29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਖ਼ਾਲਸਾ ਕਾਲਜ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਤਰ-ਸਕੂਲ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 24-11-2025
ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਿ੍ੰਸੀਪਲ ਡਾ. ਅਮਨਦੀਪ ਹੀਰਾ ਦੀ ਅਗਵਾਈ ਹੇਠ ਪਹਿਲਾ ਅੰਤਰ ਸਕੂਲ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਤਿੰਨ ਦਰਜਨ ਦੇ ਕਰੀਬ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਅੰਤਰ ਸਕੂਲ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਸਮਾਜ ਸੇਵੀ ਐਡਵੋਕੇਟ ਹਰਪ੍ਰੀਤ ਸਿੰਘ ਵਾਲੀਆਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਵਿਸ਼ੇਸ਼ ਮਹਿਮਾਨ ਵਜੋਂ ਗਿਆਨੀ ਬਲਵੀਰ ਸਿੰਘ ਚੰਗਿਆੜਾ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਨੇ ਸ਼ਿਰਕਤ ਕੀਤੀ | ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ, ਕੋਆਰਡੀਨੇਟਰ ਡਾ. ਮਨਬੀਰ ਕੌਰ, ਸਵਾਗਤੀ ਕਮੇਟੀ ਨੇ ਮੁੱਖ ਮਹਿਮਾਨ ਐਡਵੋਕੇਟ ਹਰਪ੍ਰੀਤ ਸਿੰਘ ਵਾਲੀਆ ਤੇ ਵਿਸ਼ੇਸ਼ ਮਹਿਮਾਨ ਗਿਆਨੀ ਬਲਵੀਰ ਸਿੰਘ ਚੰਗਿਆੜਾ ਦਾ ਪੌਦੇ ਦੇ ਕੇ ਰਸਮੀ ਸਵਾਗਤ ਕੀਤਾ | ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁਕਾਬਲੇ ਵਿਚ 28 ਸਕੂਲਾਂ ਦੇ 300 ਤੋਂ ਵਧੇਰੇ ਵਿਦਿਆਰਥੀ ਭਾਗ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿਚ ਅੱਗੇ ਵਧਣ ਦੀ ਸੋਚ ਪੈਦਾ ਹੁੰਦੀ ਹੈ ਤੇ ਮੁਕਾਬਲਿਆਂ ਦਾ ਹਿੱਸਾ ਬਣਨ ਵਾਲੇ ਵਿਦਿਆਰਥੀ ਭਵਿੱਖ ਵਿਚ ਹਰ ਮੁਕਾਮ ਨੂੰ ਹਾਸਿਲ ਕਰਨ ਲਈ ਤਿਆਰ ਰਹਿੰਦੇ ਹਨ | ਮੁੱਖ ਮਹਿਮਾਨ ਐਡਵੋਕੇਟ ਹਰਪ੍ਰੀਤ ਸਿੰਘ ਵਾਲੀਆ ਤਰਫ਼ੋਂ ਵਿਸ਼ੇਸ਼ ਮਹਿਮਾਨ ਗਿਆਨੀ ਬਲਵੀਰ ਸਿੰਘ ਚੰਗਿਆੜਾ ਨੇ ਸੰਬੋਧਨ ਕਰਦਿਆਂ ਮੁਕਾਬਲੇ ਦਾ ਹਿੱਸਾ ਬਣਨ ਆਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਾਲਜ ਵਿਚ ਸਿੱਖਿਆ ਦੇ ਪਸਾਰ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ | ਕਾਲਜ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਮੁਕਾਬਲਿਆਂ ਦੀ ਸ਼ੁਰੂ ਕੀਤੀ ਤੇ ਮੁਕਾਬਲਿਆਂ ਵਿਚ ਦੋਆਬਾ ਪਬਲਿਕ ਸਕੂਲ ਪਾਰੋਵਾਲ, ਗੁਰਸੇਵਾ ਮਿਸ਼ਨ ਸਕੂਲ ਪਨਾਮ, ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਮਾਹਿਲਪੁਰ, ਮਾਨਵ ਪਬਲਿਕ ਸਕੂਲ ਗੜ੍ਹਸ਼ੰਕਰ, ਸੈਕਰਡ ਸਟੈਨਫਰਡ ਸਕੂਲ ਡਘਾਮ, ਐਸ.ਬੀ.ਐਚ.ਐਸ. ਖ਼ਾਲਸਾ ਹਾਈ ਸਕੂਲ ਕਾਲੇਵਾਲ ਲੱਲੀਆਂ, ਸਰਕਾਰੀ ਹਾਈ ਸਕਲ ਪੋਸੀ, ਐੱਸ.ਡੀ. ਪਬਲਿਕ ਸਕੂਲ ਗੜ੍ਹਸ਼ੰਕਰ, ਆਨੰਦ ਨਿਕੇਤਨ ਸਕੂਲ ਭੰਮੀਆਂ, ਐੱਮ.ਬੀ.ਜੀ. ਗਰਲਜ਼ ਸਕੂਲ ਮਨਸੋਵਾਲ, ਐੱਨ.ਕੇ.ਸੀ. ਪਬਲਿਕ ਸਕੂਲ ਸਤਨੌਰ, ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀਹੜਾਂ, ਸੀਨੀਅਰ ਸੈਕੰਡਰੀ ਸਕੂਲ ਮਜਾਰਾ ਡੀਂਗਰੀਆਂ, ਐੱਨ.ਐੱਸ.ਐੱਮ. ਪਬਲਿਕ ਸਕੂਲ ਅਚਲਪੁਰ, ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ, ਐੱਸ.ਜੀ.ਜੀ.ਐੱਸ. ਖ਼ਾਲਸਾ ਸੈਕੰਡਰੀ ਸਕੂਲ ਮਾਹਿਲਪੁਰ, ਸੀਨੀਅਰ ਸੈਕੰਡਰੀ ਸਕੂਲ ਸੜੋਆ, ਐੱਸ.ਬੀ.ਐੱਸ. ਮਾਡਲ ਸਕੂਲ ਸਦਰਪੁਰ ਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਗੀਤ/ਗਜ਼ਲ, ਲੋਕ ਗੀਤ, ਕਾਵਿ-ਉਚਾਰਨ, ਭਾਸ਼ਣ ਪ੍ਰਤੀਯੋਗਤਾ, ਦਸਤਾਰ ਸਜਾਉਣ, ਪੋਸਟ ਮੇਕਿੰਗ, ਰੰਗੋਲੀ, ਕਵਿਜ਼, ਲੇਖ ਰਚਨਾ, ਮਮਿਕਰੀ, ਸੁੰਦਰ ਪੁਸ਼ਾਕ, ਸਲੋਗਨ ਰਾਈਟਿੰਗ, ਸਾਇੰਸ ਮਾਡਲ, ਬਿਜ਼ਨਸ ਮਾਡਲ ਤੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਮਾਡਲ ਵਿਚ ਹਿੱਸਾ ਲਿਆ | ਮੁਕਾਬਲਿਆਂ ਵਿਚ ਦੋਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਨੇ ਪਹਿਲਾ ਸਥਾਨ ਹਾਸਿਲ ਕਰਕੇ ਓਵਰਆਲ ਟਰਾਫ਼ੀ ਜਿੱਤੀ | ਸੰਤ ਬਾਬਾ ਹਰੀ ਸਿੰਘ ਮਾਡਲ ਸਕੂਲ ਮਾਹਿਲਪੁਰ ਦੂਜੇ ਅਤੇ ਐੱਸ.ਜੀ.ਜੀ.ਐੱਸ. ਖ਼ਾਲਸਾ ਸਕੂਲ ਮਾਹਿਲਪੁਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਲੱਧੇਵਾਲ ਨੇ ਤੀਜਾ ਸਥਾਨ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਕੱਲ੍ਹ ਦਿੱਲੀ ਰੈਲੀ 'ਚ ਸ਼ਮੂਲੀਅਤ ਦਾ ਐਲਾਨ <br/> ਅਗਲੀ ਖ਼ਬਰ ਐੱਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ ਦੇ ਵਿਦਿਆਰਥੀਆਂ ਵਲੋਂ ਰਾਸ਼ਟਰਪਤੀ ਭਵਨ ਦਾ ਦੌਰਾ <br/>
Ad Position 24