ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਗਰੁੱਪ ਵੱਲੋਂ ਸੰਜੀਵਨੀ ਸ਼ਰਨਮ 'ਚ ਸਵ. ਰਾਜ ਰਾਣੀ ਮਿੱਤਲ ਦੀ ਯਾਦ 'ਚ ਭਗਤੀ ਭਾਵ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਰਵਾਈ ਗਈ ਭਜਨ ਸੰਧਿਆ 'ਚ ਸੋਨਾਲੀਕਾ ਗਰੁੱਪ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ ਨੇ ਆਪਣੀ ਧਰਮ ਪਤਨੀ ਸੰਗੀਤਾ ਮਿੱਤਲ ਸਮੇਤ ਪਹੁੰਚ ਕੇ ਆਪਣੀ ਮਾਤਾ ਸਵ. ਰਾਜ ਰਾਣੀ ਨੂੰ ਸ਼ਰਧਾਂਜਲੀ ਦਿੱਤੀ | ਇਸ ਦੌਰਾਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਉਨ੍ਹਾਂ ਦੇ ਪਿਤਾ ਅਜੈ ਜੈਨ ਨੇ ਵੀ ਸ਼ਰਧਾਂਜਲੀ ਦਿੱਤੀ | ਇਸ ਦੌਰਾਨ ਸਵ. ਰਾਜ ਰਾਣੀ ਦਾ ਪੋਤਰਾ ਸੋਨਾਲੀਕਾ ਗਰੁੱਪ ਦੇ ਐਗਜੇਕਟਿਵ ਡਾਇਰੈਕਟਰ ਸੁਸ਼ਾਂਤ ਸਾਗਰ ਮਿੱਤਲ , ਆਕਾਸ਼ਾਂ ਮਿੱਤਲ, ਪੜਪੋਤੀ ਨੀਲ-ਮਾਇਲਾ, ਡਾਇਰੈਕਟਰ ਅਜੇ ਸਾਗਵਾਨ, ਤਰੁਨ ਮਹੇਸ਼ਵਰੀ ਦੇ ਇਲਾਵਾ ਮਿੱਤਲ ਪਰਿਵਾਰ ਦੇ ਪਰਿਵਾਰਿਕ ਮੈਂਬਰ ਵੀ ਹਾਜ਼ਰ ਹੋਏ | ਇਸ ਦੌਰਾਨ ਅੰਮਿ੍ਤ ਸਾਗਰ ਮਿੱਤਲ ਨੇ ਮਾਂ ਨੂੰ ਸਮਰਪਿਤ ਇਕ ਗੀਤ ਦੀਆਂ ਲਾਈਨਾਂ ਸੁਣਾ ਕੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ | ਉਨ੍ਹਾਂ ਕਿਹਾ ਕਿ ਦੁਨੀਆ ਦੇ ਜਿਨ੍ਹੇ ਵੀ ਰਿਸ਼ਤੇ ਹਨ ਸਾਰਿਆਂ ਵਿਚ ਕੋਈ ਨਾ ਕੋਈ ਜ਼ਰੂਰਤਾਂ ਅਤੇ ਸਵਾਰਥ ਹੁੰਦਾ ਹੈ ਪਰੰਤੂ ਇਕ ਮਾਂ ਦਾ ਹੀ ਰਿਸ਼ਤਾ ਨਿਸਵਾਰਥ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਾਂ ਦੇ ਰਿਸ਼ਤੇ ਦਾ ਸਨਮਾਨ ਕਰਨਾ ਚਾਹੀਦਾ ਹੈ | ਸੰਗੀਤਾ ਮਿੱਤਲ ਨੇ ਵੀ ਮਾਤਾ ਜੀ ਨਾ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਨੂੰ ਹ ਨਹੀਂ ਬਲਕਿ ਬੇਟੀ ਮੰਨਦੇ ਸਨ | ਭਗਤੀ ਭਾਵ ਵਿਚ ਸਪਰਿਊਚਲ ਮਿਉਜਕ ਬੈਂਕ ਇਮਮਾਟਰਲ ਦੀ ਗਾਇਕੀ ਅਤੇ ਸੁਰ ਸੰਗੀਤ ਟੀਮ ਦੇ ਮੈਂਬਰਾਂ ਵਾਨਿਆ ਪਰਮ ਚੰਦੇਲ ਨੇ ਭਜਨ ਗਾਏ |