29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਓਕਡੇਲ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 24-11-2025
ਬੁੱਲ੍ਹੋਵਾਲ 23 ਨਵੰਬਰ (ਲੁਗਾਣਾ)-ਟਾਂਡਾ ਰੋਡ 'ਤੇ ਸਥਿਤ ਸੀ.ਬੀ.ਐਸ.ਈ ਮਾਨਤਾ ਪ੍ਰਾਪਤ ਓਕਡੇਲ ਸੀਨੀਅਰ ਸੈਕੰਡਰੀ ਸਕੂਲ ਬੁੱਲ੍ਹੋਵਾਲ ਦਾ ਸਲਾਨਾ ਸਮਾਗਮ ਪਿ੍ੰਸੀ. ਯਾਸਮੀਨ ਸੈਣੀ ਦੀ ਅਗਵਾਈ ਹੇਠ ਬਹੁਤ ਧੂਮਧਾਮ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ | ਇਸ ਦੌਰਾਨ ਸਕੂਲ ਦੀ ਮੁੱਖ ਪ੍ਰਬੰਧਕ ਮੈਡਮ ਹਰਿੰਦਰ ਸੈਣੀ, ਡਾਇਰੈਕਟਰ ਐਡ. ਰਾਜੀਵ ਇੰਦਰ ਮੋਹਣ ਸੈਣੀ, ਮੈਨੇਜਰ ਇੰਜੀ.ਰਾਹੁਲ ਸੈਣੀ, ਸਕੂਲ ਸਲਾਹਕਾਰ ਤੇਜਿੰਦਰ ਸਿੰਘ ਬੱਬੀ ਅਤੇ ਵਿਦਿਆਰਥੀਆਂ ਦੇ ਮਾਪੇ ਵਿਸ਼ੇਸ਼ ਤੌਰ'ਤੇ ਹਾਜ਼ਰ ਰਹੇ | ਸਮਾਗਮ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਅਤੇ ਪਾਠ ਨਾਲ ਹੋਈ | ਉਪਰੰਤ ਦਰਸ਼ਕਾਂ ਦਾ ਸਵਾਗਤ ਵੈਲਕਮ ਡਾਂਸ ਨਾਲ ਕੀਤਾ ਗਿਆ, ਜਿਸਨੁੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ | ਇਸ ਦੌਰਾਨ ਕਿੰਡਰਗਾਰਟਨ ਦੇ ਬੱਚਿਆਂ ਨੇ ਗਿੱਧਾ, ਛੱਤਰੀ ਡਾਂਸ, ਰੌਕ ਐਂਡ ਰੋਲ ਅਤੇ ਰੈਟਰੋ ਡਾਂਸ ਦੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ | ਪ੍ਰੋਗਰਾਮ ਦੇ ਮੱਧ ਵਿਚ ਇੱਕ ਲੇਜ਼ੀ ਟੈਕਨੋ ਡਾਂਸ, ਕੋਰੀਅਨ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਕੋਰੀਅਨ ਡਾਂਸ ਪੇਸ਼ ਕੀਤਾ ਗਿਆ | ਹੈਲਦੀ ਬਾਈਟਸ ਵਿੱਚ ਸਿਹਤਮੰਦ ਭੋਜਨ ਅਤੇ ਫਾਸਟ ਫੂਡ ਸੰਬਧੀ 'ਤੇ ਵੀ ਇੱਕ ਪੇਸ਼ਕਾਰੀ ਪੇਸ਼ ਕੀਤੀ ਗਈ | ਇਸ ਤੋਂ ਇਲਾਵਾ, ਬੱਚਿਆਂ ਨੇ ਆਪਣੇ ਫਿਊਜ਼ਨ ਡਾਂਸ, ਕਬਾਇਲੀ ਨਾਚ, ਘੂਮਰ ਅਤੇ ਖਲੀਬਲੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ | ਸਾਲਾਨਾ ਸਮਾਗਮ ਦੀਆਂ ਮੁੱਖ ਪੇਸ਼ਕਾਰੀਆਂ ਵਿੱਚ ਥੰਡਰ ਆਫ਼ ਡਮਰੂ, ਕੱਥਕਕਲੀ, ਕੋਰੀਅਨ ਨਾਚ ਅਤੇ ਭੰਗੜਾ ਸ਼ਾਮਲ ਸਨ | ਸਮਾਪਤੀ ਸਮਾਰੋਹ ਦੌਰਾਨ ਰਾਸ਼ਟਰੀ ਗੀਤ ਨਾਲ ਸਮਾਰੋਹ ਦਾ ਅੰਤ ਹੋਇਆ | ਅੰਤ ਵਿਚ ਮੈਡਮ ਹਰਿੰਦਰ ਸੈਣੀ ਨੇ ਸਕੂਲ ਦੀਆਂ ਸਿੱਖਿਅਕ, ਖੇਡਾਂ, ਕਲਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਬਾਰੇ ਹਾਜ਼ਰ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਦੱਸਿਆ ਕਿ ਸਕੂਲ ਦੇ ਬੱਚੇ ਦੇਸ਼ ਅਤੇ ਵਿਦੇਸ਼ ਪੱਧਰ 'ਤੇ ਸਕੂਲ ਦਾ ਨਾਮ ਰੌਸ਼ਨ ਕਰ ਰਹੇ ਹਨ ਜੋ ਸਾਡੇ ਸਾਰਿਆਂ ਲਈ, ਜਿਲ੍ਹਾ ਹੁਸ਼ਿਆਰਪੁਰ ਤੇ ਸੂਬਾ ਪੰਜਾਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ ਸੰਜੀਵਨੀ ਸ਼ਰਨਮ 'ਚ ਸਵ. ਰਾਜ ਰਾਣੀ ਮਿੱਤਲ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਖਡਿਆਲਾ ਸੈਣੀਆਂ ਸਕੂਲ ਦੇ ਵਿਦਿਆਰਥੀ ਮੁਕਾਬਲਿਆਂ 'ਚ ਜੇਤੂ <br/>
Ad Position 24