11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਝੁੱਗੀ-ਝੌਂਪੜੀਆਂ ਤੇ ਬਸਤੀਆਂ 'ਚ ਰਾਸ਼ਨ ਕਿੱਟਾਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 06-12-2025
ਹੁਸ਼ਿਆਰਪੁਰ, 5 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ ਕਰਾਸ ਸੁਸਾਇਟੀ, ਆਫ਼ਤ/ਐਮਰਜੈਂਸੀ ਦੇ ਸਮੇਂ ਤਤਕਾਲੀ ਰਾਹਤ ਦੇਣ ਤੋਂ ਇਲਾਵਾ ਪੀੜਤਾਂ ਦੇ ਮੁੜ ਵਸੇਬੇ ਅਤੇ ਸਮਾਜਿਕ ਭਲਾਈ ਦੇ ਕਾਰਜਾਂ 'ਚ ਵੀ ਭਾਗੀਦਾਰੀ ਨਿਭਾਉਂਦੀ ਹੈ | ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਦੱਸਿਆਂ ਕਿ ਤਕਰੀਬਨ 3-4 ਮਹੀਨੇ ਪਹਿਲਾਂ ਜ਼ਿਲਾ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਵਿਚ ਆਏ ਭਾਰੀ ਹੜਾਂ ਨੇ ਖ਼ਾਸ ਕਰ ਨੀਵੇਂ ਇਲਾਕਿਆਂ ਅਤੇ ਝੁੱਗੀ ਬਸਤੀਆਂ ਵਿਚ ਵੱਡਾ ਨੁਕਸਾਨ ਕੀਤਾ ਸੀ | ਉਸ ਸਮੇਂ ਦੀ ਤਤਕਾਲੀ ਰਾਹਤ ਪਹੁੰਚਾਉਣ ਤੋਂ ਬਾਅਦ ਵੀ ਬਹੁਤ ਸਾਰੇ ਘਰ, ਜੋ ਆਰਥਿਕ ਤੌਰ 'ਤੇ ਕਮਜ਼ੋਰ ਸਨ, ਭੋਜਨ ਦੀ ਸੁਰੱਖਿਆ ਨਾਲ ਜੂਝ ਰਹੇ ਹਨ | ਜਾਣਕਾਰੀ ਦਿੰਦੇ ਹੋਏ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਸਲੱਮ ਖੇਤਰਾਂ ਵਿਚ ਰਹਿੰਦੇ ਪ੍ਰਵਾਸੀ ਪਰਿਵਾਰਾਂ ਨੂੰ ਮੁੜ-ਵਸੇਬੇ ਦੇ ਮੁਸ਼ਕਿਲ ਦੌਰ ਵਿਚ ਸਹਾਰਾ ਦੇਣਾ ਹੈ | ਉਨਾਂ ਦੱਸਿਆ ਕਿ ਵੰਡੀਆਂ ਗਈਆਂ ਰਾਸ਼ਨ ਕਿੱਟਾਂ ਵਿਚ ਆਟੇ ਦੀਆਂ ਬੋਰੀਆ, ਦਾਲਾਂ, ਰਸਾਂ ਦੇ ਪੈਕਟ, ਬਿਸਕੁਟਾਂ ਦੇ ਪੈਕੇਟ, ਤੇਲ, ਸ਼ੱਕਰ, ਖਿਚੜੀ ਦੇ ਪੈਕੇਟ ਤੋਂ ਇਲਾਵਾ ਰੋਜ਼ਮਰਾ ਦੀਆਂ ਜ਼ਰੂਰੀ ਵਸਤਾਂ ਜਿਵੇਂ ਸਾਬਣ ਅਤੇ ਸਰਫ਼ ਦੇ ਪੈਕਟ ਸ਼ਾਮਿਲ ਸਨ | ਇਨਾਂ ਰਾਸ਼ਨ ਦੀ ਵੰਡ ਮੁੱਖ ਤੌਰ 'ਤੇ ਜ਼ਿਲਾ ਹੁਸ਼ਿਆਰਪੁਰ ਦੇ ਸਲੱਮ ਖੇਤਰਾਂ ਜਲੰਧਰ -ਫਗਵਾੜਾ ਬਾਈਪਾਸ, ਦੁਸਹਿਰਾ ਗਰਾਊਾਡ, ਬਜਵਾੜਾ, ਜਹਾਨਖੇਲਾਂ ਅਤੇ ਗਊਸ਼ਾਲਾ ਨੇੜੇ ਸਾਈਾ ਮੰਦਰ, ਦੁਸਹਿਰਾ ਗਰਾਊਾਡ ਤੋਂ ਇਲਾਵਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਕੀਤੀ ਗਈ | ਇਸ ਮੌਕੇ ਰੈੱਡ ਕਰਾਸ ਸਟਾਫ਼ ਕੁਲਵੀਰ ਕੌਰ, ਨਿਸ਼ਾ ਸ਼ਰਮਾ ਅਤੇ ਸੋਨੀਆ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ | ਹਸਪਤਾਲ ਭਲਾਈ ਸੈਕਸ਼ਨ ਦੇ ਵਾਈਸ ਚੇਅਰਮੈਨ ਰਾਜੀਵ ਬਜਾਜ ਨੇ ਕਿਹਾ ਕਿ ਸੁਸਾਇਟੀ ਦੀ ਇਹ ਕੋਸ਼ਿਸ਼ ਹੈ ਕਿ ਜਦੋਂ ਜ਼ਿਆਦਾਤਰ ਲੋਕ ਸੰਕਟ ਨੂੰ ਭੁੱਲ ਜਾਂਦੇ ਹਨ, ਤਾਂ ਅਸੀਂ ਲੰਮੇ ਸਮੇਂ ਬਾਅਦ ਵੀ ਪੀੜਤਾਂ ਦੀ ਬੁਨਿਆਦੀ ਖਾਣੇ ਦੀ ਲੋੜ ਪੂਰੀ ਕਰਨ ਵਿਚ ਮਦਦ ਕਰ ਸਕੀਏ |

Ad Position 22
No active advertisement
ਪਿਛਲੀ ਖ਼ਬਰ ਅਨਮੋਲ ਮਨੁੱਖਾ ਜਨਮ ਪ੍ਰਭੂ ਪ੍ਰਮਾਤਮਾ ਦੀ ਭਗਤੀ ਵਾਸਤੇ ਪ੍ਰਾਪਤ ਹੋਇਆ - ਸੰਤ ਗੁਰਦਿਆਲ ਸਿੰਘ <br/> ਅਗਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਵਲੋਂ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਦੌਰਾ <br/>
Ad Position 24