10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਗੜ੍ਹਸ਼ੰਕਰ 'ਚ ਟ੍ਰੈਫਿਕ ਸਮੱਸਿਆ ਕਾਰਨ ਲੋਕ ਘੰਟਿਆਂਬੱਧੀ ਜਾਮ 'ਚ ਫਸੇ

Ad Position 21
No active advertisement
ਅਜੀਤ ਡੈਸਕ 07-12-2025
ਗੜ੍ਹਸ਼ੰਕਰ, 6 ਦਸੰਬਰ (ਧਾਲੀਵਾਲ)-ਗੜ੍ਹਸ਼ੰਕਰ 'ਚ ਟ੍ਰੈਫਿਕ ਵਿਵਸਥਾ ਦੀ ਹਾਲਤ ਦਿਨੋਂ ਦਿਨ ਤਰਸਯੋਗ ਹੁੰਦੀ ਜਾ ਰਹੀ ਹੈ ਤੇ ਸ਼ਨੀਵਾਰ ਨੂੰ ਸ਼ਹਿਰ 'ਚ ਟ੍ਰੈਫਿਕ ਜਾਮ ਦੌਰਾਨ ਟ੍ਰੈਫਿਕ ਪ੍ਰਬੰਧ ਬੁਰੀ ਤਰ੍ਹਾਂ ਫੇਲ੍ਹ ਨਜ਼ਰ ਆਏ ਤੇ ਇਸ ਦੌਰਾਨ ਲੋਕ ਇਸ ਨੂੰ 'ਬੇੜਾ ਗਰਕ' ਦਾ ਨਾਮ ਦੇ ਰਹੇ ਹਨ | ਸਥਾਨਕ ਸ਼ਹਿਰ ਅਤੇ ਦੂਰ ਦੁਰਾਡੇ ਆਪਣੀ ਮੰਜ਼ਿਲ ਵੱਲ ਜਾਣ ਵਾਲੇ ਲੋਕ ਗੜ੍ਹਸ਼ੰਕਰ ਸ਼ਹਿਰ 'ਚ ਘੱਟਿਆਂਬੱਧੀ ਟ੍ਰੈਫਿਕ ਜਾਮ ਵਿਚ ਫਸੇ ਨਜ਼ਰ ਆਏ | ਭਾਵੇਂ ਟ੍ਰੈਫਿਕ ਦਾ ਬੁਰਾ ਹਾਲ ਆਮ ਵੇਖਣ ਨੂੰ ਮਿਲ ਰਿਹਾ ਹੈ ਪਰ ਸ਼ਨੀਵਾਰ ਦੀ ਤਸਵੀਰ ਬੇਹੱਦ ਨਾਜ਼ੁਕ ਤੇ ਨਾਕਸ ਪ੍ਰਬੰਧਾਂ ਨੂੰ ਬਿਆਨ ਕਰ ਰਹੀ ਸੀ | ਇਕ ਪਾਸੇ ਜਿਥੇ ਆਮ ਵਾਹਨਾਂ ਦੀ ਗਿਣਤੀ ਕਿਸੇ ਪੱਖ ਤੋਂ ਘੱਟ ਨਹੀਂ ਸੀ, ਉਥੇ ਟ੍ਰੈਫਿਕ ਜਾਮ ਨੂੰ ਹੋਰ ਵਿਗਾੜਨ ਵਿਚ ਟਿੱਪਰਾਂ ਦਾ ਵੱਡਾ ਰੋਲ ਵੇਖਣ ਨੂੰ ਮਿਲਿਆ | ਦਿਨ ਵੇਲੇ ਪਾਬੰਦੀ ਦੇ ਬਾਵਜੂਦ ਸ਼ਹਿਰ ਵਿਚ ਸੈਂਕੜੇ ਟਿੱਪਰ ਨੰਗਲ ਰੋਡ ਅਤੇ ਸ੍ਰੀ ਅਨੰਦਪੁਰ ਸਾਹਿਬ ਰੋਡ ਵੱਲ ਨੂੰ ਜਾਂਦੇ ਵੇਖੇ ਗਏ | ਜਿਥੇ ਟ੍ਰੈਫਿਕ ਪ੍ਰਬੰਧਾਂ ਲਈ ਸਿਰਫ ਚੰਦ ਕੁ ਟ੍ਰੈਫਿਕ ਮੁਲਾਜ਼ਮ ਜਦੋ ਜਹਿਦ ਕਰਦੇ ਵੇਖੇ ਗਏ ਉਥੇ ਟਿੱਪਰਾਂ ਖਿਲਾਫ਼ ਪੁਲਿਸ ਪ੍ਰਸਾਸ਼ਨ ਨੂੰ ਮੰਗ ਪੱਤਰ ਦੇਣ ਵਾਲੇ ਅਤੇ ਧਰਨੇ ਲਾਉਣ ਵਾਲੇ ਕਿਧਰੇ ਵੀ ਨਜ਼ਰ ਨਹੀਂ ਆਏ | ਪਿਛਲੇ ਕਈ ਦਿਨਾਂ ਤੋਂ ਦਿਨ ਵੇਲੇ ਟਿੱਪਰਾਂ ਵਲੋਂ ਟ੍ਰੈਫਿਕ ਵਿਵਸਥਾ ਨੂੰ ਵਿਗਾੜੇ ਜਾਣ ਦੇ ਬਾਵਜੂਦ ਕੋਈ ਵੀ ਵਿਰੋਧੀ ਧਿਰ ਦਾ ਲੀਡਰ ਇਸ ਮੁੱਦੇ 'ਤੇ ਨਹੀਂ ਬੋਲਿਆ | ਭਾਵੇਂ ਪੁਲਿਸ ਪ੍ਰਸਾਸ਼ਨ ਟਿੱਪਰਾਂ ਦੇ ਮਾਮਲੇ 'ਚ ਪੂਰੀ ਤਰ੍ਹਾਂ ਨਰਮੀ ਅਤੇ ਖਾਮੋਸ਼ੀ ਭਰੇ ਅੰਜ਼ਾਦ ਨਾਲ ਵਕਤ ਟਪਾ ਰਿਹਾ ਹੈ ਉਥੇ ਹੀ ਵਿਰੋਧੀ ਧਿਰ ਦੇ ਆਗੂ ਵੀ ਟਿੱਪਰਾਂ ਦੇ ਮਾਮਲੇ 'ਚ ਸਿਰਫ ਅਖ਼ਬਾਰੀ ਬਿਆਨਾਂ ਤੱਕ ਸੀਮਤ ਨਜ਼ਰ ਆਉਣ ਦਾ ਸਬੂਤ ਪੇਸ਼ ਕਰ ਰਹੇ ਹਨ | ਸ਼ਹਿਰ ਵਿਚ ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਟ੍ਰੈਿ ਫਕ ਜਾਮ 'ਚ ਫਸੇ ਲੋਕ ਜਿਥੇ ਪੁਲਿਸ ਪ੍ਰਸਾਸ਼ਨ ਅਤੇ ਸਰਕਾਰ ਨੂੰ ਕੋਸ ਰਹੇ ਹਨ, ਉਥੇ ਹੀ ਜਾਮ ਕਾਰਨ ਦੁਕਾਨਦਾਰੀ ਪ੍ਰਭਾਵਿਤ ਹੋਣ ਕਾਰਨ ਦੁਕਾਨਦਾਰਾਂ ਵਿਚ ਵੀ ਭਾਰੀ ਰੋਸ ਵੇਖਣ ਨੂੰ ਮਿਲਿਆ | ਵਿਰੋਧੀ ਧਿਰ ਦੇ ਆਗੂਆਂ ਦੀ ਚੁੱਪੀ ਅਤੇ ਪੁਲਿਸ ਪ੍ਰਸਾਸ਼ਨ ਦੀ ਨਰਮੀ ਜੇਕਰ ਇਸੇ ਤਰ੍ਹਾਂ ਬਰਕਰਾਰ ਰਹੀ ਤੇ ਆਉਣ ਵਾਲੇ ਦਿਨ 'ਚ ਹਾਲਾਤ ਹੋਰ ਵੀ ਗੰਭੀਰ ਵੇਖਣ ਨੂੰ ਮਿਲਣਗੇ |

Ad Position 22
No active advertisement
ਪਿਛਲੀ ਖ਼ਬਰ 69ਵੀਆਂ ਨੈਸ਼ਨਲ ਖੇਡਾਂ 'ਚ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਨੰਦਾਚੌਰ ਦੇ ਵਿਦਿਆਰਥੀ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ <br/>
Ad Position 24