29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਜੇ.ਐਸ.ਸੰਨਰਾਈਜ਼ ਪਬਲਿਕ ਸਕੂਲ ਬਿਸੋ ਚੱਕ ਦੇ ਬੱਚਿਆਂ ਨੂੰ ਯੋਗ ਦੇ ਗੁਰ ਸਿਖਾਏ <br/>

Ad Position 21
No active advertisement
ਅਜੀਤ ਡੈਸਕ 24-11-2025
ਘੋਗਰਾ, 23 ਨਵੰਬਰ (ਆਰ. ਐੱਸ. ਸਲਾਰੀਆ)- ਜੇ.ਐੱਸ. ਸਨਰਾਈਜ਼ ਪਬਲਿਕ ਸਕੂਲ ਬਿੱਸੋਚੱਕ ਵਿਖੇ ਯੋਗਾ ਜਾਗਰੂਕ ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਮ. ਡੀ. ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੋਗਾ ਇੰਸਟਰਕਟਰ ਕਿ੍ਸ਼ਨਾ ਨਾਇਕ ਮੈਂਸੂਰ ਕਰਨਾਟਕਾ ਜੋ ਕਿ 2022 ਤੋਂ ਲਗਾਤਾਰ ਪੈਦਲ ਚੱਲਦੇ ਹੋਏ 24 ਸਟੇਟਾਂ ਵਿਚੋਂ ਹੁੰਦੇ ਹੋਏ, ਕਰੀਬ 27 ਹਜ਼ਾਰ ਕਿੱਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਸਾਡੇ ਸਕੂਲ ਪਹੁੰਚੇ ਹਨ | ਇਸ ਮੌਕੇ ਸ੍ਰੀ ਕਿ੍ਸ਼ਨਾ ਨਾਇਕ ਨੇ ਸਕੂਲੀ ਬੱਚਿਆਂ ਨੂੰ ਯੋਗਾ ਦੇ ਫ਼ਾਇਦੇ ਦੱਸਦੇ ਹੋਏ ਬੱਚਿਆਂ ਨਾਲ ਯੋਗਾ ਕੀਤਾ | ਉਨ੍ਹਾਂ ਦੱਸਿਆ ਕਿ ਯੋਗਾ ਕਰਨ ਨਾਲ ਮਾਨਸਿਕ ਤਣਾਅ ਦੂਰ ਹੁੰਦਾ, ਯਾਦ ਸ਼ਕਤੀ ਤੇਜ਼ ਹੁੰਦੀ ਹੈ, ਬਿਮਾਰੀਆਂ ਤੋਂ ਬਚਾਅ ਹੁੰਦਾ ਹੈ, ਯੋਗਾ ਕਰਨ ਨਾਲ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਯੋਗ ਸਬੰਧੀ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਤੰਦਰੁਸਤ ਰਹਿਣ ਲਈ ਆਪਣੇ ਜੀਵਨ ਵਿਚ ਯੋਗਾ ਸਬੰਧੀ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਹੀ ਅਸੀਂ ਡਾਕਟਰਾਂ ਦੀਆਂ ਮੋਟੀਆਂ ਫ਼ੀਸਾਂ ਤੋਂ ਬਚ ਸਕਦੇ ਹਾਂ | ਇਸ ਮੌਕੇ ਐੱਮ. ਡੀ. ਰਾਜੇਸ਼ ਕੁਮਾਰ ਤੇ ਸਕੂਲ ਸਟਾਫ਼ ਵੱਲੋਂ ਸ੍ਰੀ ਕਿ੍ਸ਼ਨਾ ਨਾਇਕ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਲੈਣੀ ਖ਼ਤਰਨਾਕ-ਡਾ. ਮਨਪ੍ਰੀਤ ਕੌਰ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਵਲੋਂ ਕੱਲ੍ਹ ਦਿੱਲੀ ਰੈਲੀ 'ਚ ਸ਼ਮੂਲੀਅਤ ਦਾ ਐਲਾਨ <br/>
Ad Position 24