀਰਤਨ ਅਤੇ ਮਹਿਲਾ ਸਤਿਸੰਗ ਮੰਡਲ ਵਲੋਂ ਕਰਵਾਈ ਜਾ ਰਹੀ ਸ੍ਰੀ ਦੇਵੀ ਭਾਗਵਤ ਮਹਾਪੁਰਾਣ ਕਥਾ ਦੇ ਦੂਜੇ ਦਿਨ ਸਾਧਵੀ ਨਿਸਕੰਪ ਚੇਤਨਾ ਗਿਰੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਲੋਕਾਂ ਨੂੰ ਯਤਨ ਜੁਟਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਉਮੈ ਦਾ ਤਿਆਗ ਕਰ ਕੇ ਨੈਤਿਕ ਭਾਵਨਾਵਾਂ ਨਾਲ ਸਮਾਜ ਭਲਾਈ ਕਾਰਜ ਕਰਨੇ ਚਾਹੀਦੇ ਹਨ। ਇਸ ਦੌਰਾਨ ਜੋਤੀ ਪ੍ਰਚੰਡ ਅਮਰਨਾਥ ਗਰਗ ਪ੍ਰਧਾਨ ਮਾਤਾ ਮਾਈਸਰਖਾਨਾ ਪੈਦਲ ਯਾਤਰਾ ਮਾਨਸਾ ਤੇ ਵਿਸ਼ਾਲ ਗਰਗ ਨੇ ਕੀਤੀ ਜਦਕਿ ਦੇਵੀ ਭਾਗਵਤ ਪੂਜਾ ਰੀਟਾ ਰਾਣੀ ਤੋਂ ਪੰਡਿਤ ਨਵਰਾਜ ਸ਼ਾਸਤਰੀ ਵਲੋਂ ਵਿਧੀ ਪੂਰਵਕ ਕਰਵਾਈ ਗਈ। ਇਸ ਮੌਕੇ ਬਿੰਦਰਪਾਲ ਗਰਗ, ਰਾਜ ਮਿੱਤਲ, ਭਗਵਾਨ ਦਾਸ, ਦੀਪਕ ਗਰਗ, ਹਰੀ ਓਮ ਸ਼ਰਮਾ, ਤਰਸੇਮ ਚੰਦ, ਨਿਤਿਨ ਖੂੰਗਰ, ਕ੍ਰਿਸ਼ਨ ਮਦਾਨ, ਲਕਸ਼ ਬਾਂਸਲ, ਸੰਨੀ ਗੋਇਲ ਆਦਿ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ’ਚ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਤੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਵੋਟਰਾਂ ਦਾ ਚੋਣ ਪ੍ਰਣਾਲੀ ’ ਤੇ ਭਰ... ਅਗਲੀ ਖ਼ਬਰ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਪੰਜਾਬ ਦੀ ਹਾਲਤ ਬਦਤਰ ਹੋਈ- ਔਲਖ
Ad Position 24