29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਕੱਲ੍ਹ ਦਿੱਲੀ ਰੈਲੀ 'ਚ ਸ਼ਮੂਲੀਅਤ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 24-11-2025
ਹੁਸ਼ਿਆਰਪੁਰ, 23 ਨਵੰਬਰ (ਬਲਜਿੰਦਰਪਾਲ ਸਿੰਘ)-ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ (ਪੀ.ਪੀ.ਪੀ.ਐੱਫ਼.) ਵੱਲੋਂ ਸੂਬਾਈ ਫੈਸਲੇ ਤਹਿਤ ਐੱਨ.ਐੱਮ.ਓ.ਪੀ.ਐੱਸ. ਵੱਲੋਂ ਕੱਲ੍ਹ 25 ਨਵੰਬਰ ਨੂੰ ਦਿੱਲੀ ਦੇ ਰਾਮ-ਲੀਲ੍ਹਾ ਮੈਦਾਨ ਵਿਚ ਕੀਤੀ ਜਾਣ ਵਾਲੀ ਦੇਸ਼ ਪੱਧਰੀ ਰੈਲੀ ਦਾ ਸਮਰਥਨ ਕਰਦਿਆਂ ਰੈਲੀ ਵਿਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਫ਼ਰੰਟ ਦੇ ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ, ਦੋਆਬਾ ਜੋਨ ਦੇ ਕਨਵੀਨਰ ਇੰਦਰ ਸੁਖਦੀਪ ਸਿੰਘ ਓਢਰਾ, ਜ਼ਿਲ੍ਹਾ ਕਨਵੀਨਰ ਮਨਜੀਤ ਸਿੰਘ ਦਸੂਹਾ, ਜਨਰਲ ਸਕੱਤਰ ਬਲਜੀਤ ਸਿੰਘ ਮਹਿਮੋਵਾਲ, ਵਿੱਤ ਸਕੱਤਰ ਨੰਦ ਰਾਮ ਅਤੇ ਡੀ.ਟੀ.ਐੱਫ਼. ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਆਦਿ ਆਗੂਆਂ ਨੇ ਕਿਹਾ ਕਿ ਕੇਂਦਰੀ ਮੋਦੀ ਹਕੂਮਤ ਦੀ ਪੁਰਾਣੀ ਪੈਨਸ਼ਨ ਵੱਲ ਵਧਣ ਵਾਲੇ ਸੂਬਿਆਂ ਦੀ ਆਰਥਿਕ ਘੇਰਾਬੰਦੀ ਕਰਕੇ ਸੂਬਾ ਸਰਕਾਰਾਂ ਨੂੰ ਪੁਰਾਣੀ ਪੈਨਸ਼ਨ ਤੋਂ ਪਿੱਛੇ ਹਟਣ ਲਈ ਮਜਬੂਰ ਕਰਨ ਦੀ ਬਾਂਹ ਮਰੋੜਨ ਵਾਲੀ ਨੀਤੀ ਮੁਲਾਜ਼ਮਾਂ ਦੇ ਹੱਕਾਂ ਉੱਤੇ ਸਿੱਧਾ ਡਾਕਾ ਹੈ | ਇਸ ਮੌਕੇ ਰਮੇਸ਼ ਮਲਕੋਵਾਲ, ਪ੍ਰਵੀਨ ਸ਼ੇਰਪੁਰ, ਰਜਿੰਦਰ ਹੇਜਮਾਂ, ਬਲਜਿੰਦਰ ਸਹੋਤਾ ਅਤੇ ਜਸਮੀਤ ਸਿੰਘ ਮਠਾਰੂ ਆਦਿ ਨੇ ਕਿਹਾ ਕਿ ਭਾਵੇਂ ਕਿ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਅਤੇ ਦੇਸ਼ ਵਿਆਪੀ ਰੋਸ ਦੇ ਫਲਸਰੂਪ ਕੇਂਦਰ ਸਰਕਾਰ ਮੁਲਾਜ਼ਮਾਂ ਲਈ ਯੂ.ਪੀ.ਐੱਸ. ਸਕੀਮ ਲੈ ਕੇ ਆਈ ਹੈ ਪਰ ਉਸ ਨੂੰ ਵੀ ਮੁਲਾਜ਼ਮਾਂ ਦੀ ਵੱਡੀ ਗਿਣਤੀ ਨੇ ਨਕਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ 25 ਨਵੰਬਰ ਦੀ ਦਿੱਲੀ ਵਿਖੇ ਹੋਣ ਵਾਲੀ ਵਿਸ਼ਾਲ ਰੈਲੀ ਵਿਚ ਸ਼ਮੂਲੀਅਤ ਕਰੇਗਾ | ਇਸ ਮੌਕੇ ਅਸ਼ਨੀ ਕੁਮਾਰ, ਨਰੇਸ਼ ਕੁਮਾਰ, ਕਰਨੈਲ ਸਿੰਘ, ਅਜੇ ਕੁਮਾਰ, ਵਰਿੰਦਰ ਸੈਣੀ, ਰਾਕੇਸ਼ ਕੁਮਾਰ, ਬਲਕਾਰ ਸਿੰਘ, ਪ੍ਰਦੀਪ ਗੁਰੂ, ਸੰਦੀਪ ਲਾਂਬੜਾ, ਬਲਬੀਰ ਸਿੰਘ ਧਾਮੀ, ਸੰਜੀਵ ਕਲਸੀ, ਦਲਜੀਤ ਮੱਛਰੀਵਾਲ, ਨਿਰਮਲ ਸਿੰਘ, ਜਸਵਿੰਦਰ ਝਿੰਗੜ, ਰਮੇਸ਼ ਬੱਗਾ, ਵਿਕਾਸ ਅਰੋੜਾ ਅਤੇ ਦਲਜਿੰਦਰ ਜਲੋਟਾ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜੇ.ਐਸ.ਸੰਨਰਾਈਜ਼ ਪਬਲਿਕ ਸਕੂਲ ਬਿਸੋ ਚੱਕ ਦੇ ਬੱਚਿਆਂ ਨੂੰ ਯੋਗ ਦੇ ਗੁਰ ਸਿਖਾਏ <br/> ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੰਤਰ-ਸਕੂਲ ਮੁਕਾਬਲੇ <br/>
Ad Position 24