29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਐੱਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ ਦੇ ਵਿਦਿਆਰਥੀਆਂ ਵਲੋਂ ਰਾਸ਼ਟਰਪਤੀ ਭਵਨ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 24-11-2025
ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਐੱਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਦਾ ਵਿੱਦਿਅਕ ਦੌਰਾ ਕੀਤਾ ਗਿਆ | ਵਿਦਿਆਰਥੀਆਂ ਦੀ ਇਸ ਯਾਤਰਾ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੀ ਰਾਜਨੀਤਿਕ ਅਤੇ ਲੋਕਤੰਤਰਿਕ ਵਿਵਸਥਾ, ਸੰਵਿਧਾਨਿਕ ਪ੍ਰਣਾਲੀ, ਵਾਸਤੂ ਕਲਾ, ਇਤਿਹਾਸ, ਸੈਨਿਕ ਅਨੁਸ਼ਾਸਨ ਅਤੇ ਪ੍ਰਸ਼ਾਸਨਿਕ ਕੇਂਦਰ ਬਾਰੇ ਪ੍ਰਤੱਖ ਜਾਣਕਾਰੀ ਦੇਣਾ ਸੀ | ਇਸ ਵਿੱਦਿਅਕ ਦੌਰੇ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਮਾਨਸੀ ਤਿਆਗੀ, ਕੋਆਰਡੀਨੇਟਰ, ਅਧਿਆਪਕ ਅਤੇ ਸਕੂਲ ਦੇ 60 ਵਿਦਿਆਰਥੀ ਸ਼ਾਮਿਲ ਹੋਏ | ਸਕੂਲ ਤੋਂ ਬੱਸ ਰਾਹੀਂ ਦਿੱਲੀ ਲਈ ਰਵਾਨਾ ਹੋਏ ਵਿਦਿਆਰਥੀਆਂ ਨੇ ਰਾਸ਼ਟਰਪਤੀ ਭਵਨ ਅਤੇ ਰਾਸ਼ਟਰੀ ਸੰਗ੍ਰਹਾਲਾ ਦਾ ਦੌਰਾ ਕੀਤਾ | ਉਨ੍ਹਾਂ ਰਾਸ਼ਟਰਪਤੀ ਭਵਨ ਦੇ ਅਗਰਭਾਗ, ਸਮਾਰੋਹਕ ਹਾਲ, ਦਰਬਾਰ ਹਾਲ ਅਤੇ ਅਸ਼ੋਕ ਹਾਲ ਤੋਂ ਪ੍ਰੇਰਨਾ ਲੈਂਦਿਆਂ ਇਸਦੇ ਮਹੱਤਵ ਨੂੰ ਸਮਝਿਆ | ਰਾਸ਼ਟਰਪਤੀ ਭਵਨ ਵਿਖੇ ਵਿਦਿਆਰਥੀਆਂ ਨੇ ਰਾਸ਼ਟਰੀ ਸ਼ਹਾਦਤ, ਲੋਕਤੰਤਰ ਪ੍ਰਣਾਲੀ ਅਤੇ ਭਾਰਤ ਦੀ ਅਮੀਰ ਵਿਰਾਸਤ ਬਾਰੇ ਜਾਣਕਾਰੀ ਹਾਸਿਲ ਕੀਤੀ | ਅਗਰਭਾਗ ਭਾਰਤ ਦੀ ਸੈਨਿਕ ਸ਼ਕਤੀ, ਅਨੁਸ਼ਾਸਨ ਅਤੇ ਰਾਸ਼ਟਰੀ ਗਰਿਮਾ ਦਾ ਪ੍ਰਤੀਕ ਹੈ | ਸਮਾਰੋਹਕ ਹਾਲ ਵਿਖੇ ਵਿਦਿਆਰਥੀਆਂ ਨੇ ਭਾਰਤੀ ਪ੍ਰਸ਼ਾਸਨਿਕ ਪ੍ਰਣਾਲੀ, ਰਾਸ਼ਟਰੀ ਰਸਮ-ਰਿਵਾਜ, ਸਰਕਾਰੀ ਕਾਰਜ ਸ਼ੈਲੀ, ਦਰਬਾਰ ਅਤੇ ਅਸ਼ੋਕਾ ਹਾਲ ਵਿਖੇ ਉਨ੍ਹਾਂ ਨੇ ਵੱਡੀਆਂ ਮੂਰਤੀਆਂ, ਕਲਾਕ੍ਰਿਤੀਆਂ ਅਤੇ ਇਸ ਦੀ ਵਾਸਤੂ ਕਲਾ ਬਾਰੇ ਜਾਣਕਾਰੀ ਹਾਸਿਲ ਕੀਤੀ | ਮੁੱਖ ਅਧਿਆਪਕ ਮਾਨਸੀ ਤਿਆਗੀ ਨੇ ਦੱਸਿਆ ਕਿ ਇਸ ਸਿੱਖਿਆਦਾਇਕ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਭਾਰਤ ਦੇਸ਼ ਦੀ ਸੰਸਕ੍ਰਿਤਕ ਵਿਰਾਸਤ ਤੇ ਰਾਸ਼ਟਰੀ ਸ਼ਾਨ ਨੂੰ ਸਮਝਿਆ, ਉਨ੍ਹਾਂ ਦੇ ਅੰਦਰ ਅਨੁਸ਼ਾਸਨ ਦੀ ਭਾਵਨਾ, ਸਹਿਣਸ਼ੀਲਤਾ ਅਤੇ ਕੁਰਬਾਨੀ ਦਾ ਜਜ਼ਬਾ ਆਦਿ ਨੈਤਿਕ ਗੁਣਾਂ ਦਾ ਪ੍ਰਵੇਸ਼ ਹੋਇਆ | ਵਿਦਿਆਰਥੀਆਂ ਨੇ ਇਸ ਯਾਤਰਾ ਤੋਂ ਪ੍ਰੇਰਨਾ ਲੈਂਦਿਆਂ ਆਪਣੇ ਭਵਿੱਖ ਨੂੰ ਲੈ ਕੇ ਉੱਚੇ ਸੁਫ਼ਨੇ ਬੁਣੇ | ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੂੰਬਲਾ, ਡਾਇਰੈਕਟਰ ਸੁਮਿਤ ਚੌਧਰੀ ਦਾ ਧੰਨਵਾਦ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਭਵਿੱਖ ਵਿਚ ਅਜਿਹੇ ਵਿੱਦਿਅਕ ਦੌਰਿਆਂ ਦਾ ਆਯੋਜਨ ਕਰਨ ਦੀ ਵੀ ਮੰਗ ਰੱਖੀ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਤਰ-ਸਕੂਲ ਮੁਕਾਬਲੇ <br/> ਅਗਲੀ ਖ਼ਬਰ ਲੋਕ ਲਹਿਰ ਪਾਰਟੀ ਵਲੋਂ ਦੂਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>
Ad Position 24